ਦਸਹਿਰੇ ਦੇ ਤਿਉਹਾਰ ’ਤੇ ਕਰੋਨਾ ਭਾਰੂ

ਦਸਹਿਰੇ ਦੇ ਤਿਉਹਾਰ ’ਤੇ ਕਰੋਨਾ ਭਾਰੂ

ਸੈਕਟਰ-47 ਦੇ ਵਸਨੀਕ ਰਾਵਣ ਦਾ ਪੁਤਲਾ ਬਣਾਊਂਦੇ ਹੋਏ। ਇਹ ਪੁਤਲਾ ਚੰਡੀਗੜ੍ਹ ਪ੍ਰਸ਼ਾਸਨ ਦੀ ਇਜਾਜ਼ਤ ਮਗਰੋਂ ਹੀ ਫੂਕਿਆ ਜਾਵੇਗਾ। -ਫੋਟੋ: ਮਨੋਜ ਮਹਾਜਨ

ਮੁਕੇਸ਼ ਕੁਮਾਰ

ਚੰਡੀਗੜ੍ਹ, 24 ਅਕਤੂਬਰ

ਕਰੋਨਾਵਾਇਰਸ ਦੇ ਦੌਰ ਵਿੱਚ ਚੰਡੀਗੜ੍ਹ ਸ਼ਹਿਰ ’ਚ ਦਸਹਿਰੇ ਮੌਕੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਨਹੀਂ ਸਾੜੇ ਜਾਣਗੇ। ਜ਼ਿਕਰਯੋਗ ਹੈ ਕਿ 25 ਅਕਤੂਬਰ ਨੂੰ ਦਸਹਿਰਾ ਹੈ। ਲੌਕਡਾਊਨ ਕਾਰਨ ਪਹਿਲਾਂ ਵੀ ਕਈਂ ਤਿਉਹਾਰ ਫਿੱਕੇ ਰਹੇ ਹਨ ਅਤੇ ਲੌਕਡਾਊਨ ਖੁੱਲਣ ਤੋਂ ਬਾਅਦ ਵੀ ਜਿਹੜੇ ਤਿਊਹਾਰ ਆਊਣ ਵਾਲੇ ਹਨ, ਉਨ੍ਹਾਂ ਨੂੰ ਮਨਾਊਣ ’ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ।

ਚੰਡੀਗੜ੍ਹ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਦਸਹਿਰੇ ਮੌਕੇ ਬਦੀ ਦੇ ਪ੍ਰਤੀਕ ਪੁਤਲੇ ਨਹੀਂ ਸਾੜੇ ਜਾਣਗੇ। ਆਮ ਤੌਰ ’ਤੇ ਇਸ ਦਿਨ ਸ਼ਹਿਰ ਵਿੱਚ ਲਗਪਗ 35 ਥਾਵਾਂ ’ਤੇ ਰਾਵਣ ਤੇ ਪੁਤਲੇ ਸਾੜੇ ਜਾਂਦੇ ਹਨ। ਕੋਵਿਡ-19 ਨੂੰ ਲੈਕੇ ਸਾਵਧਾਨੀ ਵਰਤਦਿਆਂ ਚੰਡੀਗੜ੍ਹ ਪ੍ਰਸ਼ਾਸਨ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ। ਡਿਪਟੀ ਕਮਿਸ਼ਨਰ ਨੇ ਬੀਤੇ ਦਿਨ ਮੀਟਿੰਗ ਵੀ ਸੱਦੀ ਸੀ ਜਿਸ ਵਿੱਚ ਦਸਹਿਰਾ ਕਮੇਟੀਆਂ ਦੇ ਕੁਝ ਅਹੁਦੇਦਾਰ ਵੀ ਹਾਜ਼ਰ ਹੋਏ ਸਨ। ਅਹੁਦੇਦਾਰਾਂ ਨੇ ਡਿਪਟੀ ਕਮਿਸ਼ਨਰ ਨੂੰ ਰਾਵਣ ਦੇ ਪੁਤਲੇ ਸਾੜਨ ਦੀ ਪ੍ਰਵਾਨਗੀ ਨਾ ਦੇਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਸ਼ਾਰਟ ਨੋਟਿਸ ’ਤੇ ਦਸਹਿਰਾ ਮਨਾਉਣ ਦੇ ਪ੍ਰਬੰਧ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕੇ ਪ੍ਰਸ਼ਾਸਨ ਨੂੰ ਦਸਹਿਰੇ ਸਬੰਧੀ ਕੁਝ ਸਮਾਂ ਪਹਿਲਾਂ ਹੀ ਪ੍ਰਵਾਨਗੀ ਦੇ ਦੇਣੀ ਚਾਹੀਦੀ ਸੀ ਤਾਂ ਕਿ ਊਸ ਸਮਾਂ ਰਹਿੰਦਿਆਂ ਪ੍ਰਬੰਧ ਕਰ ਸਕਦੇ।

ਜ਼ਿਕਰਯੋਗ ਹੈ ਕਿ ਹਰ ਵਰ੍ਹੇ ਚੰਡੀਗੜ੍ਹ ਵਿੱਚ ਦਸਹਿਰੇ ਦਾ ਤਿਊਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪਰ ਇਸ ਵਾਰ ਕੋਵਿਡ-19 ਕਾਰਨ ਸਮਾਿਜਕ ਦੂਰੀ ਦੇ ਨਿਯਮ ਨੂੰ ਸਖ਼ਤੀ ਨਾਲ ਪਾਲਣਾ ਕਰਨ ਦੀਆਂ ਹਦਾਇਤਾਂ ਕਾਰਨ ਇਹ ਤਿਊਹਾਰ ਨਹੀਂ ਮਨਾਇਆ ਜਾ ਰਿਹਾ।

ਪੁਤਲੇ ਬਣਾਊਣ ਲਈ ਆਗਰਾ ਤੇ ਸਹਾਰਨਪੁਰ ਤੋਂ ਆਊਂਦੇ ਸਨ ਕਾਰੀਗਰ

ਚੰਡੀਗੜ੍ਹ ਵਿੱਚ ਹਰ ਸਾਲ ਆਗਰਾ ਅਤੇ ਸਹਾਰਨਪੁਰ ਤੋਂ ਕਾਰੀਗਰ ਪੁਤਲੇ ਤਿਆਰ ਕਰਨ ਲਈ ਦਸਹਿਰੇ ਤੋਂ ਲਗਪਗ ਡੇਢ ਮਹੀਨਾ ਪਹਿਲਾਂ ਹੀ ਸ਼ਹਿਰ ਵਿੱਚ ਆ ਜਾਂਦੇ ਸਨ। ਇਸ ਵਾਰ ਤਿਊਹਾਰ ਲਈ ਪ੍ਰਵਾਨਗੀ ਨੂੰ ਲੈਕੇ ਪੈਦਾ ਹੋਏ ਭੰਬਲਭੂਸੇ ਕਾਰਨ ਦਸਹਿਰਾ ਕਮੇਟੀਆਂ ਸਮੇਂ ਸਿਰ ਪੁਤਲਿਆਂ ਸਬੰਧੀ ਆਰਡਰ ਨਹੀਂ ਦੇ ਸਕੀਆਂ। ਪੁਤਲੇ ਬਣਾਊਣ ਵਾਲੇ ਕਾਰੀਗਰ ਕੁਰੈਸ਼ੀ ਨੇ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਪੁਤਲੇ ਬਣਾਉਣ ਦਾ ਆਰਡਰ ਮਿਲ ਵੀ ਜਾਂਦਾ ਤਾਂ ਉਹ ਇੰਨੀ ਛੇਤੀ ਪੁਤਲੇ ਤਿਆਰ ਨਹੀਂ ਕਰ ਸਕਦੇ ਸਨ। ਉਨ੍ਹਾਂ ਦੱਸਿਆ ਕਿ ਇਕ ਪੁਤਲੇ ਨੂੰ ਤਿਆਰ ਕਰਨ ਵਿੱਚ 20 ਤੋਂ 25 ਕਾਰੀਗਰ ਤਿੰਨ ਦਿਨਾਂ ਦਾ ਸਮਾਂ ਲੈਂਦੇ ਹੈ। ਸ਼ਹਿਰ ਦੀਆਂ ਦਸਹਿਰਾ ਕਮੇਟੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਰਾਮਲੀਲ੍ਹਾ ਲਈ ਵੀ ਪ੍ਰਵਾਨਗੀ ਦੇਣ ਵਿੱਚ ਦੇਰੀ ਕੀਤੀ ਸੀ। ਦਸਹਿਰਾ ਕਮੇਟੀਆਂ ਪਿਛਲੇ ਇਕ ਮਹੀਨੇ ਤੋਂ ਤਿਊਹਾਰ ਮਨਾਉਣ ਦੀ ਪ੍ਰਵਾਨਗੀ ਮੰਗ ਰਹੀਆਂ ਸਨ ਜਿਸ ਨੂੰ ਕੋਵਿਡ ਕਾਰਨ ਨਜ਼ਰਅੰਦਾਜ ਕਰ ਦਿੱਤਾ ਗਿਆ।

ਮੋਦੀ, ਆਰਐੱਸਐੱਸ ਤੇ ਭਾਜਪਾ ਦੇ ਪੁਤਲੇ ਫੂਕਣ ਦੀ ਅਪੀਲ

ਫਤਹਿਗੜ੍ਹ ਸਾਹਿਬ (ਦਰਸ਼ਨ ਸਿੰਘ ਸੋਢੀ): ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰਾਵਣ ਦੇ ਪੁਤਲੇ ਫੂਕਣ ਦੀ ਥਾਂ ਮੋਦੀ ਤੇ ਭਾਜਪਾ ਦੇ ਪੁਤਲੇ ਫੂਕਣ ਦੀ ਅਪੀਲ ਕੀਤੀ ਹੈ। ਪਾਰਟੀ ਦੇ ਮੁੱਖ ਤਰਜਮਾਨ, ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਕਿਹਾ ਕਿ ਰਾਵਣ ਦਾ ਪੁਤਲਾ ਫੂਕਣ ਨੂੰ ਬਦੀ ਉਪਰ ਨੇਕੀ ਦੀ ਜਿੱਤ ਕਿਹਾ ਜਾਂਦਾ ਹੈ, ਜਦਕਿ ਆਰਐੱਸਐੱਸ, ਭਾਜਪਾ ਤੇ ਕੇਂਦਰ ਸਰਕਾਰ ਕਥਿਤ ਤੌਰ ’ਤੇ ਅਰਾਜਕਤਾ ਫੈਲਾ ਕੇ ਬਦੀ ਦੇ ਪ੍ਰਤੀਕ ਵਜੋਂ ਸਾਹਮਣੇ ਆਈਆਂ ਹਨ।

ਚਮਕੌਰ ਸਾਹਿਬ (ਸੰਜੀਵ ਬੱਬੀ): ਚਮਕੌਰ ਸਾਹਿਬ ਵਿਚ ਇਸ ਵਾਰ 25 ਅਕਤੂਬਰ ਨੂੰ ਦਸਹਿਰੇ ਦੇ ਜੋੜ ਮੇਲ ’ਤੇ ਪੁਲੀਸ ਪ੍ਰਸ਼ਾਸ਼ਨ ਵੱਲੋਂ ਵੱਡੇ ਪੱਧਰ ’ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਡੀਐੱਸਪੀ ਸੁਖਜੀਤ ਸਿੰਘ ਵਿਰਕ ਨੇ ਜੋੜ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਊਨ੍ਹਾਂ ਮੀਡੀਆ ਨੂੰ ਦੱਸਿਆ ਕਿ ਚਮਕੌਰ ਸਾਹਿਬ ਦੇ ਮੇਲੇ ਵਿੱਚ ਵੱਡੀ ਪੱਧਰ ’ਤੇ ਸੰਗਤ ਦੇ ਆਉਣ ਦੀ ਸੰਭਾਵਨਾ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹਾ ਪੁਲੀਸ ਮੁਖੀ ਡਾ. ਅਖਿੱਲ ਚੌਧਰੀ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਨੂੰ ਅਲੱਗ-ਅਲੱਗ ਸੈਕਟਰਾਂ ਵਿੱਚ ਬਦਲ ਦਿੱਤਾ ਗਿਆ ਹੈ। ਸ੍ਰੀ ਵਿਰਕ ਨੇ ਦੱਸਿਆ ਕਿ ਮੇਲੇ ਦੌਰਾਨ ਚਮਕੌਰ ਸਾਹਿਬ ਦੀ ਪੁਲੀਸ ਫੋਰਸ ਤੋਂ ਇਲਾਵਾ ਜ਼ਿਲ੍ਹੇ ਵਿੱਚੋਂ ਇਕ ਐੱਸਪੀ, 4 ਡੀਐੱਸਪੀ, 8 ਇੰਸਪੈਕਟਰ, 33 ਸਹਾਇਕ ਥਾਣੇਦਾਰ, 175 ਹੌਲਦਾਰ ਤੇ ਸਿਪਾਹੀ, 30 ਟਰੈਫਿਕ ਪੁਲੀਸ ਦੇ ਮੁਲਾਜ਼ਮਾਂ ਸਮੇਤ ਵੱਡੀ ਗਿਣਤੀ ਲੇਡੀ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਮੁੱਖ ਖ਼ਬਰਾਂ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਵਾਲੇ ਰਸਤਿਆਂ ਨੂੰ ਜਾਮ ਕਰਨ ਦੀ ਦਿੱਤੀ ...

ਲਾਹੌਰ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ

ਲਾਹੌਰ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ

ਯੂਐੱਸ ਏਅਰ ਕੁਆਲਟੀ ਇੰਡੈਕਸ ’ਚ ਨਵੀਂ ਦਿੱਲੀ ਨੂੰ ਦੂਜਾ ਸਥਾਨ

ਸ਼ਹਿਰ

View All