ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਾਂਗਰਸ ਨੇ ਭਾਜਪਾ ’ਚ ਸ਼ਾਮਲ ਕਰਨ ਦੀ ਮੁਹਿੰਮ ਦਾ ਉਡਾਇਆ ਮਜ਼ਾਕ

ਆਤਿਸ਼ ਗੁਪਤਾ ਚੰਡੀਗੜ੍ਹ, 29 ਅਪਰੈਲ ਚੰਡੀਗੜ੍ਹ ਵਿੱਚ ਭਾਜਪਾ ਆਗੂ ਬਲਜੀਤ ਸਿੰਘ ਟੀਟੂ ਨੇ ਆਪਣੇ ਸਾਥੀਆਂ ਸਮੇਤ ਅੱਜ ਪਾਰਟੀ ਨੂੰ ਅਲਵਿਦਾ ਆਖ ਕੇ ਕਾਂਗਰਸ ਦਾ ‘ਹੱਥ’ ਫੜ ਲਿਆ ਹੈ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਤੇ ‘ਇੰਡੀਆ’ ਗੱਠਜੋੜ ਦੇ ਉਮੀਦਵੀਰ ਮਨੀਸ਼...
ਬਲਜੀਤ ਸਿੰਘ ਟੀਟੂ ਦਾ ਕਾਂਗਰਸ ਵਿੱਚ ਸਵਾਗਤ ਕਰਦੇ ਹੋਏ ਮਨੀਸ਼ ਤਿਵਾੜੀ।
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 29 ਅਪਰੈਲ

Advertisement

ਚੰਡੀਗੜ੍ਹ ਵਿੱਚ ਭਾਜਪਾ ਆਗੂ ਬਲਜੀਤ ਸਿੰਘ ਟੀਟੂ ਨੇ ਆਪਣੇ ਸਾਥੀਆਂ ਸਮੇਤ ਅੱਜ ਪਾਰਟੀ ਨੂੰ ਅਲਵਿਦਾ ਆਖ ਕੇ ਕਾਂਗਰਸ ਦਾ ‘ਹੱਥ’ ਫੜ ਲਿਆ ਹੈ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਤੇ ‘ਇੰਡੀਆ’ ਗੱਠਜੋੜ ਦੇ ਉਮੀਦਵੀਰ ਮਨੀਸ਼ ਤਿਵਾੜੀ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਇਸ ਦੌਰਾਨ ਆਗੂਆਂ ਨੇ ਭਾਜਪਾ ਵੱਲੋਂ ਆਪ ਮੁਹਾਰੇ ਆਗੂਆਂ ਨੂੰ ਕਾਂਗਰਸੀ ਹੋਣ ਦਾ ਠੱਪਾ ਲਾ ਕੇ ਪਾਰਟੀ ਵਿੱਚ ਸ਼ਾਮਲ ਕਰਨ ਦੀ ਮੁਹਿੰਮ ਦਾ ਮਜ਼ਾਕ ਉਡਾਇਆ ਹੈ।

ਐੱਚ ਐੱਸ ਲੱਕੀ ਨੇ ਕਿਹਾ ਕਿ ਭਾਜਪਾ ਚੰਡੀਗੜ੍ਹ ਵਿੱਚ ਕਾਫ਼ੀ ਘਬਰਾਈ ਹੋਈ ਹੈ ਅਤੇ ਮੁੱਦਿਆਂ ਤੋਂ ਦੂਰ ਹੈ ਕਿਉਂਕਿ ਸ਼ਹਿਰ ਦੇ ਮਸਲਿਆਂ ਨੂੰ ਹੱਲ ਕਰਨ ਵਿੱਚ ਪਿਛਲੇ ਦਸ ਸਾਲਾਂ ਵਿੱਚ ਆਪਣੀ ਨਾਕਾਮੀ ਦਾ ਕੋਈ ਜਵਾਬ ਨਹੀਂ ਹੈ। ਇਸ ਲਈ ਭਾਜਪਾ ਸਵੈ-ਘੋਸ਼ਿਤ ਅਤੇ ਨਕਲੀ ਲੋਕਾਂ ਨੂੰ ਕਾਂਗਰਸੀ ਵਜੋਂ ਪੇਸ਼ ਕਰਕੇ ਪਾਰਟੀ ਵਿੱਚ ਸ਼ਾਮਲ ਕਰ ਰਹੀ ਹੈ। ਚੰਡੀਗੜ੍ਹ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਚੰਡੀਗੜ੍ਹ ਦੇ 6.47 ਲੱਖ ਵੋਟਰ ਸੱਚਾਈ ਜਾਣਦੇ ਹਨ। ਇਸ ਲਈ ਰੋਜ਼ਾਨਾ ਕਰਵਾਈ ਜਾਣ ਵਾਲੀਆਂ ਮਨਘੜਤ ਸ਼ਮੂਲੀਅਤਾਂ ਪੂਰੀ ਤਰ੍ਹਾਂ ਹਾਸੋਹੀਣੀਆਂ ਹਨ। ਸ੍ਰੀ ਲੱਕੀ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਦੋ ਹਜ਼ਾਰ ਦੇ ਕਰੀਬ ਕਾਂਗਰਸੀ ਵੱਖ-ਵੱਖ ਅਹੁਦਿਆਂ ’ਤੇ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਇੱਥੋਂ ਇੱਕ-ਦੋ ਵਿਅਕਤੀਆਂ ਨੂੰ ਚੁੱਕਣ ਨਾਲ ਜ਼ਮੀਨੀ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਆਉਣ ਵਾਲਾ। ਭਾਜਪਾ ਆਪਣੀਆਂ ਮੀਟਿੰਗਾਂ ਵਾਲੇ ਸਥਾਨਾਂ ਨੂੰ ਭਰਨ ਅਤੇ ਨਾਅਰੇ ਲਗਾਉਣ ਲਈ ਲੋਕਾਂ ਨੂੰ ਕਿਰਾਏ ’ਤੇ ਰੱਖ ਰਹੀ ਹੈ ਕਿਉਂਕਿ ਉਸ ਕੋਲ ਆਪਣੇ ਵਰਕਰ ਅਤੇ ਸਮਰਥਕ ਨਹੀਂ ਹਨ।

ਕਾਂਗਰਸ ਦਾ ਸੂਬਾਈ ਸਕੱਤਰ ਭਾਜਪਾ ਵਿੱਚ ਸ਼ਾਮਲ

ਨੌਜਵਾਨਾਂ ਦਾ ਭਾਜਪਾ ਵਿੱਚ ਸਵਾਗਤ ਕਰਦੇ ਹੋਏ ਹੋਏ ਜਤਿੰਦਰ ਪਾਲ ਮਲਹੋਤਰਾ।

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਕਾਂਗਰਸ ਦੇ ਸੂਬਾ ਸਕੱਤਰ ਪਵਨ ਅਟਵਾਲ ਅਤੇ ਠੇਕਾ ਸਫ਼ਾਈ ਕਰਮਚਾਰੀ ਸੰਗਠਨ ਦੇ ਮੁਖੀ ਰਾਕੇਸ਼ ਪੋਹਲ ਸਮੇਤ ਸੌ ਦੇ ਕਰੀਬ ਲੋਕ ਭਾਜਪਾ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਭਾਜਪਾ ਦੇ ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਦੀ ਅਗਵਾਈ ਹੇਠ ਭਾਜਪਾ ਦੀ ਮੈਂਬਰਸ਼ਿਪ ਹਾਸਲ ਕੀਤੀ। ਉਨ੍ਹਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਕਈ ਕਾਂਗਰਸੀ ਆਗੂ ਭਾਜਪਾ ਵਿੱਚ ਸ਼ਾਮਲ ਹੋਣ ਦਾ ਦਾਅਵਾ ਕੀਤਾ। ਸ੍ਰੀ ਮਲਹੋਤਰਾ ਨੇ ਨੌਜਵਾਨਾਂ ਦਾ ਪਾਰਟੀ ’ਚ ਸਵਾਗਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਭਾਰਤ ਨੇ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ। ਰੇਲਵੇ ਅਤੇ ਹਵਾਈ ਸੰਪਰਕ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਜਿੱਥੇ ਮੋਦੀ ਸਰਕਾਰ ਵੱਲੋਂ ਏਮਜ਼, ਮੈਡੀਕਲ ਕਾਲਜ ਅਤੇ ਆਈਆਈਟੀ ਬਣਾਏ ਜਾ ਰਹੇ ਹਨ, ਉੱਥੇ ਹੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਨਵੀਂ ਸਿੱਖਿਆ ਨੀਤੀ ਲਾਗੂ ਕਰਕੇ ਮੁਲਾਜ਼ਮਾਂ ਦੇ ਹਿੱਤ ਵਿੱਚ ਕਈ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ। ਇਸ ਮੌਕੇ ਕਾਂਗਰਸ ਦੇ ਅਮਨ ਨਹਿਰਾ, ਸੋਨੂੰ ਦੀਕਸ਼ੋ, ਸੁੰਦਰ ਅਤੇ ਸੁਨੀਲ ਕੁਮਾਰ ਸਮੇਤ 100 ਦੇ ਕਰੀਬ ਲੋਕ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਦਵਿੰਦਰ ਸਿੰਘ ਬਬਲਾ, ਸੂਬਾ ਜਨਰਲ ਸਕੱਤਰ ਹੁਕਮ ਚੰਦ ਅਤੇ ਅਮਿਤ ਜਿੰਦਲ ਹਾਜ਼ਰ ਸਨ।

Advertisement