ਕਰੋਨਾ: ਚੰਡੀਗੜ੍ਹ ਵਿੱਚ ਦੋ ਮੌਤਾਂ; 105 ਨਵੇਂ ਕੇਸ

ਕਰੋਨਾ: ਚੰਡੀਗੜ੍ਹ ਵਿੱਚ ਦੋ ਮੌਤਾਂ; 105 ਨਵੇਂ ਕੇਸ

ਪੱਤਰ ਪ੍ਰੇਰਕ
ਚੰਡੀਗੜ੍ਹ, 3 ਦਸੰਬਰ

ਚੰਡੀਗੜ੍ਹ ਵਿੱਚ ਅੱਜ ਕਰੋਨਾਵਾਇਰਸ ਪੀੜਤ ਦੋ ਮਰੀਜ਼ਾਂ ਦੀ ਮੌਤ ਹੋਈ ਹੈ ਅਤੇ 105 ਨਵੇਂ ਕੇਸ ਸਾਹਮਣੇ ਆਏ ਹੈ। ਸ਼ਹਿਰ ਵਿੱਚ ਮਰੀਜ਼ਾਂ ਦਾ ਕੁੱਲ ਅੰਕੜਾ 17,717 ਹੈ। ਇਸੇ ਦੌਰਾਨ ਘਰੇਲੂ ਇਕਾਂਤਵਾਸ ’ਤੇ ਚੱਲ ਰਹੇ 173 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 981 ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸੈਕਟਰ-30 ਵਾਸੀ 76 ਸਾਲਾਂ ਦੀ ਔਰਤ ਦੀ ਜੀ.ਐੱਮ.ਸੀ.ਐਚ.-32 ਵਿਚ ਮੌਤ ਹੋਈ ਹੈ ਜਦੋਂਕਿ ਧਨਾਸ ਵਾਸੀ 74 ਸਾਲਾਂ ਦੇ ਵਿਅਕਤੀ ਦੀ ਪੀਜੀਆਈ ਵਿੱਚ ਮੌਤ ਹੋਈ ਅਤੇ ਸੈਕਟਰ-41 ਵਾਸੀ 65 ਸਾਲਾਂ ਦੀ ਔਰਤ, ਜੋ ਸੜਕ ਹਾਦਸੇ ਦੌਰਾਨ ਸਿਰ ਵਿੱਚ ਸੱਟ ਲੱਗਣ ਕਾਰਨ ਮਾਰੀ ਗਈ ਸੀ, ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ।

ਐਸ.ਏ.ਐਸ. ਨਗਰ (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਦੇ 173 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਮਰੀਜ਼ਾਂ ਦੀ ਕੁੱਲ ਗਿਣਤੀ 15 ਹਜ਼ਾਰ 919 ਹੋ ਗਈ ਹੈ। ਅੱਜ 101 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਅੱਜ ਤਿੰਨ ਮਰੀਜ਼ਾਂ ਦੀ ਮੌਤ ਹੋਈ ਹੈ। ਵੇਰਵਿਆਂ ਅਨੁਸਾਰ ਮੁਹਾਲੀ ਖੇਤਰ ਵਿੱਚ 123, ਬਨੂੜ ਵਿੱਚ ਇਕ, ਡੇਰਾਬੱਸੀ ਵਿੱਚ 5, ਖਰੜ ਤੇ ਲਾਲੜੂ ਵਿੱਚ 8-8 ਅਤੇ ਘੜੂੰਆਂ ਵਿੱਚ 28 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ।

ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਜ਼ਿਲ੍ਹੇ ਵਿੱਚ ਅੱਜ ਕਰੋਨਾਵਾਇਰਸ ਦੇ 77 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 76 ਕੇਸ ਪੰਚਕੂਲਾ ਇਲਾਕੇ ਨਾਲ ਸਬੰਧਤ ਹਨ। ਇਸੇ ਦੌਰਾਨ ਇਕ ਮਰੀਜ਼ ਦੀ ਮੌਤ ਹੋਈ ਹੈ ਜੋ ਕਿ ਸੈਕਟਰ-20 ਦਾ ਰਹਿਣ ਵਾਲਾ ਸੀ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕੀਤੀ ਹੈ।

ਰੂਪਨਗਰ (ਬਹਾਦਰਜੀਤ ਸਿੰਘ): ਰੂਪਨਗਰ ਜ਼ਿਲ੍ਹੇ ਵਿੱਚ ਅੱਜ 25 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਰੂਪਨਗਰ ਇਲਾਕੇ ਵਿੱਚ 8, ਨੰਗਲ ਇਲਾਕੇ ਵਿੱਚ 7, ਸ੍ਰੀ ਆਨੰਦਪੁਰ ਸਾਹਿਬ ਇਲਾਕੇ ਵਿੱਚ 5, ਨੂਰਪੁਰ ਬੇਦੀ ਇਲਾਕੇ ਵਿੱਚ 4, ਭਰਤਗੜ੍ਹ ਇਲਾਕੇ ਵਿੱਚ ਇਕ ਕੇਸ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ।

ਕੁਰਾਲੀ (ਮਿਹਰ ਸਿੰਘ): ਨੇੜਲੇ ਪਿੰਡ ਫਾਟਵਾਂ ਦੇ ਹਾਈ ਸਕੂਲ ਦੀਆਂ ਤਿੰਨ ਅਧਿਆਪਕਾਵਾਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਵੇਰਵਿਆਂ ਅਨੁਸਾਰ ਸਾਇੰਸ ਅਧਿਆਪਕਾ ਦੀ ਰਿਪੋਰਟ ਪੌਜ਼ਟਿਵ ਆਉਣ ਤੋਂ ਬਾਅਦ ਉਸ ਦੇ ਨਾਲ ਗੱਡੀ ਵਿੱਚ ਆਉਣ ਵਾਲੀਆਂ ਦੋ ਹੋਰ ਅਧਿਆਪਕਾਵਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ।

ਅੱਠ ਕੰਟੇਨਮੈਂਟ ਜ਼ੋਨ ਐਲਾਨੇ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਕਰੋਨਾਵਾਇਰਸ ਦੇ ਕੇਸ ਵਧਣ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ 8 ਨਵੇਂ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ ਹਨ। ਇਨ੍ਹਾਂ ਵਿੱਚ ਸੈਕਟਰ-15, 20, 29, 33-ਏ, 38-ਡੀ, 41-ਬੀ, 46-ਬੀ ਅਤੇ ਮਾਡਰਨ ਹਾਊਂਸਿੰਗ ਕੰਪਲੈਕਸ ਮਨੀਮਾਜਰਾ ਦੇ ਕੁਝ ਘਰ ਸ਼ਾਮਲ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All