ਚੰਡੀਗੜ੍ਹ ’ਚ ਕਰੋਨਾ ਨੇ ਕਹਿਰ ਢਾਹਿਆ; 10 ਮੌਤਾਂ

ਚੰਡੀਗੜ੍ਹ ’ਚ ਕਰੋਨਾ ਨੇ ਕਹਿਰ ਢਾਹਿਆ; 10 ਮੌਤਾਂ

ਸਿਹਤ ਵਿਭਾਗ ਦਾ ਮੁਲਾਜ਼ਮ ਕਰੋਨਾ ਦਾ ਸੈਂਪਲ ਲੈਂਦਾ ਹੋਇਆ। -ਫੋਟੋ: ਮਨੋਜ ਮਹਾਜਨ

ਕੁਲਦੀਪ ਸਿੰਘ
ਚੰਡੀਗੜ੍ਹ, 23 ਸਤੰਬਰ

ਚੰਡੀਗੜ੍ਹ ਇਲਾਕੇ ਵਿੱਚ ਅੱਜ ਕਰੋਨਾਵਾਇਰਸ ਨੇ 10 ਵਿਅਕਤੀਆਂ ਦੀ ਜਾਨ ਲੈ ਲਈ ਹੈ। ਵੇਰਵਿਆਂ ਮੁਤਾਬਕ ਮੌਲੀ ਜੱਗਰਾਂ ਦੇ 46 ਸਾਲਾਂ ਦੇ ਵਸਨੀਕ, ਸੈਕਟਰ-46 ਵਾਸੀ 53 ਸਾਲਾਂ ਦੇ ਵਿਅਕਤੀ ਅਤੇ ਸੈਕਟਰ-44 ਵਾਸੀ ਬਿਰਧ ਔਰਤ ਦੀ ਸੈਕਟਰ-32 ਦੇ ਹਸਪਤਾਲ ਵਿੱਚ ਮੌਤ ਹੋਈ ਹੈ। ਇਸੇ ਤਰ੍ਹਾਂ ਸੈਕਟਰ-38 ਵਾਸੀ 75 ਸਾਲਾਂ ਦੇ ਬਜ਼ੁਰਗ ਅਤੇ ਪਿੰਡ ਖੁੱਡਾ ਜੱਸੂ ਵਾਸੀ 47 ਸਾਲਾਂ ਦੇ ਵਿਅਕਤੀ ਦੀ ਸੈਕਟਰ-16 ਦੇ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ  ਹੈ। ਇਸੇ ਤਰ੍ਹਾਂ ਸੈਕਟਰ-47 ਨਿਵਾਸੀ 72 ਸਾਲਾਂ ਦੇ ਬਜ਼ੁਰਗ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ ਤੇ ਊਸ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਸੈਕਟਰ-21 ਵਾਸੀ 76 ਸਾਲਾ ਵਿਅਕਤੀ, ਸੈਕਟਰ 40 ਵਾਸੀ ਔਰਤ ਅਤੇ ਸੈਕਟਰ-36 ਵਾਸੀ 80 ਸਾਲਾਂ ਦੇ ਬਜ਼ੁਰਗ ਦੀ ਪੀ.ਜੀ.ਆਈ. ਵਿਚ ਮੌਤ ਹੋਈ ਹੈ। ਇਕ ਹੋਰ ਜਾਣਕਾਰੀ ਅਨੁਸਾਰ ਸੈਕਟਰ-15 ਵਾਸੀ 82 ਸਾਲਾਂ ਦੇ ਬਜ਼ੁਰਗ ਦੀ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਮੌਤ ਹੋਈ ਹੈ। ਇਹ ਮਰੀਜ਼ ਕਰੋਨਾ ਤੋਂ ਇਲਾਵਾ ਹੋਰ ਵੀ ਕਈ ਬਿਮਾਰੀਆਂ ਤੋਂ ਪੀੜਤ ਸਨ। ਇਸੇ ਦੌਰਾਨ ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ 180 ਹੋਰ ਕੇਸ ਸਾਹਮਣੇ ਆਏ ਹਨ ਤੇ ਪੀੜਤ ਮਰੀਜ਼ ਸੈਕਟਰ 5, 7,8, 10, 11, 12, 14, 15, 18, 20, 22, 23, 26, 27, 29, 30, 32, 33, 34, 35, 36, 37, 38, 39, 40, 41, 42, 44, 45, 46, 47, 48, 49, 50, 51, 52, 55, 56, 63, ਪੀ.ਜੀ.ਆਈ. ਕੈਂਪਸ, ਰਾਮ ਦਰਬਾਰ, ਬਾਪੂ ਧਾਮ ਕਲੋਨੀ, ਬਹਿਲਾਣਾ, ਬੁੜੈਲ, ਡੱਡੂਮਾਜਰਾ, ਦੜੂਆ, ਧਨਾਸ, ਫੈਦਾਂ, ਹੱਲੋਮਾਜਰਾ, ਇੰਡਸਟਰੀਅਲ ਏਰੀਆ ਫੇਜ਼-1, ਫੇਜ਼-2, ਕੈਂਬਵਾਲਾ, ਮਲੋਆ, ਮਨੀਮਾਜਰਾ, ਮੌਲੀ ਜਾਗਰਾਂ ਤੇ ਰਾਏਪੁਰ ਖੁਰਦ ਦੇ ਵਸਨੀਕ ਹਨ। ਇਸ ਤਰ੍ਹਾਂ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 10,726 ਹੋ ਗਈ ਹੈ। ਅੱਜ 255 ਮਰੀਜ਼ ਡਿਸਚਾਰਜ ਹੋਏ ਹਨ ਤੇ ਹੁਣ ਤੱਕ ਕੁੱਲ 8049 ਮਰੀਜ਼ ਡਿਸਚਾਰਜ ਹੋ ਚੁੱਕੇ ਹਨ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 2537 ਹੈ।

  ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਦੇ 243 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਪੰਚਕੂਲਾ ਇਲਾਕੇ ਨਾਲ ਸਬੰਧਤ 146 ਕੇਸ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਕਰੋਨਾ ਕਾਰਨ ਇਕ ਮੌਤ ਵੀ ਹੋਈ ਹੈ। ਮਰਨ ਵਾਲੀ ਬਜ਼ੁਰਗ ਔਰਤ ਸੈਕਟਰ-9 ਦੀ ਰਹਿਣ ਵਾਲੀ ਸੀ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਡਾ. ਜਸਜੀਤ ਕੌਰ ਵੱਲੋਂ ਕੀਤੀ ਗਈ ਹੈ। ਪੂਰੇ ਜ਼ਿਲ੍ਹੇ ਵਿੱਚ ਹੁਣ ਤੱਕ 72 ਲੋਕਾਂ ਦੀ ਮੌਤ ਚੁੱਕੀ ਹੈ ਤੇ 1153 ਕੇਸ ਐਕਟਿਵ ਹਨ।

ਮੁਹਾਲੀ ਜ਼ਿਲ੍ਹਾ: ਚਾਰ ਵਿਅਕਤੀ ਜ਼ਿੰਦਗੀ ਦੀ ਜੰਗ ਹਾਰੇ; 238 ਨਵੇਂ ਕੇਸ

ਮੁਹਾਲੀ (ਕਰਮਜੀਤ ਸਿੰਘ ਚਿੱਲਾ): ਮੁਹਾਲੀ ਜ਼ਿਲ੍ਹੇ ਵਿੱਚ ਚਾਰ ਕਰੋਨਾ ਪੀੜਤ ਜ਼ਿੰਦਗੀ ਦੀ ਜੰਗ ਹਾਰ ਗਏ। ਜ਼ਿਲ੍ਹੇ ਵਿੱਚ ਕਰੋਨਾ ਦੇ 238 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਐਕਟਿਵ ਮਰੀਜ਼ਾਂ ਦੀ ਗਿਣਤੀ 2637 ਹੈ ਜਿਹੜੀ ਕਿ ਪੰਜਾਬ ਵਿੱਚੋਂ ਸਭ ਤੋਂ ਵੱਧ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ 156 ਮਰੀਜ਼ ਠੀਕ ਹੋਏ ਹਨ। ਅੱਜ ਨਵੇਂ ਪਾਜ਼ੇਟਿਵ ਕੇਸਾਂ ਵਿਚ ਮੁਹਾਲੀ ਸ਼ਹਿਰੀ ਖੇਤਰ ਵਿਚੋਂ 78 ਕੇਸ, ਖਰੜ ਖੇਤਰ ਤੋਂ 40 ਕੇਸ, ਘੜੂੰਆਂ ਖੇਤਰ ਤੋਂ 25 ਕੇਸ, ਢਕੌਲੀ ਖੇਤਰ ਤੋਂ 54 ਕੇਸ, ਡੇਰਾਬੱਸੀ ਖੇਤਰ ਤੋਂ 11 ਕੇਸ, ਬਨੂੜ ਖੇਤਰ ਤੋਂ 5 ਕੇਸ, ਬੂਥਗੜ੍ਹ ਖੇਤਰ ਤੋਂ 7 ਕੇਸ, ਕੁਰਾਲੀ ਖੇਤਰ ਤੋਂ 6 ਕੇਸ ਅਤੇ ਲਾਲੜੂ ਇਲਾਕੇ ਤੋਂ 12 ਕੇਸ ਸ਼ਾਮਲ ਹਨ। ਅੱਜ ਜਿਨ੍ਹਾਂ ਮਰੀਜ਼ਾਂ ਦੀ ਮੌਤ ਹੋਈ ਹੈ ਊਨ੍ਹਾਂ ਵਿੱਚ ਪਿੰਡ ਮਨੌਲੀ ਤੋਂ 50 ਸਾਲਾ ਪੁਰਸ਼ (ਲੀਵਰ ਦਾ ਮਰੀਜ਼) ਦੀ ਸੁਹਾਣਾ ਹਸਪਤਾਲ ਵਿਚ, ਨਿਆਂ ਗਾਉਂ ਤੋਂ 76 ਸਾਲਾ ਪੁਰਸ਼ (ਸ਼ੂਗਰ ਅਤੇ ਦਿਲ ਦਾ ਮਰੀਜ਼) ਦੀ ਪਾਰਸ ਹਸਪਤਾਲ ਵਿਚ, ਫੇਜ਼-9 ਤੋਂ 66 ਸਾਲਾ ਦੀ ਮਹਿਲਾ (ਸ਼ੂਗਰ ਅਤੇ ਹਾਈਪਰਟੈਂਸ਼ਨ) ਦੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਅਤੇ ਪਿੰਡ ਚਾਓਮਾਜਰਾ ਤੋਂ 70 ਸਾਲਾ ਪੁਰਸ਼ (ਲੀਵਰ ਅਤੇ ਹਾਈਪਰਟੈਂਸ਼ਨ ) ਦੀ ਆਈਵੀ ਹਸਪਤਾਲ ਵਿਚ ਮੌਤ ਹੋਈ ਹੈ। ਮੁਹਾਲੀ ਜ਼ਿਲ੍ਹੇ ਵਿੱਚ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 8939 ਹੈ। ਠੀਕ ਹੋਏ ਮਰੀਜ਼ਾਂ ਦੀ ਗਿਣਤੀ 6131 ਹੈ ਅਤੇ ਹੁਣ ਤੱਕ 171 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All