ਸੰਵਿਧਾਨ ਨੂੰ ਦਰਪੇਸ਼ ਖ਼ਤਰੇ ’ਤੇ ਫ਼ਿਕਰ ਜ਼ਾਹਿਰ
ਡਾ. ਅੰਬੇਡਕਰ ਸਭਾ ਬਨੂੜ ਵੱਲੋਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ ਪਰਿਨਿਰਵਾਣ ਦਿਵਸ ਮਨਾਇਆ ਗਿਆੀ। ਹਾਜ਼ਰੀਨ ਨੇ ਅੰਬੇਡਕਰ ਦੀ ਤਸਵੀਰ ਉੱਤੇ ਫੁੱਲ ਮਾਲਾ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾ ਭੇਟ ਕੀਤੀ ਅਤੇ ਸੰਵਿਧਾਨ ਨੂੰ ਦਰਪੇਸ਼ ਖਤਰਿਆਂ ’ਤੇ ਫਿਕਰ ਜਤਾਏ। ਇਸ ਮੌਕੇ ਜਗਤਾਰ ਸਿੰਘ ਜੱਗੀ, ਕੈਪਟਨ ਬੰਤ ਸਿੰਘ, ਰਾਜਿੰਦਰ ਕੁਮਾਰ ਬਨੂੜ, ਕਾਮਰੇਡ ਸੱਤਪਾਲ ਰਾਜੋਮਾਜਰਾ, ਬਹਾਦਰ ਸਿੰਘ ਮੁਠਿਆੜਾਂ, ਪ੍ਰੇਮ ਸਿੰਘ ਬਨੂੜ ਆਦਿ ਨੇ ਕਿਹਾ ਡਾ. ਅੰਬੇਡਕਰ ਦਾ ਦੇਸ਼ ਵਾਸੀਆਂ ਲਈ ਦਿੱਤਾ ਯੋਗਦਾਨ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਵੱਲੋਂ ਬਣਾਇਆ ਸੰਵਿਧਾਨ ਕਿਸੇ ਵੀ ਸਰਕਾਰ ਨੇ ਹਾਲੇ ਤੱਕ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ। ਬੁਲਾਰਿਆਂ ਨੇ ਸੰਵਿਧਾਨ ’ਚ ਹੋ ਰਹੀਆਂ ਤਰਮੀਮਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਸੰਵਿਧਾਨ ਨੂੰ ਬਦਲਣ ਤੇ ਇਸ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸੰਵਿਧਾਨ ਦੀ ਰੱਖਿਆ ਕਰਨ ਤੇ ਜਾਗਰੂਕਤਾ ਫੈਲਾਉਣ ਦਾ ਅਹਿਦ ਵੀ ਕੀਤਾ। ਇਸ ਮੌਕੇ ਸੰਨੀ ਕਰਾਲਾ, ਰਾਜਿੰਦਰ ਰਾਜਪੁਰਾ, ਜਸਵੀਰ ਸਿੰਘ ਆਦਿ ਹਾਜ਼ਰ ਸਨ।
