ਕਾਂਗਰਸ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਕਾਂਗਰਸ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਆਤਿਸ਼ ਗੁਪਤਾ
ਚੰਡੀਗੜ੍ਹ, 2 ਦਸੰਬਰ

ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਸਬੰਧੀ ਕਾਂਗਰਸ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਵਿੱਚ ਕਾਂਗਰਸ ਪਾਰਟੀ ਨੇ 35 ਵਿੱਚੋਂ 30 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਕਾਂਗਰਸ ਪਾਰਟੀ ਨੇ ਨਿਗਮ ਚੋਣਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਕਾਂਗਰਸ ਪਾਰਟੀ ਵੱਲੋਂ ਜਾਰੀ ਸੂਚੀ ਅਨੁਸਾਰ ਵਾਰਡ ਨੰਬਰ-2 ਤੋਂ ਐੱਚਐੱਸ ਲੱਕੀ, ਵਾਰਡ ਨੰਬਰ-3 ਤੋਂ ਰਵੀ ਠਾਕੁਰ, ਵਾਰਡ ਨੰਬਰ-4 ਤੋਂ ਜੰਨਤ ਜਹਾਂ, ਵਾਰਡ ਨੰਬਰ-5 ਤੋਂ ਦਰਸ਼ਨਾ ਰਾਣੀ, ਵਾਰਡ ਨੰਬਰ-6 ਤੋਂ ਮਮਤਾ ਗਿਰੀ, ਵਾਰਡ ਨੰਬਰ-7 ਤੋਂ ਓਮ ਪ੍ਰਕਾਸ਼ ਸੈਣੀ, ਵਾਰਡ ਨੰਬਰ-8 ਤੋਂ ਠਾਕੁਰ ਕਰਤਾਰ ਸਿੰਘ, ਵਾਰਡ ਨੰਬਰ-9 ਤੋਂ ਮਮਤਾ ਦੇਵੀ, ਵਾਰਡ ਨੰਬਰ-10 ਤੋਂ ਹਰਪ੍ਰੀਤ ਕੌਰ, ਵਾਰਡ ਨੰਬਰ-11 ਤੋਂ ਰਾਜੀਵ ਕੁਮਾਰ ਮੌਦਗਿੱਲ, ਵਾਰਡ ਨੰਬਰ-12 ਤੋਂ ਦੀਪਾ ਦੂਬੇ, ਵਾਰਡ ਨੰਬਰ-13 ਤੋਂ ਸਚਿਨ ਗਾਲਿਬ, ਵਾਰਡ ਨੰਬਰ-14 ਤੋਂ ਸੁਮੀਤ ਚਾਵਲਾ ਦਾ ਨਾਮ ਐਲਾਨਿਆ ਹੈ।

ਇੰਜ ਹੀ ਵਾਰਡ ਨੰਬਰ-17 ਤੋਂ ਨਸੀਬ ਜਾਖੜ, ਵਾਰਡ ਨੰਬਰ-18 ਤੋਂ ਸਰੋਜ ਸ਼ਰਮਾ, ਵਾਰਡ ਨੰਬਰ-19 ਤੋਂ ਕਮਲੇਸ਼ ਬਨਾਰਸੀਦਾਸ, ਵਾਰਡ ਨੰਬਰ-21 ਤੋਂ ਬਸੰਤ ਸਿੰਘ ਚੌਧਰੀ, ਵਾਰਡ ਨੰਬਰ-22 ਤੋਂ ਬਲਵਿੰਦਰ ਕੌਰ, ਵਾਰਡ ਨੰਬਰ-23 ਤੋਂ ਰਵਿੰਦਰ ਕੌਰ ਗੁਜਰਾਲ, ਵਾਰਡ ਨੰਬਰ-24 ਤੋਂ ਜਸਬੀਰ ਸਿੰਘ ਬੰਟੀ, ਵਾਰਡ ਨੰਬਰ-26 ਤੋਂ ਗੁਰਚਰਨ ਸਿੰਘ, ਵਾਰਡ ਨੰਬਰ-27 ਤੋਂ ਗੁਰਬਖਸ਼ ਰਾਵਤ, ਵਾਰਡ ਨੰਬਰ-28 ਤੋਂ ਨਿਰਮਲਾ ਦੇਵੀ, ਵਾਰਡ ਨੰਬਰ-29 ਤੋਂ ਜਗਜੀਤ ਸਿੰਘ ਕੰਗ, ਵਾਰਡ ਨੰਬਰ-30 ਤੋਂ ਅਤਿੰਦਰ ਸਿੰਘ ਰੋਬੀ ਕਾਂਗਰਸ ਦੇ ਉਮੀਦਵਾਰ ਹੋਣਗੇ।

ਇਸ ਤੋਂ ਇਲਾਵਾ ਵਾਰਡ ਨੰਬਰ-31 ਤੋਂ ਸਤੀਸ਼ ਕੁਮਾਰ ਕੈਂਥ, ਵਾਰਡ ਨੰਬਰ-32 ਤੋਂ ਅਭਿਸ਼ੇਕ ਸ਼ਰਮਾ ਸ਼ੈਂਕੀ, ਵਾਰਡ ਨੰਬਰ-33 ਤੋਂ ਵਿਜੈ ਸਿੰਘ ਰਾਣਾ, ਵਾਰਡ ਨੰਬਰ-34 ਤੋਂ ਗੁਰਪ੍ਰੀਤ ਸਿੰਘ ਗਾਬੀ ਤੇ ਵਾਰਡ ਨੰਬਰ-35 ਤੋਂ ਦਵਿੰਦਰ ਕੁਮਾਰ ਗੁਪਤਾ ਨੂੰ ਬਤੌਰ ਉਮੀਦਵਾਰ ਐਲਾਨਿਆ ਗਿਆ ਹੈ।

ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਨੇ ਕਿਹਾ ਕਿ ਨਿਗਮ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰਹਿੰਦੇ 5 ਉਮੀਦਵਾਰਾਂ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਉਮੀਦਵਾਰਾਂ ਨੇ ਨਿਗਮ ਚੋਣਾਂ ਲਈ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।

ਬਸਪਾ ਨੇ 16 ਵਿੱਚੋਂ 7 ਉਮੀਦਵਾਰ ਐਲਾਨੇ

ਸ਼੍ਰੋਮਣੀ ਅਕਾਲੀ ਦਲ ਨਾਲ ਸਾਂਝੇ ਤੌਰ ’ਤੇ ਚੋਣ ਮੈਦਾਨ ਵਿੱਚ ਉੱਤਰੀ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਵੀ 16 ਵਿੱਚੋਂ 7 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਵਾਰਡ ਨੰਬਰ-7 ਤੋਂ ਜਸਵੀਰ, ਵਾਰਡ ਨੰਬਰ-9 ਤੋਂ ਸੁਮਨ, ਵਾਰਡ ਨੰਬਰ-15 ਤੋਂ ਆਸ਼ਾ, ਵਾਰਡ ਨੰਬਰ-19 ਤੋਂ ਬਬਲੀ ਗਹਿਲੋਤ, ਵਾਰਡ ਨੰਬਰ-26 ਤੋਂ ਕੁਲਵਿੰਦਰ ਸਿੰਘ, ਵਾਰਡ ਨੰਬਰ-28 ਤੋਂ ਅਰੁਣ ਪ੍ਰਭਾ ਅਤੇ ਵਾਰਡ ਨੰਬਰ-31 ਤੋਂ ਤਿਰਲੋਕ ਚੰਦ ਨੂੰ ਉਮੀਦਵਾਰ ਐਲਾਨਿਆ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਸਾਂਝੇ ਤੌਰ ’ਤੇ ਨਿਗਮ ਚੋਣਾਂ ’ਚ ਹਿੱਸਾ ਲੈ ਰਹੇ ਹਨ। ਜਿੱਥੇ ਅਕਾਲੀ ਦਲ 19 ਅਤੇ ਬਸਪਾ 16 ਸੀਟਾਂ ’ਤੇ ਚੋਣ ਲੜ ਰਹੀ ਹੈ। ਪਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਰਹਿੰਦੇ 9 ਉਮੀਦਵਾਰਾਂ ਦਾ ਐਲਾਨ ਜਲਦ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਅਕਾਲੀ ਦਲ ਵੀ 19 ਵਿੱਚੋਂ 13 ਉਮੀਦਵਾਰਾਂ ਦਾ ਹੀ ਐਲਾਨ ਕਰ ਸਕਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All