ਕਰੋਨਾ: ਚੰਡੀਗੜ੍ਹ ਵਿੱਚ 81 ਅਤੇ ਮੁਹਾਲੀ ’ਚ 84 ਨਵੇਂ ਕੇਸ

ਕਰੋਨਾ: ਚੰਡੀਗੜ੍ਹ ਵਿੱਚ 81 ਅਤੇ ਮੁਹਾਲੀ ’ਚ 84 ਨਵੇਂ ਕੇਸ

ਪੱਤਰ ਪ੍ਰੇਰਕ
ਚੰਡੀਗੜ੍ਹ, 12 ਅਗਸਤ

ਚੰਡੀਗੜ੍ਹ ਵਿੱਚ ਅੱਜ 81 ਹੋਰ ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ, ਜਦਕਿ ਇੱਕ 34 ਸਾਲਾ ਮਰੀਜ਼ ਨਿਵਾਸੀ ਸੈਕਟਰ 21 ਨੇ ਅੱਜ ਆਤਮ ਹੱਤਿਆ ਕਰ ਲਈ ਹੈ। ਸ਼ਹਿਰ ਵਿੱਚ ਕੁੱਲ ਅੰਕੜਾ 1751 ਹੋ ਗਿਆ ਹੈ। ਯੂਟੀ ਦੇ ਸਿਹਤ ਵਿਭਾਗ ਤੋਂ ਅਨੁਸਾਰ ਸ਼ਹਿਰ ਵਿੱਚ ਆਏ ਅੱਜ ਨਵੇਂ ਮਰੀਜ਼ ਸੈਕਟਰ 5, 7, 10, 12, 15, 16, 19, 20, 21, 27, 28, 29, 30, 32, 35, 37, 43, 44, 45, 47, 49, ਡੱਡੂਮਾਜਰਾ, ਬੁੜੈਲ, ਹੱਲੋਮਾਜਰਾ, ਰਾਮਦਰਬਾਰ, ਪੀਜੀਆਈ, ਰਾਏਪੁਰ ਖੁਰਦ, ਮੌਲੀ ਜਾਗਰਾਂ ਦੇ ਵਸਨੀਕ ਦੱਸੇ ਜਾਂਦੇ ਹਨ। ਮਰੀਜ਼ਾਂ ਵਿੱਚ ਪੀਜੀਆਈ ਅਤੇ ਜੀਐਮਸੀਐੱਚ-32 ਦੇ ਦੋ ਵਿਦਿਆਰਥੀ ਵੀ ਸ਼ਾਮਲ ਹਨ। 

ਐੱਸਏਐੱਸ ਨਗਰ (ਮੁਹਾਲੀ) (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਅੱਜ 84 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ ਅੱਜ ਦੋ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ। ਹੁਣ ਤੱਕ 25 ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਅੱਜ 35 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ। 

ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਵਿੱਚ ਪਿਛਲੇ 24 ਘੰਟੇ ਦੌਰਾਨ 41 ਨਵੇਂ ਕੇਸ ਸਾਹਮਣੇ ਆਏ ਹਨ। ਪੀੜਤਾਂ ਵਿੱਚ ਆਈਟੀਬੀਪੀ ਦੇ 6 ਜਵਾਨ ਕਰੋਨਾ ਪਾਜ਼ੇਟਿਵ ਆਏ ਹਨ। ਇਸ ਗੱਲ ਦੀ ਪੁਸ਼ਟੀ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕੀਤੀ ਹੈ। ਇਹ ਮਰੀਜ਼ ਸੈਕਟਰ-27, 20, 18, 26, 23, ਰਾਜੀਵ ਕਲੋਨੀ, ਸੈਕਟਰ-9, 20, 17, ਮੋਗੀਨੰਦ, ਬਰਵਾਲਾ ਅਤੇ ਮੋਰਨੀ ਤੋਂ ਆਏ ਹਨ। 

ਮੌਸਮ ਵਿਭਾਗ, ਇੰਟੈਲੀਜੈਂਸ ਬਿਊਰੋ ਤੇ ਬੀ.ਐੱਸ. ਐੱਨ.ਐੱਲ. ਵਿੱਚ ਵੀ ਕਰੋਨਾ ਦਸਤਕ

ਅੱਜ ਚੰਡੀਗੜ੍ਹ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਵਿੱਚੋਂ ਸੈਕਟਰ 29 ਨਿਵਾਸੀ 62 ਸਾਲਾ ਮਰੀਜ਼ ਇੰਟੈਲੀਜੈਂਸ ਬਿਊਰੋ ਦੇ ਦਫ਼ਤਰ, ਸੈਕਟਰ 43 ਦੀ 54 ਸਾਲਾ ਔਰਤ ਬੀਐੱਸਐੱਨਐੱਲ ਦਫ਼ਤਰ, ਜਦਕਿ ਮਨੀਮਾਜਰਾ ਦਾ 33 ਸਾਲਾ ਵਿਅਕਤੀ ਮੌਸਮ ਕੇਂਦਰ ਵਿੱਚ ਤਾਇਨਾਤ ਹੈ। ਕਰੋਨਾਵਾਇਰਸ ਨੇ ਚੰਡੀਗੜ੍ਹ ਦੇ ਸੈਕਟਰ 39 ਸਥਿਤ ਮੌਸਮ ਵਿਭਾਗ ਦੇ ਦਫ਼ਤਰ, ਮਨੀਮਾਜਰਾ ਸਥਿਤ ਬੀਐੱਸਐੱਨਐੱਲ ਦੇ ਦਫ਼ਤਰ ਅਤੇ ਇੰਟੈਲੀਜੈਂਸ ਬਿਊਰੋ ਦੇ ਦਫ਼ਤਰ ਵਿੱਚ ਵੀ ਦਸਤਕ ਦੇ ਦਿੱਤੀ ਹੈ। ਕੁੱਲ ਮਰੀਜ਼ਾਂ ਵਿੱਚੋਂ ਸੈਕਟਰ 29 ਨਿਵਾਸੀ 62 ਸਾਲਾ ਮਰੀਜ਼ ਇੰਟੈਲੀਜੈਂਸ ਬਿਊਰੋ ਦੇ ਦਫ਼ਤਰ, ਸੈਕਟਰ 43 ਦੀ 54 ਸਾਲਾ ਔਰਤ ਬੀਐੱਸਐੱਨਐੱਲ ਦਫ਼ਤਰ ਜਦਕਿ ਮਨੀਮਾਜਰਾ ਦਾ 33 ਸਾਲਾ ਵਿਅਕਤੀ ਮੌਸਮ ਵਿਭਾਗ ਵਿੱਚ ਤਾਇਨਾਤ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All