DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Congress Rally: ਸਿੱਧੂ ਦੀ ਅਗਵਾਈ ਹੇਠ ਵਰਕਰ ਸੰਗਰੂਰ ਰੈਲੀ ’ਚ ਪੁੱਜੇ

ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਮੁਹਾਲੀ ਹਲਕੇ ਦੇ ਸੈਂਕੜੇ ਕਾਂਗਰਸੀ ਵਰਕਰਾਂ ਨੇ ਅੱਜ ਸੰਗਰੂਰ ਵਿੱਚ ਹੋਈ ਰਾਹੁਲ ਗਾਂਧੀ ਦੀ ਰੈਲੀ ਵਿੱਚ ਸ਼ਮੂਲੀਅਤ ਕੀਤੀ। ਪਿੰਡ ਦੈੜੀ ਦੇ ਲੈਂਡ ਚੈਸਟਰ ਗਰੁੱਪ ਅੱਗਿਓਂ 15 ਬੱਸਾਂ ਤੇ 100 ਤੋਂ ਵੱਧ ਕਾਰਾਂ...

  • fb
  • twitter
  • whatsapp
  • whatsapp
featured-img featured-img
ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਰਵਾਨਾ ਹੁੰਦੇ ਹੋਏ ਵਰਕਰ। -ਫੋਟੋ: ਚਿੱਲਾ
Advertisement

ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਮੁਹਾਲੀ ਹਲਕੇ ਦੇ ਸੈਂਕੜੇ ਕਾਂਗਰਸੀ ਵਰਕਰਾਂ ਨੇ ਅੱਜ ਸੰਗਰੂਰ ਵਿੱਚ ਹੋਈ ਰਾਹੁਲ ਗਾਂਧੀ ਦੀ ਰੈਲੀ ਵਿੱਚ ਸ਼ਮੂਲੀਅਤ ਕੀਤੀ। ਪਿੰਡ ਦੈੜੀ ਦੇ ਲੈਂਡ ਚੈਸਟਰ ਗਰੁੱਪ ਅੱਗਿਓਂ 15 ਬੱਸਾਂ ਤੇ 100 ਤੋਂ ਵੱਧ ਕਾਰਾਂ ਦਾ ਕਾਫ਼ਲਾ ਪਾਰਟੀ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦਿਆਂ ਰਵਾਨਾ ਹੋਇਆ।

ਇਸ ਦੌਰਾਨ ਸਿੱਧੂ ਨੇ ਕਿਹਾ ਕਿ ਲੋਕਾਂ ਦਾ ਉਤਸ਼ਾਹ ਦਰਸਾਉਂਦਾ ਹੈ ਕਿ 2027 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨੀ ਤੈਅ ਹੈ। ਇਸ ਮੌਕੇ ਸਾਬਕਾ ਮੇਅਰ ਜੀਤੀ ਸਿੱਧੂ, ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਅਮਰੀਕ ਸਿੰਘ ਸੋਮਲ, ਰੂਬੀ ਸਿੱਧੂ, ਠੇਕੇਦਾਰ ਮੋਹਨ ਸਿੰਘ ਬਠਲਾਣਾ, ਚੌਧਰੀ ਰਿਸ਼ੀ ਪਾਲ, ਹਰਨੇਕ ਸਿੰਘ, ਜਸਪ੍ਰੀਤ ਸਿੰਘ ਗਿੱਲ, ਪ੍ਰਦੀਪ ਸਿੰਘ ਤੰਗੌਰੀ, ਮਨਜੀਤ ਸਿੰਘ ਮੋਟੇਮਾਜਰਾ, ਮੁਕੁਲ ਨਗਾਰੀ, ਗੁਰਸੇਵ ਸਿੰਘ ਮੌਲੀ, ਮੇਜਰ ਸਿੰਘ ਮਨੌਲੀ, ਗੁਰਵਿੰਦਰ ਸਿੰਘ ਖੱਟੜਾ ਤੇ ਟਹਿਲ ਸਿੰਘ ਮਾਣਕਪੁਰ ਹਾਜ਼ਰ ਸਨ। ਉਧਰ ਟਿਕਟ ਦੇ 2 ਹੋਰ ਦਾਅਵੇਦਾਰ ਕੁਲਜੀਤ ਸਿੰਘ ਬੇਦੀ ਤੇ ਪਹਿਲਵਾਨ ਅਮਰਜੀਤ ਸਿੰਘ ਗਿੱਲ ਵੀ ਵੱਡੇ ਕਾਫ਼ਲਿਆਂ ਸਮੇਤ ਸੰਗਰੂਰ ਰੈਲੀ ਲਈ ਰਵਾਨਾ ਹੋਏ।

Advertisement

Advertisement
Advertisement
×