Closed Rainwater Drain: ਬੰਦ ਪਿਆ ਬਰਸਾਤੀ ਨਾਲਾ ਜਾਨ ਦਾ ਖੌਅ ਬਣਿਆ
ਇੱਥੇ ਘਨੌਲੀ ਬੈਰੀਅਰ ਨੇੜੇ ਬੰਦ ਪਿਆ ਬਰਸਾਤੀ ਨਾਲਾ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ। ਇੱੱਥੇ ਕਿਸੇ ਸਮੇਂ ਵੀ ਕੋਈ ਵੱੱਡਾ ਹਾਦਸਾ ਵਾਪਰ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੌਮੀ ਮਾਰਗ ਦੇ ਨਿਰਮਾਣ ਤੋਂ ਪਹਿਲਾਂ ਇਸ ਨਾਲੇ ਰਾਹੀਂ ਛੋਟੀ ਮਕੌੜੀ ਵਾਲੇ ਪਾਸਿਓਂ...
ਇੱਥੇ ਘਨੌਲੀ ਬੈਰੀਅਰ ਨੇੜੇ ਬੰਦ ਪਿਆ ਬਰਸਾਤੀ ਨਾਲਾ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ। ਇੱੱਥੇ ਕਿਸੇ ਸਮੇਂ ਵੀ ਕੋਈ ਵੱੱਡਾ ਹਾਦਸਾ ਵਾਪਰ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੌਮੀ ਮਾਰਗ ਦੇ ਨਿਰਮਾਣ ਤੋਂ ਪਹਿਲਾਂ ਇਸ ਨਾਲੇ ਰਾਹੀਂ ਛੋਟੀ ਮਕੌੜੀ ਵਾਲੇ ਪਾਸਿਓਂ ਥਲੀ ਦੇ ਲੋਕਾਂ ਦੀਆਂ ਜ਼ਮੀਨਾਂ ਦਾ ਬਰਸਾਤੀ ਪਾਣੀ ਆਉਂਦਾ ਸੀ, ਜਿਹੜਾ ਕਿ ਰੇਲਵੇ ਲਾਈਨ ਦੇ ਥੱਲਿਓਂ ਹੋ ਕੇ ਅੱਗੇ ਨਿਕਲ ਜਾਂਦਾ ਸੀ, ਪਰ ਕੌਮੀ ਮਾਰਗ ਦੇ ਨਿਰਮਾਣ ਤੋਂ ਬਾਅਦ ਇਹ ਨਾਲਾ ਦੋਵੇਂ ਪਾਸਿਓਂ ਬੰਦ ਹੋ ਚੁੱਕਾ ਹੈ। ਮੌਜੂਦਾ ਸਮੇਂ ਅੰੰਦਰ ਇਸ ਨਾਲੇ ਵਿੱਚ ਕੁੱਝ ਦੁਕਾਨਾਂ ਦਾ ਬਿਨਾਂ ਸੋਧਿਆ ਪਾਣੀ ਜ਼ਮ੍ਹਾਂ ਹੋ ਰਿਹਾ ਹੈ। ਇਸ ਕਾਰਨ ਮੱਖੀਆਂ ਅਤੇ ਮੱਛਰ ਪੈਦਾ ਹੋ ਰਹੇ ਹਨ। ਇਸ ਨਾਲੇ ਵਿੱੱਚ ਸੜਕ ਤੋਂ ਲੰਘਦੇ ਟਿੱਪਰ ਅਤੇ ਟਰੱਕ ਡਰਾਈਵਰ ਖਾਲੀ ਬੋਤਲਾਂ ਆਦਿ ਵੀ ਸੁੱਟ ਜਾਂਦੇ ਹਨ।
ਨਾਲਾਗੜ੍ਹ ਮਾਰਗ ਵਾਲੇ ਪਾਸੇ ਰੇਲਿੰਗ ਨਾ ਹੋਣ ਕਾਰਨ ਅੱਜ ਮੋਟਰਸਾਈਕਲ ਸਵਾਰ ਨੌਜਵਾਨ ਦਿਵਿਆਂਸ਼ ਵਾਸੀ ਕਾਂਗੜਾ ਸੰੰਤੁਲਨ ਵਿਗੜਨ ਕਾਰਨ ਵਾਹਨ ਸਣੇ ਨਾਲੇ ਵਿੱੱਚ ਡਿੱੱਗ ਗਿਆ। ਉਸ ਦਾ ਨਵਾਂ ਮੋਟਰਸਾਈਕਲ ਦਾ ਤਾਂ ਭਾਵੇਂ ਨੁਕਸਾਨ ਤੋਂ ਬਚ ਗਿਆ, ਪਰ ਨਾਲੇ ਵਿੱੱਚ ਪਏ ਕੱੱਚ ਕਾਰਨ ਨੌਜਵਾਨ ਦੇ ਇੱਕ ਹੱਥ ਅਤੇ ਲੱਤ ’ਤੇ ਗੰੰਭੀਰ ਸੱਟਾਂ ਲੱਗ ਗਈਆਂ। ਕੌਮੀ ਮਾਰਗ ’ਤੇ ਤਾਇਨਾਤ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਭੁਪਿੰਦਰ ਸਿੰਘ ਦੀ ਅਗਵਾਈ ਅਧੀਨ ਨੌਜਵਾਨ ਨੂੰ ਫੌਰੀ ਮੁੱਢਲੀ ਸਹਾਇਤਾ ਦਿੱੱਤੀ। ਸਰਬਜੀਤ ਸਿੰਘ ਸਰਬਾ ਤੇ ਹੋਰ ਸਮਾਜ ਸੇਵੀਆਂ ਨੇ ਪੀੜਤ ਨੌਜਵਾਨ ਦਾ ਮੋਟਰਸਾਈਕਲ ਨਾਲੇ ਵਿੱਚੋਂ ਬਾਹਰ ਕੱਢਿਆ। ਇਸ ਤਰ੍ਹਾਂ ਕੁੱੱਝ ਦਿਨ ਪਹਿਲਾਂ ਇਸ ਨਾਲੇ ਵਿੱੱਚ ਘਨੌਲੀ ਦੀ ਛੋਟੀ ਬੱਚੀ ਡਿੱੱਗ ਗਈ ਸੀ। ਉਹ ਕੱਚ ਦੇ ਟੁੱਕੜੇ ਵੱਜਣ ਕਾਰਨ ਜ਼ਖ਼ਮੀ ਹੋ ਗਈ। ਲੜਕੀ ਨੂੰ ਨਾਲੇ ਵਿੱੱਚੋਂ ਕੱੱਢਣ ਵਾਲੇ ਵਿਅਕਤੀ ਦੇ ਹੱਥ ਅਤੇ ਪੈਰ ਵੀ ਲਹੂ ਲੁਹਾਣ ਹੋ ਗਏ। ਲੋਕਾਂ ਨੇ ਮੰਗ ਕੀਤੀ ਹੈ ਕਿ ਬੰੰਦ ਪਏ ਨਾਲੇ ਨੂੰ ਤੁਰੰਤ ਪੂਰਿਆ ਜਾਵੇ।
ਇਸ ਸਬੰੰਧੀ ਪੱਖ ਜਾਣਨ ਲਈ ਐੱਸ ਡੀ ਐੱਮ ਰੂਪਨਗਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਸੜਕ ਨਿਰਮਾਤਾ ਕੰਪਨੀ ਦੇ ਅਧਿਕਾਰੀ ਐੱਸ ਓ ਸਤਵਿੰਦਰ ਸਿੰਘ ਨੇ ਕਿਹਾ ਕਿ ਉਹ ਮੌਕਾ ਦੇਖ ਕੇ ਬਣਦੀ ਕਾਰਵਾਈ ਕਰਨਗੇ।

