ਕਰੋਨਾ: ਚੰਡੀਗੜ੍ਹ ਵਿੱਚ 81 ਅਤੇ ਮੁਹਾਲੀ ’ਚ 84 ਨਵੇਂ ਕੇਸ

ਮੁਹਾਲੀ ਜ਼ਿਲ੍ਹੇ ਵਿੱਚ 2 ਹੋਰ ਮੌਤਾਂ; ਸੈਕਟਰ 21 ਵਿੱਚ ਕਰੋਨਾ ਪੀੜਤ ਨੇ ਆਤਮ ਹੱਤਿਆ ਕੀਤੀ; ਪੰਚਕੂਲਾ ਵਿੱਚ 41 ਨਵੇਂ ਕੇਸ

ਕਰੋਨਾ: ਚੰਡੀਗੜ੍ਹ ਵਿੱਚ 81 ਅਤੇ ਮੁਹਾਲੀ ’ਚ 84 ਨਵੇਂ ਕੇਸ

ਪੱਤਰ ਪ੍ਰੇਰਕ

ਚੰਡੀਗੜ੍ਹ, 12 ਅਗਸਤ

ਚੰਡੀਗੜ੍ਹ ਵਿੱਚ ਅੱਜ 81 ਹੋਰ ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ, ਜਦਕਿ ਇੱਕ 34 ਸਾਲਾ ਮਰੀਜ਼ ਜੋ ਸੈਕਟਰ 21 ਦਾ ਵਸਨੀਕ ਸੀ ਨੇ ਅੱਜ ਆਤਮਹੱਤਿਆ ਕਰ ਲਈ। ਸ਼ਹਿਰ ਵਿੱਚ ਕਰੋਨਾ ਪੀੜਤਾਂ ਦਾ ਕੁੱਲ ਅੰਕੜਾ 1751 ਹੋ ਗਿਆ ਹੈ। ਅੱਜ ਆਏ ਨਵੇਂ ਮਰੀਜ਼ ਸੈਕਟਰ 5, 7, 10, 12, 15, 16, 19, 20, 21, 27, 28, 29, 30, 32, 35, 37, 43, 44, 45, 47, 49, ਡੱਡੂਮਾਜਰਾ, ਬੁੜੈਲ, ਹੱਲੋਮਾਜਰਾ, ਰਾਮਦਰਬਾਰ, ਪੀਜੀਆਈ, ਰਾਏਪੁਰ ਖੁਰਦ, ਮੌਲੀ ਜਾਗਰਾਂ ਦੇ ਵਸਨੀਕ ਦੱਸੇ ਜਾਂਦੇ ਹਨ। ਮਰੀਜ਼ਾਂ ਵਿੱਚ ਪੀਜੀਆਈਐੱਮਈਆਰ ਅਤੇ ਜੀਐਮਸੀਐੱਚ-32 ਦੇ ਦੋ ਵਿਦਿਆਰਥੀ ਵੀ ਸ਼ਾਮਲ ਹਨ।

ਐੱਸਏਐੱਸ ਨਗਰ (ਮੁਹਾਲੀ) (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਅੱਜ 84 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ ਅੱਜ ਦੋ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ। ਹੁਣ ਤੱਕ 25 ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਅੱਜ 35 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ।

ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਵਿੱਚ ਪਿਛਲੇ 24 ਘੰਟਿਆਂ ਦੌਰਾਨ 41 ਨਵੇਂ ਕੇਸ ਸਾਹਮਣੇ ਆਏ ਹਨ। ਪੀੜਤਾਂ ਵਿੱਚ ਆਈਟੀਬੀਪੀ ਦੇ 6 ਜਵਾਨ ਵੀ ਸ਼ਾਮਲ ਹਨ। ਇਹ ਮਰੀਜ਼ ਸੈਕਟਰ-27, 20, 18, 26, 23, ਰਾਜੀਵ ਕਲੋਨੀ, ਸੈਕਟਰ-9, 20, 17, ਮੋਗੀਨੰਦ, ਬਰਵਾਲਾ ਅਤੇ ਮੋਰਨੀ ਤੋਂ ਆਏ ਹਨ।

\Bਮੌਸਮ ਕੇਂਦਰ, ਇੰਟੈਲੀਜੈਂਸ ਬਿਊਰੋ ਤੇ ਬੀਐੱਸਐੱਨਐੱਲ ਵਿੱਚ ਵੀ ਕਰੋਨਾ ਦੀ ਦਸਤਕ\B

ਚੰਡੀਗੜ੍ਹ ਵਿੱਚ ਨਵੇਂ ਆਏ ਪਾਜ਼ੇਟਿਵ ਮਰੀਜ਼ਾਂ ਵਿੱਚ ਸੈਕਟਰ 29 ਨਿਵਾਸੀ 62 ਸਾਲਾ ਬਜ਼ੁਰਗ ਇੰਟੈਲੀਜੈਂਸ ਬਿਊਰੋ, ਸੈਕਟਰ 43 ਦੀ 54 ਸਾਲਾ ਔਰਤ ਬੀਐੱਸਐੱਨਐੱਲ, ਜਦਕਿ ਮਨੀਮਾਜਰਾ ਦਾ 33 ਸਾਲਾ ਵਿਅਕਤੀ ਮੌਸਮ ਕੇਂਦਰ ਵਿੱਚ ਤਾਇਨਾਤ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

* ਸੰਸਦ ਭਵਨ ਦੇ ਅੰਦਰ ਹੀ ਰਾਤ ਭਰ ਧਰਨੇ ’ਤੇ ਡਟੇ ਰਹੇ ਮੁਅੱਤਲ ਸੰਸਦ ਮੈ...

ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

* ਉੱਚ ਪੱਧਰੀ ਫ਼ੌਜੀ ਮੁਲਾਕਾਤ ’ਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਪਹਿ...

ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

* ਮਲਬੇ ’ਚੋਂ 20 ਜਣਿਆਂ ਨੂੰ ਬਚਾਇਆ; * ਥਾਣੇ ਨੇੜੇ ਭਿਵਿੰਡੀ ਕਸਬੇ ’ਚ ...

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

* ਮੰਡੀਆਂ ਅਤੇ ਐੱਮਐੱਸਪੀ ਖ਼ਤਮ ਨਾ ਕਰਨ ਦਾ ਵਾਅਦਾ ਦੁਹਰਾਇਆ

ਸ਼ਹਿਰ

View All