ਦਰੱਖ਼ਤ ਛਾਂਗਣ ਮਗਰੋਂ ਫੁੱਟਪਾਥਾਂ ’ਤੇ ਸੁੱਟੇ ਜਾ ਰਹੇ ਨੇ ਟਾਹਣੇ : The Tribune India

ਦਰੱਖ਼ਤ ਛਾਂਗਣ ਮਗਰੋਂ ਫੁੱਟਪਾਥਾਂ ’ਤੇ ਸੁੱਟੇ ਜਾ ਰਹੇ ਨੇ ਟਾਹਣੇ

ਚੰਡੀਗੜ੍ਹ ਵਿੱਚ ਰਾਹਗੀਰਾਂ ਨੂੰ ਦਿੱਕਤਾਂ ਦਾ ਕਰਨਾ ਪੈ ਰਿਹੈ ਸਾਹਮਣਾ; ਵਾਹਨ ਚਾਲਕ ਵੀ ਹੋਏ ਪ੍ਰੇਸ਼ਾਨ

ਦਰੱਖ਼ਤ ਛਾਂਗਣ ਮਗਰੋਂ ਫੁੱਟਪਾਥਾਂ ’ਤੇ ਸੁੱਟੇ ਜਾ ਰਹੇ ਨੇ ਟਾਹਣੇ

ਚੰਡੀਗੜ੍ਹ ਦੇ ਸੈਕਟਰ-29 ਵਿੱਚ ਫੁੱਟਪਾਥ ’ਤੇ ਸੁੱਟੇ ਹੋਏ ਦਰੱਖ਼ਤ ਦੇ ਟਾਹਣੇ। -ਫੋਟੋ: ਮਨੋਜ ਮਹਾਜਨ

ਆਤਿਸ਼ ਗੁਪਤਾ

ਚੰਡੀਗੜ੍ਹ, 6 ਅਗਸਤ

ਸ਼ਹਿਰ ਵਿੱਚ ਪਿਛਲੇ ਇਕ ਮਹੀਨੇ ਤੋਂ ਦਰੱਖਤ ਡਿੱਗਣ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਨਗਰ ਨਿਗਮ ਨੇ ਦਰੱਖਤ ਛਾਂਗਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਦਰੱਖਤਾਂ ਨੂੰ ਕੱਟਣ ਤੋਂ ਬਾਅਦ ਵੱਡੇ ਟਾਹਣਿਆਂ ਨੂੰ ਸਾਈਕਲ ਟਰੈਕਾਂ, ਫੁੱਟਪਾਥਾਂ ਜਾਂ ਸੜਕ ਕੰਢੇ ਹੀ ਸੁੱਟਿਆ ਜਾ ਰਿਹਾ ਹੈ। ਇਸ ਨਾਲ ਰਾਹਗੀਰਾਂ ਨੂੰ ਸੜਕ ਕਿਨਾਰੇ ਚੱਲਣ ਵੇਲੇ ਕਈ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਕਟਰ-29 ਅਤੇ ਇੰਡਸਟਰੀਅਲ ਏਰੀਆ-1 ਵਾਲੀ ਸੜਕ ’ਤੇ ਡਿੱਗੇ ਦਰੱਖਤਾਂ ਦੇ ਟਾਹਣੇ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ।

ਜ਼ਿਕਰਯੋਗ ਹੈ ਕਿ ਸਿਟੀ ਬਿਊਟੀਫੁੱਲ ਵਿੱਚ ਦਰੱਖਤ ਡਿੱਗਣ ਦੀਆਂ ਘਟਨਾਵਾਂ ਤੋਂ ਬਾਅਦ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਚੰਡੀਗੜ੍ਹ ਨਗਰ ਨਿਗਮ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਦਰੱਖਤਾਂ ਨੂੰ ਸਮੇਂ ਸਿਰ ਛਾਂਗਣ ਦੇ ਹੁਕਮ ਦਿੱਤੇ ਹਨ। ਸਲਾਹਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਨਿਗਮ ਦੀ ਟੀਮਾਂ ਵੱਲੋਂ ਸ਼ਹਿਰ ਵਿੱਚ ਪੁਰਾਣੇ ਜਾਂ ਉਮਰ ਪੁਗਾ ਚੁੱਕੇ ਦਰੱਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ ਤੇ ਕਈ ਦਰਖੱਤਾਂ ਨੂੰ ਛਾਂਗਿਆ ਜਾ ਰਿਹਾ ਹੈ। ਇਨ੍ਹਾਂ ਦਰਖੱਤਾਂ ਦੇ ਟਾਹਣਿਆਂ ਨੂੰ ਸੜਕ ਕੰਡੇ ਹੀ ਛੱਡਿਆ ਜਾ ਰਿਹਾ ਹੈ ਜੋ ਕਿ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। 

 ਇਲਾਕਾ ਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਦਰੱਖਤਾਂ ਦੀ ਛੰਗਾਈ ਤੋਂ ਬਾਅਦ ਤੁਰੰਤ ਟਾਹਣਿਆਂ ਚੁੱਕਿਆ ਜਾਵੇ। ਸੈਕਟਰ-29 ਸੀ ਦੇ ਵਸਨੀਕ ਸਤੀਸ਼ ਕੁਮਾਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਦਰੱਖਤਾਂ ਨੂੰ ਛੰਗਿਆ ਜਾ ਰਿਹਾ ਹੈ ਪਰ ਸੜਕ ਕੰਢੇ ਡਿੱਗੇ ਟਾਹਣਿਆਂ ਕਾਰਨ ਰਾਹਗੀਰਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਕਟਰ-20 ਵਿੱਚ ਰਹਿਣ ਵਾਲੇ ਦੀਪਕ ਭਾਟੀਆ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਦਰੱਖਤਾਂ ਦੀ ਕਟਾਈ ਤੋਂ ਬਾਅਦ ਫੁਟਪਾਥਾਂ ਤੋਂ ਟਾਹਣਿਆਂ ਨੂੰ ਜਲਦ ਚੁੱਕਣਾ ਚਾਹੀਦਾ ਹੈ। ਇਹ ਟਾਹਣੇ ਪੈਦਲ ਚੱਲਣ ਵਾਲਿਆਂ ਲਈ ਰੁਕਾਵਟ ਖੜ੍ਹੀ ਕਰਦੇ ਹਨ ਤੇ ਸੜਕ ਹਾਦਸਿਆਂ ਨੂੰ ਸੱਦਾ ਦਿੰਦੇ ਹਨ।

ਦੱਸਣਯੋਗ ਹੈ ਕਿ ਇਕ ਮਹੀਨੇ ਦੌਰਾਨ ਸ਼ਹਿਰ ਵਿੱਚ ਇਕ ਦਰਜਨ ਤੋਂ ਵੱਧ ਥਾਵਾਂ ’ਤੇ ਦਰੱਖਤ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਸੈਕਟਰ 9 ਸਥਿਤ ਕਾਰਮਲ ਕਾਨਵੈਂਟ ਸਕੂਲ ਵਿੱਚ ਪੁਰਾਣਾ ਦਰੱਖਤ ਡਿੱਗਣ ਕਾਰਨ ਵਿਦਿਆਰਥਣ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਕਈ ਥਾਵਾਂ ’ਤੇ ਦਰੱਖਤ ਡਿੱਗਣ ਕਰਕੇ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ ਸੀ। 

ਸੜਕਾਂ ਕਿਨਰੇ ਸੁੱਟੇ ਟਾਹਣੇ ਜਲਦ ਚੁੱਕੇ ਜਾਣ: ਗਰਗ

ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਪ੍ਰੇਮ ਗਰਗ ਨੇ ਕਿਹਾ ਕਿ ਨਗਰ ਨਿਗਮ ਨੂੰ ਸਮੇਂ-ਸਮੇਂ ’ਤੇ ਦਰੱਖਤਾਂ ਦੀ ਛੰਗਾਈ ਕਰਨੀ ਚਾਹੀਦੀ ਹੈ ਪਰ ਦਰੱਖਤ ਛਾਂਗਣ ਮਗਰੋਂ ਸੜਕ ਕੰਢੇ ਜਾਂ ਫੁੱਟਪਾਥ ’ਤੇ ਸੁੱਟੇ ਗਏ ਟਾਹਣਿਆਂ ਨੂੰ ਵੀ ਤੁਰੰਤ ਚੁੱਕਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕੇਂਦਰ ਵੱਲੋਂ ਮੁਫ਼ਤ ਰਾਸ਼ਨ ਸਕੀਮ ਵਿੱਚ ਤਿੰਨ ਮਹੀਨਿਆਂ ਦਾ ਵਾਧਾ

ਕੇਂਦਰ ਵੱਲੋਂ ਮੁਫ਼ਤ ਰਾਸ਼ਨ ਸਕੀਮ ਵਿੱਚ ਤਿੰਨ ਮਹੀਨਿਆਂ ਦਾ ਵਾਧਾ

ਤਿਉਹਾਰੀ ਸੀਜ਼ਨ ਅਤੇ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਫ਼ੈਸਲਾ

ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ

ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ

ਕੇਂਦਰੀ ਵਿੱਤ ਮੰਤਰੀ ਵੱਲੋਂ ਮੋਦੀ ਦਾ ਧੰਨਵਾਦ; 2047 ਤੱਕ ਦੇਸ਼ ਨੂੰ ਵਿਕ...

ਭਗਵੰਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਯੁਵਾ ਪੁਰਸਕਾਰ ਮੁੜ ਸ਼ੁਰੂ ਕਰਨ ਦਾ ਐਲਾਨ

ਭਗਵੰਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਯੁਵਾ ਪੁਰਸਕਾਰ ਮੁੜ ਸ਼ੁਰੂ ਕਰਨ ਦਾ ਐਲਾਨ

ਹਰੇਕ ਜ਼ਿਲ੍ਹੇ ’ਚੋਂ ਦੋ-ਦੋ ਅਤੇ ਸੂਬੇ ਭਰ ’ਚੋਂ 46 ਨੌਜਵਾਨਾਂ ਨੂੰ ਦਿੱ...

ਸ਼ਹਿਰ

View All