ਕਰੋਨਾ: ਸੈਕਟਰ-35 ਵਾਸੀ ਬਿਰਧ ਸਣੇ ਦੋ ਹਲਾਕ; 96 ਨਵੇਂ ਕੇਸ

ਕਰੋਨਾ: ਸੈਕਟਰ-35 ਵਾਸੀ ਬਿਰਧ ਸਣੇ ਦੋ ਹਲਾਕ; 96 ਨਵੇਂ ਕੇਸ

ਪੱਤਰ ਪ੍ਰੇਰਕ

ਚੰਡੀਗੜ੍ਹ, 29 ਨਵੰਬਰ

ਸ਼ਹਿਰ ਵਿੱਚ ਕਰੋਨਾਵਾਇਰਸ ਪੀੜਤ ਦੋ ਮਰੀਜ਼ਾਂ ਦੀ ਮੌਤ ਹੋਈ ਹੈ ਜਦਕਿ 96 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਵਾਇਰਸ ਪੀੜਤਾਂ ਦਾ ਕੁੱਲ ਅੰਕੜਾ 17,342 ਹੋ ਗਿਆ ਹੈ। ਘਰੇਲੂ ਇਕਾਂਤਵਾਸ ’ਤੇ ਚੱਲ ਰਹੇ 69 ਮਰੀਜ਼ਾਂ ਨੂੰ ਅੱਜ ਡਿਸਚਾਰਜ ਵੀ ਕੀਤਾ ਗਿਆ ਹੈ ਅਤੇ ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 1140 ਹੈ। ਵੇਰਵਿਆਂ ਮੁਤਾਬਕ ਸੈਕਟਰ-19 ਵਾਸੀ 57 ਸਾਲਾਂ ਦੇ ਕਰੋਨਾ ਮਰੀਜ਼ ਦੀ ਪੀ.ਜੀ.ਆਈ. ਵਿਚ ਮੌਤ ਹੋਈ ਹੈ ਅਤੇ ਸੈਕਟਰ-35 ਵਾਸੀ 70 ਸਾਲਾਂ ਦੀ ਬਿਰਧ ਔਰਤ ਨੇ ਕਮਾਂਡ ਹਸਪਤਾਲ ਪੰਚਕੂਲਾ ਵਿਚ ਦਮ ਤੋੜਿਆ ਹੈ। ਨਵੇਂ ਮਰੀਜ਼ ਸੈਕਟਰ 8, 9, 11, 14, 15, 18, 19, 21, 23, 25, 26, 27, 29, 32, 33, 34, 35, 36, 37, 38, 39, 40, 42, 43, 44, 45, 46, 47, 49, 50, 55, 56, 63, ਮਲੌਆ, ਮਨੀਮਾਜਰਾ, ਪਲਸੌਰਾ ਅਤੇ ਰਾਏਪੁਰ ਖੁਰਦ ਦੇ ਵਸਨੀਕ ਹਨ।

ਰੂਪਨਗਰ (ਬਹਾਦਰਜੀਤ ਸਿੰਘ): ਜ਼ਿਲ੍ਹੇ ਵਿੱਚ ਅੱਜ 17 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਰੂਪਨਗਰ ਇਲਾਕੇ ਵਿੱਚ 6, ਸ੍ਰੀ ਆਨੰਦਪੁਰ ਸਾਹਿਬ ਇਲਾਕੇ ਵਿੱਚ 6, ਨੰਗਲ ਇਲਾਕੇ ਵਿੱਚ 4, ਮੋਰਿੰਡਾ ਇਲਾਕੇ ਵਿੱਚ ਇਕ ਵਿਅਕਤੀ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਜ਼ਿਲ੍ਹੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 156 ਹੈ।

ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 64 ਨਵੇਂ ਕੇਸ ਸਾਹਮਣੇ ਆਏ ਹਨ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕੀਤੀ ਹੈ। ਜ਼ਿਆਦਾ ਕੇਸ ਵਧਣ ਕਾਰਨ ਸਿਹਤ ਵਿਭਾਗ ਚਿੰਤਤ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਕੁਆਰਨਟਾਈਨ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਵਿੱਚ 521 ਐਕਟਿਵ ਕੇਸ ਹਨ ਅਤੇ ਹੁਣ ਤੱਕ 127 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਅੰਬਾਲਾ (ਰਤਨ ਸਿੰਘ ਢਿੰਲੋਂ): ਅੰਬਾਲਾ ਜ਼ਿਲ੍ਹੇ ਵਿੱਚ ਕਰੋਨਾ ਦੇ 55 ਨਵੇਂ ਪਾਜ਼ੇਟਿਵ ਕੇਸ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 10318 ਹੋ ਗਈ ਹੈ। ਅੱਜ 51 ਮਰੀਜ਼ ਡਿਸਚਾਰਜ ਵੀ ਹੋਏ ਹਨ ਅਤੇ ਐਕਟਿਵ ਕੇਸ 502 ਹਨ। ਜ਼ਿਲ੍ਹੇ ਵਿਚ ਹੁਣ ਤੱਕ 124 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਸਭ ਤੋਂ ਵੱਧ ਅੰਬਾਲਾ ਸ਼ਹਿਰ ਤੋਂ 18 ਅਤੇ ਛਾਉਣੀ ਤੇ ਚੌੜਮਸਤਪੁਰ ਤੋਂ 14-14 ਮਰੀਜ਼ ਪਾਜ਼ੇਟਿਵ ਆਏ ਹਨ।

ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਸੀਐਮਓ (ਚਨਾਰਥਲ ਕਲਾਂ) ਡਾ. ਰਮਿੰਦਰ ਕੌਰ ਦੀ ਅਗਵਾਈ ਹੇਠ ਪਿੰਡ ਭਮਾਰਸੀ ਬੁਲੰਦ ਵਿੱਚ ਕਰੋਨਾ ਜਾਂਚ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਅਤੇ ਆਮ ਲੋਕਾਂ ਦੇ ਨਮੂਨੇ ਲਏ ਗਏ। ਉਨ੍ਹਾਂ ਦੱਸਿਆ ਕਿ ਕਰੋਨਾ ਸਾਹ ਰਾਹੀਂ ਫ਼ੈਲਣ ਵਾਲੀ ਬਿਮਾਰੀ ਹੈ। ਇਸ ਮੌਕੇ 23 ਸੈਂਪਲ ਲਏ ਗਏ।

ਮੁਹਾਲੀ ਜ਼ਿਲ੍ਹੇ ਵਿੱਚ 113 ਨਵੇਂ ਕੇਸ; ਇਕ ਮੌਤ

ਐਸ.ਏ.ਐਸ. ਨਗਰ (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 113 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 15 ਹਜ਼ਾਰ 376 ਹੋ ਗਈ ਹੈ। ਅੱਜ 130 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜਿਆ ਗਿਆ ਹੈ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ਇਕ ਮਰੀਜ਼ ਦੀ ਮੌਤ ਹੋਈ ਹੈ ਅਤੇ ਹੁਣ ਤੱਕ 277 ਕਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਵੇਰਵਿਆਂ ਅਨੁਸਾਰ ਮੁਹਾਲੀ ਸ਼ਹਿਰੀ ਖੇਤਰ ਵਿੱਚ 78 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦੋਂਕਿ ਲਾਲੜੂ ਤੇ ਢਕੋਲੀ ਵਿੱਚ 1-1, ਬਨੂੜ ਵਿੱਚ 3, ਖਰੜ ਵਿੱਚ 11, ਘੜੂੰਆਂ ਵਿੱਚ 12 ਅਤੇ ਡੇਰਾਬੱਸੀ ਵਿੱਚ ਸੱਤ ਵਿਅਕਤੀ ਵਾਇਰਸ ਤੋਂ ਪੀੜਤ ਪਾਏ ਗਏ ਹਨ। ਮੁਹਾਲੀ ਜ਼ਿਲ੍ਹੇ ਵਿੱਚ 2056 ਕੇਸ ਐਕਟਿਵ ਹਨ ਤੇ ਹੁਣ ਤੱਕ 13043 ਮਰੀਜ਼ ਸਿਹਤਯਾਬ ਹੋ ਚੁੱਕੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All