DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਝੋਨੇ ਦੀ ਖ਼ਰੀਦ ਸ਼ੁਰੂ ਹੋਣ ਦੇ ਦਾਅਵਿਆਂ ਦੀ ਫ਼ੂਕ ਨਿਕਲੀ

ਸਨੇਟਾ ਦੀ ਅਨਾਜ ਮੰਡੀ ਵਿੱਚ ਚਾਰ ਦਿਨਾਂ ਤੋਂ ਵਿਕਰੀ ਦੀ ਉਡੀਕ

  • fb
  • twitter
  • whatsapp
  • whatsapp
featured-img featured-img
ਸਨੇਟਾ ਦੀ ਅਨਾਜ ਮੰਡੀ ਵਿੱਚ ਸਮੱਸਿਆ ਬਾਰੇ ਦੱਸਦੇ ਹੋਏ ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ।
Advertisement

ਮੁਹਾਲੀ ਜ਼ਿਲ੍ਹੇ ਦੀਆਂ ਸਮੁੱਚੀਆਂ ਮੰਡੀਆਂ ਵਿੱਚ ਝੋਨੇ ਦੀ ਪਹਿਲੀ ਅਕਤੂਬਰ ਨੂੰ ਸਰਕਾਰੀ ਖ਼ਰੀਦ ਆਰੰਭ ਹੋਣ ਦੇ ਦਾਅਵਿਆਂ ਦੀ ਸਨੇਟਾ ਦੀ ਅਨਾਜ ਮੰਡੀ ਵਿੱਚ ਫੂਕ ਨਿਕਲ ਗਈ। ਚਾਰ ਦਿਨ ਬੀਤਣ ਦੇ ਬਾਵਜੂਦ ਇਸ ਮੰਡੀ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਆਰੰਭ ਨਹੀਂ ਹੋ ਸਕੀ ਹੈ, ਜਿਸ ਕਾਰਨ ਕਿਸਾਨ ਅਤੇ ਆੜ੍ਹਤੀ ਪ੍ਰੇਸ਼ਾਨ ਹਨ।

ਇਸ ਪੱਤਰਕਾਰ ਨੇ ਮੰਡੀ ਦਾ ਦੌਰਾ ਕਰ ਕੇ ਦੇਖਿਆ ਤਾਂ ਮੰਡੀ ਵਿੱਚ ਹਾਲੇ ਤੱਕ ਬਾਰਦਾਨਾ ਵੀ ਨਹੀਂ ਪਹੁੰਚਿਆ ਹੈ। ਮੰਡੀ ਵਿੱਚ ਮੌਜੂਦ ਆੜ੍ਹਤੀ ਖ਼ੁਦ ਆਪਣਾ ਬਾਰਦਾਨਾ ਖ਼ਰੀਦ ਕੇ ਕਿਸਾਨਾਂ ਦੇ ਪੂਰੀ ਤਰ੍ਹਾਂ ਸੁੱਕੇ ਹੋਏ ਝੋਨੇ ਨੂੰ ਬੋਰੀਆਂ ਵਿਚ ਭਰ ਕੇ ਸਾਂਭਣ ਦਾ ਯਤਨ ਕਰ ਰਹੇ ਹਨ।

Advertisement

ਸਨੇਟਾ ਮੰਡੀ ਵਿੱਚ ਐੱਫ ਸੀ ਆਈ ਏਜੰਸੀ ਨੇ ਝੋਨੇ ਦੀ ਖ਼ਰੀਦ ਕਰਨੀ ਹੈ। ਏਜੰਸੀ ਦਾ ਕੋਈ ਵੀ ਕਰਮਚਾਰੀ ਹਾਲੇ ਤੱਕ ਮੰਡੀ ਵਿੱਚ ਨਹੀਂ ਬਹੁੜਿਆ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਤਿੰਨ-ਤਿੰਨ ਦਿਨਾਂ ਦੀ ਜ਼ੀਰੀ ਮੰਡੀ ਵਿੱਚ ਵਿਕਰੀ ਲਈ ਆਈ ਹੋਈ ਹੈ ਪਰ ਹਾਲੇ ਤੱਕ ਖ਼ਰੀਦ ਆਰੰਭ ਨਾ ਹੋਣ ਕਾਰਨ ਉਨ੍ਹਾਂ ਨੂੰ ਦਿਨ-ਰਾਤ ਝੋਨੇ ਦੀ ਰਾਖੀ ਕਰਨੀ ਪੈ ਰਹੀ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਵੀ ਸਨੇਟਾ ਮੰਡੀ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਝੋਨੇ ਦੀ ਫ਼ਸਲ ਲਈ ਲੋੜੀਂਦੀ ਬਿਜਲੀ ਦੇਣ ਵਿੱਚ ਫੇਲ੍ਹ ਹੋਈ ਹੈ ਅਤੇ ਹੁਣ ਝੋਨੇ ਦੀ ਸਰਕਾਰੀ ਖ਼ਰੀਦ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ।

Advertisement

ਅਕਾਲੀ ਆਗੂ ਨੇ ਸਨੇਟਾ ਮੰਡੀ ਦੇ ਸੈੱਡਾਂ ਥੱਲੇ ਪਿਛਲੇ ਸੀਜ਼ਨ ਦੀਆਂ ਕਣਕ ਦੀਆਂ ਸਟੋਰ ਕੀਤੀਆਂ ਹੋਈਆਂ 14 ਹਜ਼ਾਰ ਦੇ ਕਰੀਬ ਬੋਰੀਆਂ ਦਿਖਾਉਂਦਿਆਂ ਕਿਹਾ ਕਿ ਕਣਕ ਦੀ ਚੁਕਾਈ ਨਾ ਹੋਣ ਕਾਰਨ ਝੋਨੇ ਦੀਆਂ ਬੋਰੀਆਂ ਨੂੰ ਸਟੋਰ ਕਰਨ ਲਈ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਮੌਸਮ ਵਿਭਾਗ ਵੱਲੋਂ ਮੁੜ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਸਨੇਟਾ ਮੰਡੀ ਵਿਚ ਆਏ ਸਾਰੇ ਝੋਨੇ ਦੀ ਸੰਭਾਲ ਵਿੱਚ ਦਿੱਕਤਾਂ ਆਉਣਗੀਆਂ ਕਿਉਂਕਿ ਸੈੱਡ ਪਹਿਲਾਂ ਹੀ ਕਣਕ ਦੀਆਂ ਬੋਰੀਆਂ ਨੇ ਮੱਲੇ ਹੋਏ ਹਨ। ਸ੍ਰੀ ਸੋਹਾਣਾ ਨੇ ਪ੍ਰਸ਼ਾਸਨ ਕੋਲੋਂ ਤੁਰੰਤ ਝੋਨੇ ਦੀ ਸਰਕਾਰੀ ਖ਼ਰੀਦ ਆਰੰਭ ਕਰਾਉਣ ਅਤੇ ਕਣਕ ਦੀਆਂ ਬੋਰੀਆਂ ਦੀ ਚੁਕਾਈ ਦੀ ਮੰਗ ਕੀਤੀ।

Advertisement
×