ਕਾਂਗਰਸੀ ਆਗੂ ਸਿਕੰਦਰ ਸਿੰਘ ਦਾ ਦੇਹਾਂਤ
ਸਸਕਾਰ ਅੱਜ
Advertisement
ਡੇਰਾ ਬੁੱਧ ਦਾਸ ਦੇ ਮੁਖੀ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਡਾ ਸਿਕੰਦਰ ਸਿੰਘ (69) ਦਾ ਸੰਖੇਪ ਬਿਮਾਰੀ ਪਿੱਛੋਂ ਅੱਜ ਦੇਹਾਂਤ ਹੋ ਗਿਆ ਹੈ। ਸੰਸਦ ਮੈਂਬਰ ਡਾ. ਅਮਰ ਸਿੰਘ, ਸਾਬਕਾ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੂਲੋ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ, ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਰੁਪਿੰਦਰ ਰਾਜਾ ਗਿੱਲ, ਸਾਬਕਾ ਮੰਤਰੀ ਹਰਬੰਸ ਲਾਲ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਵਿਧਾਇਕ ਰੁਪਿੰਦਰ ਸਿੰਘ ਹੈਪੀ, ਡਾ. ਚਰਨਜੀਤ ਸਿੰਘ ਚਮਕੌਰ ਸਾਹਿਬ, ਲਖਵੀਰ ਸਿੰਘ ਰਾਏ, ਸਾਬਕਾ ਸਾਂਸਦ ਸਤਪਾਲ ਜੈਨ ਚੰਡੀਗੜ੍ਹ, ਸਾਬਕਾ ਵਿਧਾਇਕ ਸੇਵਾਮੁਕਤ ਜਸਟਿਸ ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਜੀਪੀ, ਦੀਦਾਰ ਸਿੰਘ ਭੱਟੀ, ਡਾ. ਮਨੋਹਰ ਸਿੰਘ, ਭਾਜਪਾ ਆਗੂ ਜਗਦੀਪ ਸਿੰਘ ਚੀਮਾ, ਦਰਬਾਰਾ ਸਿੰਘ ਗੁਰੂ, ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ, ਗੁਰਦੀਪ ਸਿੰਘ ਮੰਡੋਫ਼ਲ, ਸੰਤ ਗੁਰਚਰਨ ਦਾਸ ਰੋੜੇਵਾਲ, ਬਾਬਾ ਸਰਬਜੀਤ ਸਿੰਘ, ਬਾਬਾ ਬਲਵਿੰਦਰ ਦਾਸ ਮੁੱਲਾਂਪੁਰ, ਬਲਾਕ ਪ੍ਰਧਾਨ ਜਗਬੀਰ ਸਿੰਘ ਸਲਾਣਾ, ਆੜਤੀ ਐਸੋਸੀਏਸ਼ਨ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ, ਸਾਬਕਾ ਜ਼ਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ, ਸੰਦੀਪ ਸਿੰਘ ਬੱਲ, ਅਮਿਤ ਚੰਦ ਭਟੇੜੀ, ਓਮ ਪ੍ਰਕਾਸ਼ ਤਾਂਗੜੀ, ਡਾ. ਹਰਪਾਲ ਸਿੰਘ ਸਲਾਣਾ, ਕੇਆਰ ਥਾਪਰ, ਪੰਜਾਬੀ ਲੇਖਕ ਅਜੀਤ ਸਿੰਘ ਖੰਨਾ, ਗੁਰਮੀਤ ਧਾਲੀਵਾਲ, ਭਾਰਤ ਭੂਸ਼ਨ ਵਰਮਾ, ਸੁਰਜੀਤ ਸਿੰਗਲਾ, ਸੁਨੀਲ ਖੁੱਲ੍ਹਰ, ਪਿਆਰਾ ਸਿੰਘ ਤਲਾਣੀਆਂ, ਅਸ਼ੋਕ ਗੌਤਮ, ਨਾਰੰਗ ਸਿੰਘ, ਹਰਵੇਲ ਸਿੰਘ ਮਾਧੋਪੁਰ, ਕਰਨੈਲ ਸਿੰਘ ਡੂਮਛੇੜੀ, ਅਜੀਤ ਸਿੰਘ ਮੱਕੜ, ਕਿਸ਼ੋਰੀ ਲਾਲ ਚੁੱਘ, ਮੁਕੇਸ਼ ਜਿੰਦਲ ਮੰਡੀ ਗੋਬਿੰਦਗੜ੍ਹ, ਡਾ. ਹਿਮਾਂਸੂ ਸੂਦ ਐੱਮ ਡੀ ਐੱਸ, ਖੁਸ਼ਵੰਤ ਰਾਏ ਥਾਪਰ ਅਤੇ ਡਾ. ਵਿਜੇ ਜਿੰਦਲ ਨੇ ਦੁੱਖ ਪ੍ਰਗਟਾਇਆ। ਉਨ੍ਹਾਂ ਦੇ ਕਰੀਬੀ ਦੋਸਤ ਰਾਜੇਸ਼ ਸਿੰਗਲਾ ਨੇ ਦਸਿਆ ਕਿ ਡਾ. ਸਿਕੰਦਰ ਸਿੰਘ ਦਾ ਅੰਤਿਮ ਸੰਸਕਾਰ 2 ਦਸੰਬਰ ਨੂੰ ਦੁਪਹਿਰ 12.30 ਵਜੇ ਬੱਸੀ ਪਠਾਣਾ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।
Advertisement
Advertisement
