ਕਰੋਨਾ: ਚੰਡੀਗੜ੍ਹ ਵਿੱਚ 64 ਨਵੇਂ ਮਰੀਜ਼, ਇਕ ਮੌਤ

ਕਰੋਨਾ: ਚੰਡੀਗੜ੍ਹ ਵਿੱਚ 64 ਨਵੇਂ ਮਰੀਜ਼, ਇਕ ਮੌਤ

ਕੁਲਦੀਪ ਸਿੰਘ
ਚੰਡੀਗੜ੍ਹ, 18 ਅਕਤੂਬਰ

ਕਰੋਨਾਵਾਇਰਸ ਨੇ ਅੱਜ ਇਥੇ 64 ਹੋਰ ਵਿਅਕਤੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਜਦਕਿ ਇੱਕ ਮਰੀਜ਼ ਦੀ ਮੌਤ ਹੋਈ ਹੈ। ਮ੍ਰਿਤਕ ਵਿਅਕਤੀ ਸੈਕਟਰ 26 ਦਾ ਵਸਨੀਕ ਸੀ ਜਿਸ ਦੀ ਊਮਰ 57 ਸਾਲ ਸੀ। ਊਸ ਦੀ ਪੀਜੀਆਈ ਵਿਚ ਇਲਾਜ ਦੌਰਾਨ ਮੌਤ ਹੋਈ ਹੈ। ਉਹ ਕਰੋਨਾ ਦੇ ਨਾਲ ਹੋਰਨਾਂ ਬਿਮਾਰੀਆਂ ਤੋਂ ਵੀ ਪੀੜਤ ਸੀ। ਇਸ ਤਰ੍ਹਾਂ ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 13646 ਹੋ ਗਿਆ ਹੈ ਅਤੇ ਅੱਜ 94 ਮਰੀਜ਼ਾਂ ਦਾ ਇਕਾਂਤਵਾਸ ਖ਼ਤਮ ਹੋਇਆ ਹੈ। ਇਸ ਸਮੇਂ ਸ਼ਹਿਰ ਵਿੱਚ ਐਕਟਿਵ ਕੇਸ 884 ਹਨ। ਯੂਟੀ ਦੇ ਸਿਹਤ ਵਿਭਾਗ ਮੁਤਾਬਕ ਨਵੇਂ ਕੇਸ ਸੈਕਟਰ 3, 11, 16, 20, 22, 23, 25, 27, 29, 32, 35, 36, 37, 38, 38-ਵੈਸਟ, 41, 42, 44, 45, 46, 51, 52, 56, 63, ਬਾਪੂ ਧਾਮ ਕਾਲੋਨੀ, ਡੱਡੂਮਾਜਰਾ, ਧਨਾਸ, ਫੈਦਾਂ, ਹੱਲੋਮਾਜਰਾ, ਕੈਂਬਵਾਲਾ, ਖੁੱਡਾ ਲਾਹੌਰਾ, ਕਿਸ਼ਨਗੜ੍ਹ, ਮਨੀਮਾਜਰਾ ਤੇ ਪੀ.ਜੀ.ਆਈ. ਕੈਂਪਸ ਨਾਲ ਸਬੰਧਤ ਹਨ।

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All