ਕਰੋਨਾ: ਚੰਡੀਗੜ੍ਹ ’ਚ ਤਿੰਨ ਮੌਤਾਂ; 53 ਨਵੇਂ ਕੇਸ

ਕਰੋਨਾ: ਚੰਡੀਗੜ੍ਹ ’ਚ ਤਿੰਨ ਮੌਤਾਂ; 53 ਨਵੇਂ ਕੇਸ

ਪੱਤਰ ਪ੍ਰੇਰਕ
ਚੰਡੀਗੜ੍ਹ, 22 ਅਕਤੂਬਰ

ਚੰਡੀਗੜ੍ਹ ਵਿੱਚ ਕਰੋਨਾਵਾਇਰਸ ਕਾਰਨ ਅੱਜ ਤਿੰਨ ਮਰੀਜ਼ਾਂ ਦੀ ਮੌਤ ਹੋਈ ਹੈ ਅਤੇ 53 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 13795 ਹੋ ਗਿਆ ਹੈ ਅਤੇ ਅੱਜ 82 ਮਰੀਜ਼ਾਂ ਦਾ ਇਕਾਂਤਵਾਸ ਖ਼ਤਮ ਹੋਇਆ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 712  ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸੈਕਟਰ-43 ਵਾਸੀ 80 ਸਾਲਾਂ ਦੇ ਵਿਅਕਤੀ ਦੀ ਮੈਕਸ ਹਸਪਤਾਲ ਮੁਹਾਲੀ ਵਿਚ ਮੌਤ ਹੋਈ ਹੈ। ਊਹ ਕਰੋਨਾ ਦੇ ਨਾਲ-ਨਾਲ ਕੈਂਸਰ ਦਾ ਮਰੀਜ਼ ਵੀ ਸੀ।  ਇਸੇ ਤਰ੍ਹਾਂ ਸੈਕਟਰ-35 ਵਾਸੀ 65 ਸਾਲਾਂ ਦੇ ਵਿਅਕਤੀ ਦੀ ਫੋਰਟਿਸ ਹਸਪਤਾਲ ਮੁਹਾਲੀ ਵਿੱਚ ਜਦਕਿ ਪਿੰਡ ਧਨਾਸ ਵਾਸੀ 68 ਸਾਲਾਂ ਦੇ ਵਿਅਕਤੀ ਦੀ ਪੀ.ਜੀ.ਆਈ. ਵਿਚ ਇਲਾਜ ਦੌਰਾਨ ਮੌਤ ਹੋਈ ਹੈ। ਯੂਟੀ ਦੇ ਸਿਹਤ ਵਿਭਾਗ ਅਨੁਸਾਰ ਨਵੇਂ ਮਰੀਜ਼ ਸੈਕਟਰ 5, 7, 8, 15, 20, 21, 25, 27, 29, 31, 32, 34, 37, 38, 39, 40, 41, 42, 44, 45, 46, 61, ਬਹਿਲਾਣਾ, ਦੜੂਆ, ਹੱਲੋਮਾਜਰਾ, ਇੰਡਸਟਰੀਅਲ ਏਰੀਆ ਫੇਜ਼-1, ਕੈਂਬਵਾਲਾ, ਮਲੋਆ, ਮਨੀਮਾਜਰਾ, ਪੀ.ਜੀ.ਆਈ. ਕੈਂਪਸ, ਰਾਏਪੁਰ ਖੁਰਦ ਤੇ ਰਾਮ ਦਰਬਾਰ ਦੇ ਵਸਨੀਕ ਹਨ।

ਮੁਹਾਲੀ ਜ਼ਿਲ੍ਹੇ ਵਿੱਚ 58 ਨਵੇਂ ਕੇਸ

ਮੁਹਾਲੀ (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 58 ਨਵੇਂ ਕੇਸ ਸਾਹਮਣੇ ਆਏ ਹਨ ਤੇ ਪੀੜਤ ਮਰੀਜ਼ਾਂ ਦੀ ਗਿਣਤੀ 11 ਹਜ਼ਾਰ 938 ’ਤੇ ਪਹੁੰਚ ਗਈ ਹੈ। ਅੱਜ 96 ਮਰੀਜ਼ ਤੰਦਰੁਸਤ ਹੋਏ ਹਨ। ਵੇਰਵਿਆ ਅਨੁਸਾਰ ਮੁਹਾਲੀ ਸ਼ਹਿਰੀ ਖੇਤਰ ਵਿੱਚੋਂ 46 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਘੜੂੰਆਂ ਵਿੱਚ 3, ਖਰੜ ਵਿੱਚ 4, ਲਾਲੜੂ ਵਿੱਚ 2 ਅਤੇ ਡੇਰਾਬੱਸੀ ਵਿੱਚ 3 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ। ਇਸੇ ਦੌਰਾਨ ਸੈਕਟਰ-70 ਸਥਿਤ ਸਰਕਾਰੀ ਹਾਈ ਸਕੂਲ ਮਟੌਰ ਦੀ ਮੁੱਖ ਅਧਿਆਪਕਾ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਿੱਖਿਆ ਵਿਭਾਗ ਨੇ ਦੋ ਦਿਨਾਂ ਲਈ ਸਕੂਲ ਵਿੱਚ ਛੁੱਟੀ ਕਰ ਦਿੱਤੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਅੱਜ

ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਅੱਜ

ਹਰਿਆਣਾ ਦੀ ਸਰਹੱਦ ਨੇੜੇ ਡੇਰੇ ਲਾਏ; ਸਰਹੱਦ ’ਤੇ ਮਾਹੌਲ ਤਣਾਅਪੂਰਨ; ਮਹੀ...

ਟਕਰਾਅ ਦੀ ਥਾਂ ਹੱਦਾਂ ’ਤੇ ਪੱਕੇ ਧਰਨੇ ਲਾਉਣਗੇ ਕਿਸਾਨ

ਟਕਰਾਅ ਦੀ ਥਾਂ ਹੱਦਾਂ ’ਤੇ ਪੱਕੇ ਧਰਨੇ ਲਾਉਣਗੇ ਕਿਸਾਨ

* ਧਰਨਿਆਂ ਲਈ ਪੰਜਾਬ-ਹਰਿਆਣਾ ਦੀ ਹੱਦ ’ਤੇ ਅੱਠ ਥਾਵਾਂ ਦੀ ਸ਼ਨਾਖ਼ਤ

ਬੇਅਦਬੀ ਕਾਂਡ ਦੀ ਸੁਣਵਾਈ ਪੰਜਾਬ ਤੋਂ ਬਾਹਰ ਤਬਦੀਲ ਕਰਨ ਤੋਂ ਇਨਕਾਰ

ਬੇਅਦਬੀ ਕਾਂਡ ਦੀ ਸੁਣਵਾਈ ਪੰਜਾਬ ਤੋਂ ਬਾਹਰ ਤਬਦੀਲ ਕਰਨ ਤੋਂ ਇਨਕਾਰ

* ਡੇਰਾ ਪ੍ਰੇਮੀਆਂ ਦੀ ਪਟੀਸ਼ਨ ਖਾਰਜ * ਹੇਠਲੀ ਅਦਾਲਤ ਨੂੰ ਸੁਣਵਾਈ ਨਿਰਪ...

ਸ਼ਾਹੀ ਭੋਜ: ਕੈਪਟਨ ਅਤੇ ਸਿੱਧੂ ਦੀ ਮੁੜ ਜੱਫੀ ਪਈ

ਸ਼ਾਹੀ ਭੋਜ: ਕੈਪਟਨ ਅਤੇ ਸਿੱਧੂ ਦੀ ਮੁੜ ਜੱਫੀ ਪਈ

ਕਰੀਬ ਇਕ ਘੰਟੇ ਤੱਕ ਦੋਵੇਂ ਆਗੂਆਂ ਵਿਚਾਲੇ ਸੁਖਾਵੇਂ ਮਾਹੌਲ ’ਚ ਹੋਈ ਗੱਲ...

ਸ਼ਹਿਰ

View All