ਕਰੋਨਾ: ਚੰਡੀਗੜ੍ਹ ਵਿੱਚ 808 ਨਵੇਂ ਮਰੀਜ਼, ਦੋ ਮੌਤਾਂ

ਕਰੋਨਾ: ਚੰਡੀਗੜ੍ਹ ਵਿੱਚ 808 ਨਵੇਂ ਮਰੀਜ਼, ਦੋ ਮੌਤਾਂ

ਚੰਡੀਗੜ੍ਹ ਵਿਚ ਸੈਕਟਰ-32 ’ਚ ਲੱਗੇ ਕੈਂਪ ਦੌਰਾਨ ਇਕ ਲੜਕੇ ਦੇ ਟੀਕਾ ਲਗਾਉਂਦੀ ਹੋਈ ਸਿਹਤ ਮੁਲਾਜ਼ਮ। -ਫੋਟੋ: ਪ੍ਰਦੀਪ ਤਿਵਾੜੀ

ਪੱਤਰ ਪ੍ਰੇਰਕ

ਚੰਡੀਗੜ੍ਹ, 23 ਜਨਵਰੀ

ਚੰਡੀਗੜ੍ਹ ਵਿੱਚ ਅੱਜ ਕਰੋਨਾਵਾਇਰਸ ਦੇ 808 ਨਵੇਂ ਮਰੀਜ਼ ਸਾਹਮਣੇ ਆਏ ਹਨ ਜਦਕਿ ਦੋ ਮਰੀਜ਼ਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਅੱਜ 1356 ਮਰੀਜ਼ਾਂ ਦਾ ਘਰੇਲੂ ਇਕਾਂਤਵਾਸ ਖ਼ਤਮ ਹੋ ਗਿਆ। ਸ਼ਹਿਰ ਵਿੱਚ ਇਸ ਵੇਲੇ ਕਰੋਨਾ ਦੇ 8064 ਐਕਟਿਵ ਕੇਸ ਹਨ।

ਪ੍ਰਾਪਤ ਜਾਣਕਾਰੀ ਮੁਤਾਬਕ ਸੈਕਟਰ 45 ਦੀ ਵਸਨੀਕ 69 ਸਾਲਾ ਔਰਤ ਦੀ ਮੁਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਅਤੇ ਖੁੱਡਾ ਅਲੀਸ਼ੇਰ ਦੇ 91 ਸਾਲਾ ਵਿਅਕਤੀ ਦੀ ਜੀਐੱਮਐੱਸਐੱਚ-16 ਵਿੱਚ ਮੌਤ ਹੋ ਗਈ। ਦੋਵੇਂ ਮਰੀਜ਼ ਹੋਰ ਬਿਮਾਰੀਆਂ ਕਰ ਕੇ ਉਕਤ ਹਸਪਤਾਲਾਂ ਵਿੱਚ ਦਾਖ਼ਲ ਸਨ ਅਤੇ ਇਨ੍ਹਾਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਵੀ ਹੋ ਚੁੱਕੀ ਸੀ। ਦੋਵੇਂ ਮਰੀਜ਼ਾਂ ਦੇ ਕੋਵਿਡ ਵੈਕਸੀਨ ਨਹੀਂ ਲੱਗੀ ਹੋਈ ਸੀ।

ਐੱਸਏਐੱਸ ਨਗਰ (ਮੁਹਾਲੀ) (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਐਤਵਾਰ ਨੂੰ ਕਰੋਨਾ ਦੇ 1084 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਹਾਲੀ ਸ਼ਹਿਰੀ ਖੇਤਰ ਵਿੱਚ 469 ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ ਜਦੋਂਕਿ ਕੁਰਾਲੀ ਵਿੱਚ 3, ਲਾਲੜੂ ਵਿੱਚ 10, ਬਨੂੜ ਵਿੱਚ 13, ਬੂਥਗੜ੍ਹ ਵਿੱਚ 30, ਘੜੂੰਆਂ ਵਿੱਚ 53, ਡੇਰਾਬੱਸੀ ਵਿੱਚ 79, ਖਰੜ ਵਿੱਚ 181 ਅਤੇ ਢਕੋਲੀ ਵਿੱਚ 246 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ। ਇਸ ਵੇਲੇ ਜ਼ਿਲ੍ਹੇ ’ਚ ਕਰੋਨਾ ਦੇ 8112 ਕੇਸ ਐਕਟਿਵ ਹਨ ਜਦੋਂਕਿ 1827 ਕਰੋਨਾ ਪੀੜਤ ਮਰੀਜ਼ ਠੀਕ ਹੋਏ ਹਨ।

ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਜ਼ਿਲ੍ਹੇ ਵਿੱਚ ਅੱਜ ਕਰੋਨਾਵਾਇਰਸ ਦੇ 615 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਅੱਜ ਕਰੋਨਾਵਾਇਰਸ ਦੀ ਇਕ ਮਹਿਲਾ ਮਰੀਜ਼ ਦੀ ਮੌਤ ਵੀ ਹੋਈ ਹੈ। ਪੰਚਕੂਲਾ ਦੇ ਸਿਵਲ ਸਰਜਨ ਡਾ. ਮੁਕਤਾ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਮਰੀਜਾਂ ਵਿੱਚ 374 ਪੁਰਸ਼ ਅਤੇ 241 ਔਰਤਾਂ ਸ਼ਾਮਲ ਹਨ। ਇਸ ਵੇਲੇ ਪੰਚਕੂਲਾ ਜ਼ਿਲ੍ਹੇ ਵਿੱਚ ਕਰੋਨਾ ਦੇ 1708 ਕੇਸ ਐਕਟਿਵ ਹਨ। ਜ਼ਿਲ੍ਹੇ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 92.88 ਫ਼ੀਸਦ ਹੈ ਤੇ ਪਾਜ਼ੇਟਿਵਿਟੀ ਦਰ 38.29 ਫ਼ੀਸਦ ਹੈ।

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਕਰੋਨਾ ਨੇ ਅੰਬਾਲਾ ਸ਼ਹਿਰ ਦੀ ਰਹਿਣ ਵਾਲੀ 83 ਸਾਲਾ ਬਜ਼ੁਰਗ ਮਹਿਲਾ ਦੀ ਜਾਨ ਲੈ ਲਈ। ਇਹ ਮਹਿਲਾ ਦਿਲ ਤੇ ਥਾਇਰਾਈਡ ਦੀ ਬਿਮਾਰੀ ਤੋਂ ਪੀੜਤ ਸੀ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਅੰਬਾਲਾ ਜ਼ਿਲ੍ਹੇ ਵਿਚ 341 ਕੇਸ ਕਰੋਨਾ ਪਾਜ਼ੇਟਿਵ ਆਏ ਹਨ। ਹੁਣ ਜ਼ਿਲ੍ਹੇ ਵਿਚ ਐਕਟਿਵ ਕੇਸਾਂ ਦੀ ਗਿਣਤੀ 3819 ਹੋ ਗਈ ਹੈ। ਅੱਜ ਅੰਬਾਲਾ ਸ਼ਹਿਰ ਤੋਂ 100 ਮਰੀਜ਼, ਛਾਉਣੀ ਤੋਂ 48, ਚੌੜਮਸਤਪੁਰ ਤੋਂ 73, ਨਰਾਇਣਗੜ੍ਹ ਤੋਂ 17, ਸ਼ਾਹਜ਼ਾਦਪੁਰ ਤੋਂ 61, ਬਰਾੜਾ ਤੋਂ 22 ਅਤੇ ਮੁਲਾਣਾ ਤੋਂ 20 ਮਰੀਜ਼ ਸਾਹਮਣੇ ਆਏ ਤੇ 492 ਮਰੀਜ਼ ਠੀਕ ਹੋਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All