ਕਰੋਨਾ: ਯੂਟੀ ਗੈਸਟ ਹਾਊਸ ਦੇ 55 ਕਰਮਚਾਰੀ ਤੇ ਮਹਿਮਾਨ ਪਾਜ਼ੇਟਿਵ

ਪੰਚਕੂਲਾ ਦੇ ਸਰਕਾਰੀ ਹਸਪਤਾਲ ’ਚ ਛੇ ਡਾਕਟਰ ਤੇ ਪੈਰਾ-ਮੈਡੀਕਲ ਸਟਾਫ਼ ਦੇ 16 ਮੈਂਬਰ ਪਾਜ਼ੇਟਿਵ

ਕਰੋਨਾ: ਯੂਟੀ ਗੈਸਟ ਹਾਊਸ ਦੇ 55 ਕਰਮਚਾਰੀ ਤੇ ਮਹਿਮਾਨ ਪਾਜ਼ੇਟਿਵ

ਚੰਡੀਗੜ੍ਹ ਵਿਚ ਸ਼ੁੱਕਰਵਾਰ ਨੂੰ ਸੈਕਟਰ-22 ਸਥਿਤ ਸ਼ਾਸਤਰੀ ਮਾਰਕੀਟ ’ਚ ਬਿਨਾ ਮਾਸਕ ਤੋਂ ਘੁੰਮਦੇ ਹੋਏ ਲੋਕ। -ਫੋਟੋ: ਪ੍ਰਦੀਪ ਤਿਵਾੜੀ

ਪੱਤਰ ਪ੍ਰੇਰਕ
ਚੰਡੀਗੜ੍ਹ, 21 ਜਨਵਰੀ

ਇੱਥੇ ਅੱਜ ਯੂਟੀ ਗੈਸਟ ਹਾਊਸ ਦੇ 55 ਕਰਮਚਾਰੀਆਂ ਤੇ ਮਹਿਮਾਨਾਂ ਦੇ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ।

ਯੂਟੀ ਗੈਸਟ ਹਾਊਸ ਵਿਚ 163 ਕਰਮਚਾਰੀਆਂ ਅਤੇ ਮਹਿਮਾਨਾਂ ਦੇ ਆਰਟੀ-ਪੀਸੀਆਰ ਵਿਧੀ ਰਾਹੀਂ ਟੈਸਟ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ 55 ਕਰਮਚਾਰੀਆਂ ਤੇ ਮਹਿਮਾਨ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ। ਉਪਰੰਤ ਪ੍ਰਸ਼ਾਸਨ ਵੱਲੋਂ ਯੂਟੀ ਗੈਸਟ ਹਾਊਸ ਨੂੰ ਸੈਨੇਟਾਈਜ਼ ਕਰਵਾਇਆ ਗਿਆ।

ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ’ਚ ਦਿਨੋਂ-ਦਿਨ ਵਧ ਰਹੇ ਕਰੋਨਾਵਾਇਰਸ ਤਹਿਤ ਅੱਜ ਪੰਚਕੂਲਾ ਦੇ ਸੈਕਟਰ-6 ਸਥਿਤ ਸਰਕਾਰੀ ਹਸਪਤਾਲ ਦੇ ਛੇ ਡਾਕਟਰ ਅਤੇ 16 ਪੈਰਾਮੈਡੀਕਲ ਸਟਾਫ਼ ਮੈਂਬਰ ਕਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਹਨ। ਹੁਣ ਤੱਕ ਇਸ ਬਿਮਾਰੀ ਨਾਲ 18 ਡਾਕਟਰ ਅਤੇ 16 ਪੈਰਾ ਮੈਡੀਕਲ ਸਟਾਫ਼ ਦੇ ਮੈਂਬਰ ਪਾਜ਼ੇਟਿਵ ਹੋ ਚੁੱਕੇ ਹਨ। ਸਿਵਲ ਸਰਜਨ ਡਾ. ਮੁਕਤਾ ਕੁਮਾਰ ਨੇ ਦੱਸਿਆ ਕਿ ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਰੋਜ਼ਾਨਾ 900 ਤੋਂ 1000 ਤੱਕ ਕਰੋਨਾ ਪਾਜ਼ੇਟਿਵ ਵਿਅਕਤੀਆਂ ਦੀਆਂ ਸੂਚੀਆਂ ਆ ਰਹੀਆਂ ਹਨ। ਜਿਹੜੀਆਂ ਕਿ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਅਤੇ ਪ੍ਰਸ਼ਾਸਨ ਲਈ ਚਿੰਤਾ ਦਾ ਕਾਰਨ ਬਣੀਆਂ ਹੋਈਆਂ ਹਨ। ਉੱਧਰ ਪ੍ਰਸ਼ਾਸਨ ਨੇ ਬਿਨਾ ਮਾਸਕ ਪਹਿਨੇ ਜਨਤਕ ਥਾਵਾਂ ’ਤੇ ਘੁੰਮਣ ਵਾਲੇ ਲੋਕਾਂ ਦੇ ਚਲਾਨ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਅਤੇ ਇਸ ਕੰਮ ਲਈ 24 ਤੋਂ ਵੱਧ ਅਧਿਕਾਰੀ ਤਾਇਨਾਤੀ ਕੀਤੇ ਗਏ ਹਨ।

ਚੰਡੀਗੜ੍ਹ ਵਿਚ ਦੋ ਤੇ ਮੁਹਾਲੀ ਵਿਚ ਤਿੰਨ ਮਰੀਜ਼ਾਂ ਦੀ ਮੌਤ

ਚੰਡੀਗੜ੍ਹ (ਪੱੱਤਰ ਪ੍ਰੇਰਕ): ਚੰਡੀਗੜ੍ਹ ਵਿੱਚ ਅੱਜ ਕਰੋਨਾਵਾਇਰਸ ਦੇ 1172 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਸ ਨਾਲ ਸ਼ਹਿਰ ਵਿਚ ਕਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 9260 ਹੋ ਗਈ ਹੈ। ਇਸ ਤੋਂ ਇਲਾਵਾ ਮਨੀਮਾਜਰਾ ਦੀ ਰਹਿਣ ਵਾਲੀ 80 ਸਾਲਾ ਇਕ ਬਜ਼ੁਰਗ ਔਰਤ ਦੀ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਅਤੇ ਰਾਏਪੁਰ ਖੁਰਦ ਦੇ ਰਹਿਣ ਵਾਲੀ 58 ਸਾਲਾ ਔਰਤ ਦੀ ਪੀਜੀਆਈ ਵਿੱਚ ਕਰੋਨਾ ਕਾਰਨ ਮੌਤ ਹੋ ਗਈ। ਦੋਵੇਂ ਮਰੀਜ਼ ਹੋਰਨਾਂ ਬਿਮਾਰੀਆਂ ਤੋਂ ਵੀ ਪੀੜਤ ਸਨ। ਇਸ ਤੋਂ ਇਲਾਵਾ ਅੱਜ 1832 ਮਰੀਜ਼ਾਂ ਦਾ ਘਰੇਲੂ ਇਕਾਂਤਵਾਸ ਖ਼ਤਮ ਹੋ ਗਿਆ ਹੈ।

ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 1313 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਹਾਲੀ ਸ਼ਹਿਰੀ ਖੇਤਰ ਵਿੱਚ 359 ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ ਜਦੋਂਕਿ ਬਨੂੜ ਵਿੱਚ 6, ਕੁਰਾਲੀ ਤੇ ਲਾਲੜੂ ਵਿੱਚ 57-57 ਬੂਥਗੜ੍ਹ ਵਿੱਚ 72, ਘੜੂੰਆਂ ਵਿੱਚ 85, ਡੇਰਾਬੱਸੀ ਵਿੱਚ 125, ਖਰੜ ਵਿੱਚ 231 ਅਤੇ ਢਕੋਲੀ ਵਿੱਚ 321 ਵਿਅਕਤੀ ਕਰੋਨਾ ਪੀੜਤ ਪਾਏ ਗਏ ਹਨ। ਇਸ ਵੇਲੇ ਜ਼ਿਲ੍ਹੇ ’ਚ ਕਰੋਨਾ ਦੇ 9108 ਕੇਸ ਐਕਟਿਵ ਹਨ।

ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਜ਼ਿਲ੍ਹੇ ਵਿੱਚ ਅੱਜ ਕਰੋਨਾਵਾਇਰਸ ਦੇ 723 ਨਵੇਂ ਕੇਸ ਸਾਹਮਣੇ ਆਏ ਹਨ। ਪੰਚਕੂਲਾ ਦੇ ਸਿਵਲ ਸਰਜਨ ਡਾ. ਮੁਕਤਾ ਕੁਮਾਰ ਨੇ ਗੱਲ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚੋਂ 547 ਮਰੀਜ਼ ਪੰਚਕੂਲਾ ਜ਼ਿਲ੍ਹੇ ਦੇ ਨਾਗਰਿਕ ਹਨ ਅਤੇ ਬਾਕੀ ਮਰੀਜ਼ ਪੰਚਕੂਲਾ ਦੇ ਨੇੜਲੇ ਰਾਜਾਂ ਜਾਂ ਜ਼ਿਲ੍ਹਿਆਂ ਦੇ ਹਨ। ਇਨ੍ਹਾਂ ਮਰੀਜ਼ਾਂ ਵਿੱਚ 292 ਪੁਰਸ਼ ਅਤੇ 255 ਔਰਤਾਂ ਹਨ। ਇਸ ਵੇਲੇ ਪੰਚਕੂਲਾ ਜ਼ਿਲ੍ਹੇ ਵਿੱਚ 2262 ਕੇਸ ਐਕਟਿਵ ਹਨ। ਜ਼ਿਲ੍ਹੇ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 93.65 ਫ਼ੀਸਦ ਹੈ ਅਤੇ ਲਾਗ ਦੀ ਦਰ 25.37 ਫ਼ੀਸਦ ਹੈ।

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਜ਼ਿਲ੍ਹੇ ਵਿਚ ਅੱਜ ਕਰੋਨਾਵਾਇਰਸ ਦੇ 451 ਨਵੇਂ ਕੇਸ ਸਾਹਮਣੇ ਆਉਣ ਨਾਲ ਐਕਟਿਵ ਮਰੀਜ਼ਾਂ ਦੀ ਗਿਣਤੀ 3981 ਹੋ ਗਈ ਹੈ। ਅੱਜ ਅੰਬਾਲਾ ਸ਼ਹਿਰ ਤੋਂ 149, ਅੰਬਾਲਾ ਕੈਂਟ ਤੋਂ 82, ਚੌੜਮਸਤਪੁਰ ਤੋਂ 73, ਨਾਰਾਇਣਗੜ੍ਹ ਤੋਂ 22, ਸ਼ਾਹਜ਼ਾਦਪੁਰ ਤੋਂ 62, ਬਰਾੜਾ ਤੋਂ 36 ਅਤੇ ਮੁਲਾਣਾ ਤੋਂ 27 ਮਰੀਜ਼ ਸਾਹਮਣੇ ਆਏ ਹਨ। ਦੂਜੇ ਪਾਸੇ ਅੱਜ 630 ਮਰੀਜ਼ ਕਰੋਨਾ ਤੋਂ ਉੱਭਰ ਕੇ ਠੀਕ ਹੋ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All