ਮੋਰਿੰਡਾ ਬਲਾਕ ਸਮਿਤੀ ’ਚ ਕਾਂਗਰਸ ਨੇ ਹੂੰਝਾ ਫੇਰਿਆ
ਮੋਰਿੰਡਾ ਬਲਾਕ ਸਮਿਤੀ ਮੋਰਿੰਡਾ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ’ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਮੋਰਿੰਡਾ ਬਲਾਕ ਦੇ ਸਾਰੇ 16 ਜ਼ੋਨਾਂ ’ਚੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਜ਼ਿਲ੍ਹਾ ਪਰਿਸ਼ਦ ਦੇ ਮੋਰਿੰਡਾ ਰੂਰਲ...
ਮੋਰਿੰਡਾ ਬਲਾਕ ਸਮਿਤੀ ਮੋਰਿੰਡਾ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ’ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।
ਮੋਰਿੰਡਾ ਬਲਾਕ ਦੇ ਸਾਰੇ 16 ਜ਼ੋਨਾਂ ’ਚੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਜ਼ਿਲ੍ਹਾ ਪਰਿਸ਼ਦ ਦੇ ਮੋਰਿੰਡਾ ਰੂਰਲ ਜ਼ੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਵਿੰਦਰ ਸਿੰਘ ਕਕਰਾਲੀ ਆਪਣੇ ਵਿਰੋਧੀ ਆਪ ਉਮੀਦਵਾਰ ਬੀਰਦਵਿੰਦਰ ਸਿੰਘ ਬੱਲਾਂ ਨੂੰ 2,638 ਵੋਟਾਂ ਨਾਲ ਹਰਾਇਆ। ਜ਼ਿਲਾ ਪਰਿਸ਼ਦ ਜ਼ੋਨ ਮੁੰਡੀਆਂ ਜਿਸ ਦੀ ਗਿਣਤੀ ਵੀ ਮੋਰਿੰਡਾ ਹੋ ਰਹੀ ਸੀ, ਤੋਂ ਕਾਂਗਰਸੀ ਉਮੀਦਵਾਰ ਰਣਵੀਰ ਕੌਰ ਨੇ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਕਾਂਗਰਸੀ ਉਮੀਦਵਾਰ ਗੁਰਵਿੰਦਰ ਸਿੰਘ ਕਕਰਾਲੀ ਜਦੋਂ ਆਪਣੇ ਵਿਰੋਧੀ ‘ਆਪ’ ਉਮੀਦਵਾਰ ਬੀਰਦਵਿੰਦਰ ਸਿੰਘ ਬੱਲਾਂ ਤੋਂ 2,800 ਵੋਟਾਂ ਨਾਲ ਅੱਗੇ ਸਨ ਤਾਂ ਵੋਟਾਂ ਦੀ ਗਿਣਤੀ ਰੋਕ ਦਿੱਤੀ ਗਈ। ਇਸ ਕਾਰਨ ਖਾਲਸਾ ਗਰਲਜ਼ ਕਾਲਜ ਮੋਰਿੰਡਾ ਵਿੱਚ ਬਣੇ ਕਾਊਂਟਿੰਗ ਸੈਂਟਰ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੌਕੇ ’ਤੇ ਪਹੁੰਚ ਕੇ ਆਪਣੇ ਉਮੀਦਵਾਰ ਨੂੰ ਹੌਸਲਾ ਦਿੱਤਾ ਅਤੇ ਦੁਬਾਰਾ ਗਿਣਤੀ ਸ਼ੁਰੂ ਕਰਵਾਈ।
ਮੁੱਲਾਂਪੁਰ ਗਰੀਬਦਾਸ ਤੇ ਨਿਊ ਚੰਡੀਗੜ੍ਹ ’ਚ ਜੇਤੂਆਂ ਨੇ ਲੱਡੂ ਵੰਡੇ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਮੁੱਲਾਂਪੁਰ ਗਰੀਬਦਾਸ, ਨਿਊ ਚੰਡੀਗੜ੍ਹ ਇਲਾਕੇ ਵਿਚਲੇ ਕਈ ਪਿੰਡਾਂ ਦੇ ਬਣੇ ਖਰੜ, ਮਾਜਰੀ ਦੇ ਕਈ ਜ਼ੋਨਾਂ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਜਿੱਤ ’ਤੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਚੌਧਰੀ ਸ਼ਿਆਮ ਲਾਲ ਮਾਜਰੀਆਂ ਨੇ ਦੱਸਿਆ ਕਿ ਜੈਂਤੀ ਮਾਜਰੀ ਜ਼ੋਨ ਤੋਂ ਗੁਰਦੀਪ ਕੌਰ ਪੱਲਣਪੁਰ ਨੇ ਜੇਤੂ ਰਹੀ। ਕਾਂਗਰਸ ਦੇ ਹਲਕਾ ਖਰੜ੍ਹ ਦੇ ਇੰਚਾਰਜ ਵਿਜੇ ਕੁਮਾਰ ਟਿੰਕੂ, ਗੁਰਪ੍ਰਤਾਪ ਸਿੰਘ ਪਡਿਆਲਾ ਤੇ ਕ੍ਰਿਸ਼ਨ ਮਲਹੋਤਰਾ ਨੇ ਦੱਸਿਆ ਕਿ ਮੁੱਲਾਂਪੁਰ ਗਰੀਬਦਾਸ ਜ਼ੋਨ ਤੋਂ ਸਤੀਸ਼ ਕੁਮਾਰ ਸੇਠੀ, ਸੈਣੀ ਮਾਜਰਾ ਜ਼ੋਨ ਤੋਂ ਗੁਰਦੀਪ ਸਿੰਘ ਨੇ ਜਿੱਤ ਪ੍ਰਾਪਤ ਕੀਤੀ। ਖਰੜ ਤੋਂ ‘ਆਪ’ ਵਿਧਾਇਕ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਬੜੀ ਕਰੌਰਾਂ ਜ਼ੋਨ ਤੋਂ ਪਰਮਜੀਤ ਸਿੰਘ, ਸੂੰਂਕ ਜ਼ੋਨ ਤੋਂ ਜਸਪਾਲ ਕੌਰ, ਪੜੌਲ ਜ਼ੋਨ ਤੋਂ ਤਰਨਵੀਰ ਸਿੰਘ ਤੇ ਤੀੜਾ ਜ਼ੋਨ ਤੋਂ ਮਨਮੋਹਨ ਸਿੰਘ ਜੇਤੂ ਰਹੇ ਹਨ। ਜੇਤੂ ਉਮੀਦਵਾਰਾਂ ਦਾ ਨੁਮਾਇੰਦਿਆਂ ਤੇ ਪਤਵੰਤੇ ਸੱਜਣਾਂ ਨੇ ਸਨਮਾਨ ਕੀਤਾ।

