ਟ੍ਰਾਈਸਿਟੀ ’ਚ ਕਰੋਨਾ ਦੇ 45 ਕੇਸਾਂ ਦੀ ਪੁਸ਼ਟੀ

ਮੁਹਾਲੀ ’ਚ 26; ਚੰਡੀਗੜ੍ਹ ’ਚ 10 ਅਤੇ ਪੰਚਕੂਲਾ ਵਿੱਚ 9 ਕੇਸ ਆਏ ਸਾਹਮਣੇ

ਟ੍ਰਾਈਸਿਟੀ ’ਚ ਕਰੋਨਾ ਦੇ 45 ਕੇਸਾਂ ਦੀ ਪੁਸ਼ਟੀ

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 12 ਜੁਲਾਈ                                            

ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਐਤਵਾਰ ਨੂੰ ਕਰੋਨਾਵਾਇਰਸ ਦੇ 26 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਲੋਕ ਫਿਰ ਤੋਂ ਭੈਅ-ਭੀਤ ਹੋ ਉੱਠੇ ਹਨ। ਇਸ ਤਰ੍ਹਾਂ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 392 ’ਤੇ ਪਹੁੰਚ ਗਈ ਹੈ ਜਿਨ੍ਹਾਂ ’ਚ 114 ਨਵੇਂ ਕੇਸ ਐਕਟਿਵ ਹਨ। ਉਂਜ ਨਾਲ-ਨਾਲ ਪੀੜਤ ਮਰੀਜ਼ ਠੀਕ ਵੀ ਹੋ ਰਹੇ ਹਨ।  ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ 26 ਨਵੇਂ ਮਾਮਲਿਆਂ ’ਚ 17 ਔਰਤਾਂ ਅਤੇ 2 ਸਾਲ, 6 ਤੇ 8 ਸਾਲ ਉਮਰ ਦੇ ਤਿੰਨੇ ਬੱਚੇ ਸ਼ਾਮਲ ਹਨ।   

ਉਨ੍ਹਾਂ ਦੱਸਿਆ ਕਿ ਇੱਥੋਂ ਦੇ ਸੈਕਟਰ-97 ਵਿੱਚ 67 ਸਾਲ ਦੇ ਬਜ਼ੁਰਗ ਸਮੇਤ ਸੋਹਾਣਾ ਵਿੱਚ 22 ਸਾਲ ਅਤੇ 24 ਸਾਲ ਦੀਆਂ ਦੋ ਲੜਕੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਪਿੰਡ ਝੰਜੇੜੀ ਦੀ 65 ਸਾਲਾ ਬਜ਼ੁਰਗ ਔਰਤ ਅਤੇ 20 ਸਾਲ ਦਾ ਨੌਜਵਾਨ ਅਤੇ ਨਵਾਂ ਗਾਉਂ ਵਿੱਚ 25 ਸਾਲ, 26 ਸਾਲ ਅਤੇ 29 ਸਾਲ ਦੀਆਂ ਤਿੰਨ ਔਰਤਾਂ ਵੀ ਕਰੋਨਾ ਤੋਂ ਪੀੜਤ ਹਨ। ਇੰਜ ਹੀ ਸ਼ਿਵਜੋਤ ਇਨਕਲੇਵ ਖਰੜ ’ਚੋਂ 35 ਸਾਲ ਦੀ ਔਰਤ, ਗਿਲਕੋ-ਵੈਲੀ ਖਰੜ ’ਚੋਂ 54 ਸਾਲ ਦੀ ਔਰਤ, ਸ਼ਿਵਾਲਿਕ ਹੋਮਜ਼ ਖਰੜ ’ਚੋਂ 34 ਸਾਲਾ ਪੁਰਸ਼ ਤੇ 58 ਸਾਲ ਦੀ ਔਰਤ, ਸੰਨ੍ਹੀ ਇਨਕਲੇਵ ਦੀ 41 ਸਾਲਾ ਔਰਤ, ਢਕੋਲੀ ਦੇ 41 ਸਾਲ, 43 ਸਾਲ ਅਤੇ 63 ਸਾਲ ਦਾ ਬਜ਼ੁਰਗ, ਸੰਨ੍ਹੀ ਇਨਕਲੇਵ ਜ਼ੀਰਕਪੁਰ ਦਾ 55 ਸਾਲ ਦਾ ਪੁਰਸ਼ ਅਤੇ 8 ਸਾਲ ਦੀ ਲੜਕੀ ਅਤੇ 30 ਸਾਲ ਦੀ ਔਰਤ, ਡੇਰਾਬੱਸੀ ਦੀ 69 ਸਾਲਾ ਔਰਤ ਸਮੇਤ ਕੁਰਾਲੀ ਵਿੱਚ 2 ਸਾਲ ਦਾ ਬੱਚਾ ਤੇ 6 ਸਾਲ ਦੀ ਲੜਕੀ ਸਮੇਤ 30 ਸਾਲ ਦੀ ਔਰਤ ਤੇ 34 ਸਾਲ ਦਾ ਪੁਰਸ਼, 30 ਸਾਲ ਦੀ ਔਰਤ ਤੇ ਪੁਰਸ਼ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 114 ਹੋ ਗਈ ਹੈ। 

ਚੰਡੀਗੜ੍ਹ (ਕੁਲਦੀਪ ਸਿੰਘ): ਸਿਟੀ ਬਿਊਟੀਫੁੱਲ ਵਿੱਚ ਐਤਵਾਰ ਨੂੰ 10 ਹੋਰ ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆ ਗਈਆਂ ਅਤੇ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ ਵਧ ਕੇ 559 ਹੋ ਗਿਆ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਵਿੱਚ ਅੱਜ ਕਰੋਨਾ ਦੇ 10 ਮਰੀਜ਼ਾਂ ਵਿੱਚ ਸੈਕਟਰ 32 ਤੋਂ 39 ਸਾਲਾ ਵਿਅਕਤੀ, ਸੈਕਟਰ 19 ਤੋਂ 60 ਸਾਲਾ ਵਿਅਕਤੀ, ਸੈਕਟਰ 45 ਤੋਂ 28 ਤੇ 58 ਸਾਲਾ ਵਿਅਕਤੀ, 30 ਤੇ 50 ਸਾਲਾ ਔਰਤਾਂ, ਸੈਕਟਰ 21 ਤੋਂ 45 ਸਾਲਾ ਔਰਤ ਅਤੇ 23 ਸਾਲਾ ਵਿਅਕਤੀ, ਸੈਕਟਰ 63 ਤੋਂ 54 ਸਾਲਾ ਔਰਤ ਅਤੇ ਸੈਕਟਰ 7 ਤੋਂ 58 ਸਾਲਾ ਵਿਅਕਤੀ ਸ਼ਾਮਲ ਹਨ। ਅੱਜ ਉਕਤ 10 ਹੋਰ ਮਰੀਜ਼ਾਂ ਨੂੰ ਕਰੋਨਾ ਦੀ ਪੁਸ਼ਟੀ ਹੋਣ ਉਪਰੰਤ ਸ਼ਹਿਰ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 559 ਹੋ ਗਈ ਹੈ ਜਦਕਿ 4 ਮਰੀਜ਼ਾਂ ਦਾ ਘਰੇਲੂ ਇਕਾਂਤਵਾਸ ਖ਼ਤਮ ਹੋਣ ਉਪਰੰਤ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਸ਼ਹਿਰ ’ਚ ਹੁਣ ਤੱਕ ਕਰੋਨਾ ਕਾਰਨ 8 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਚਾਰ ਮਰੀਜ਼ਾਂ ਦਾ ਘਰੇਲੂ ਇਕਾਂਤਵਾਸ ਹੋਇਆ ਖ਼ਤਮ 

ਅੱਜ ਸ਼ਹਿਰ ਦੇ ਵਸਨੀਕ ਕਰੋਨਾ ਪਾਜ਼ੇਟਿਵ ਮਰੀਜ਼ਾਂ ਵਿੱਚੋਂ ਮਨੀਮਾਜਰਾ ਦੇ 19 ਸਾਲਾ ਲੜਕਾ, 27 ਸਾਲਾ ਅਤੇ 54 ਸਾਲਾ ਔਰਤ ਅਤੇ ਸੈਕਟਰ 21 ਤੋਂ 63 ਸਾਲਾ ਵਿਅਕਤੀ ਨੂੰ 10 ਦਿਨਾਂ ਦਾ ਘਰੇਲੂ ਇਕਾਂਤਵਾਸ ਖ਼ਤਮ ਹੋਣ ਉਪਰੰਤ ਡਿਸਚਾਰਜ ਕਰ ਦਿੱਤਾ ਗਿਆ ਹੈ। 

ਪੰਚਕੂਲਾ ’ਚ ਸੀਆਰਪੀਐੱਫ ਜਵਾਨ ਸਮੇਤ ਨੌਂ ਨੂੰ ਹੋਇਆ ਕਰੋਨਾ

ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਜ਼ਿਲ੍ਹੇ ਵਿੱਚ ਕਰੋਨਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇੱਥੇ ਸੀਆਰਪੀਐਫ ਜਵਾਨ ਸਮੇਤ ਨੌ ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ ਮਿਲੇ ਹਨ ਇਨ੍ਹਾਂ ਵਿੱਚੋਂ 8 ਮਰੀਜ਼ ਪੰਚਕੂਲਾ ਜ਼ਿਲ੍ਹੇ ਦੇ ਅਤੇ ਇੱਕ ਕੇਸ ਜ਼ੀਰਕਪੁਰ ਤੋਂ ਆਇਆ ਹੈ। ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਨਵੇਂ ਮਰੀਜ਼ਾਂ ਵਿੱਚੋਂ ਇੱਕ ਕਾਲਕਾ ਦੀ 19 ਸਾਲਾ ਦੀ ਲੜਕੀ, 35 ਸਾਲਾ ਵਿਅਕਤੀ, ਮਨਸਾ ਦੇਵੀ ਕੰਪਲੈਕਸ ਵਿੱਚੋਂ 20 ਸਾਲਾ ਅਤੇ 43 ਸਾਲਾ ਵਿਅਕਤੀ, ਆਸੀਆਨਾ ਦਾ ਇੱਕ ਵਿਅਕਤੀ, ਸੈਕਟਰ-27 ਦੇ 41 ਸਾਲਾ ਵਿਅਕਤੀ , ਆਸੀਆਨਾ 15 ਸਾਲਾ ਦਾ ਬੱਚਾ, ਇੰਡਸਟਰੀਅਲ ਏਰੀਏ ਦਾ ਇੱਕ ਵਿਅਕਤੀ ਅਤੇ ਇੱਕ ਸੀਆਰਪੀਐਫ ਕੈਂਪ ਪਿੰਜੌਰ ਦਾ ਜਵਾਨ ਕਰੋਨਾ ਪਾਜ਼ੇਟਿਵ ਆਇਆ ਹੈ। ਉਹਨਾ ਦੱਸਿਆ ਕਿ ਇੱਕ ਮਰੀਜ਼ ਜ਼ੀਰਕਪੁਰ ਜਿਸ ਦੀ ਉਮਰ 46 ਸਾਲ ਹੈ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਸਿਹਤ ਵਿਭਾਗ ਵੱਲੋਂ ਇਨ੍ਹਾਂ ਸਾਰੇ ਮਰੀਜ਼ਾਂ ਦੀ ਸੰਪਰਕ ਹਿਸਟਰੀ ਖੰਗਾਲੀ ਜਾ ਰਹੀ ਹੈ।

ਪੀ.ਜੀ.ਆਈ. ਬਲੱਡ ਬੈਂਕ ਦੇ ਕਰਮਚਾਰੀ ਸਮੇਤ ਚਾਰ ਨੂੰ ਹੋਇਆ ਕੋਰੋਨਾ

ਚੰਡੀਗੜ੍ਹ (ਪੱਤਰ ਪੇ੍ਰਕ): ਪੀ.ਜੀ.ਆਈ. ਬਲੱਡ ਬੈਂਕ ਦੇ ਕਰਮਚਾਰੀ ਸਮੇਤ ਕੁੱਲ ਚਾਰ ਕਰਮਚਾਰੀਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ ਇੱਕ ਕਰਮਚਾਰੀ ਹਿਸਟੋਪੈਥਾਲੋਜੀ ਵਿਭਾਗ, ਇੱਕ ਪੈਰਾਸਿਟੋਲੋਜੀ ਅਤੇ ਇੱਕ ਮਰੀਜ਼ ਇੰਜੀਨੀਅਰਿੰਗ ਵਿਭਾਗ ਜਦਕਿ ਇੱਕ ਕਰਮਚਾਰੀ ਬਲੱਡ ਬੈਂਕ ਵਿਖੇ ਤਾਇਨਾਤ ਹੈ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਉਕਤ ਵਿਭਾਗਾਂ ਦੇ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿੱਚ ਆ ਚੁੱਕੇ 18 ਕਰਮਚਾਰੀਆਂ ਨੂੰ ਘਰੇਲੂ ਇਕਾਂਤਵਾਸ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਅੱਜ ਚਾਰ ਦੀਆਂ ਰਿਪੋਰਟਾਂ ਪਾਜ਼ੇਟਿਵ ਆ ਗਈਆਂ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All