ਸਿਟੀ ਬਿਊਟੀਫੁੱਲ ਦਾ ‘ਚੰਡੀਗੜ੍ਹ ਕਾਰਨੀਵਲ’ ਧੂਮ-ਧੜੱਕੇ ਨਾਲ ਸ਼ੁਰੂ : The Tribune India

ਸਿਟੀ ਬਿਊਟੀਫੁੱਲ ਦਾ ‘ਚੰਡੀਗੜ੍ਹ ਕਾਰਨੀਵਲ’ ਧੂਮ-ਧੜੱਕੇ ਨਾਲ ਸ਼ੁਰੂ

ਪ੍ਰਸ਼ਾਸਕ ਨੇ ਕੀਤਾ ਉਦਘਾਟਨ; ਪੰਜਾਬੀ ਕਲਾਕਾਰ ਹਰਜੀਤ ਹਰਮਨ ਦੇ ਗੀਤਾਂ ’ਤੇ ਦਰਸ਼ਕ ਝੂਮੇ

ਸਿਟੀ ਬਿਊਟੀਫੁੱਲ ਦਾ ‘ਚੰਡੀਗੜ੍ਹ ਕਾਰਨੀਵਲ’ ਧੂਮ-ਧੜੱਕੇ ਨਾਲ ਸ਼ੁਰੂ

ਚੰਡੀਗੜ੍ਹ ਦੇ ਸੈਕਟਰ 10 ’ਚ ਲਈਅਰ ਵੈਲੀ ਵਿੱਚ ਸ਼ੁਰੂ ਹੋਏ ਕਾਰਨੀਵਲ ਦੌਰਾਨ ਵਿਦੇਸ਼ੀ ਮੁਟਿਆਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ। ਫੋਟੋ: ਰਵੀ ਕੁਮਾਰ

ਕੁਲਦੀਪ ਸਿੰਘ
ਚੰਡੀਗੜ੍ਹ, 2 ਦਸੰਬਰ

ਯੂਟੀ ਚੰਡੀਗੜ੍ਹ ਪ੍ਰਸ਼ਾਸਨ ਦੇ ਸੈਰ ਸਪਾਟਾ ਵਿਭਾਗ ਵੱਲੋਂ ਚੰਡੀਗੜ੍ਹ ਆਰਟਸ ਕਾਲਜ ਦੇ ਸਹਿਯੋਗ ਨਾਲ 2 ਤੋਂ 4 ਦਸੰਬਰ ਤੱਕ ਕਰਵਾਇਆ ਜਾ ਰਿਹਾ ‘ਚੰਡੀਗੜ੍ਹ ਕਾਰਨੀਵਲ’ ਅੱਜ ਧੂਮ-ਧੜੱਕੇ ਨਾਲ ਸ਼ੁਰੂ ਹੋ ਗਿਆ। ਮਿਊਜ਼ੀਅਮ ਆਰਟ ਗੈਲਰੀ ਸੈਕਟਰ 10 ਦੇ ਸਾਹਮਣੇ ਵਾਲੇ ਪਾਰਕ ਵਿੱਚ, ਬੋਟੈਨੀਕਲ ਗਾਰਡਨ, ਸੁਖਨਾ ਝੀਲ ਅਤੇ ਸੈਕਟਰ 42 ਦੀ ਨਵੀਂ ਝੀਲ ਆਦਿ ਥਾਵਾਂ ਉੱਤੇ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ।

ਪ੍ਰੋਗਰਾਮ ਦੇ ਪਹਿਲੇ ਦਿਨ ਜਿੱਥੇ ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਵੱਲੋਂ ਵੰਨਗੀਆਂ ਪੇਸ਼ ਕੀਤੀਆਂ ਗਈਆਂ ਉੱਥੇ ਹੀ ਸੰਗੀਤਮਈ ਸ਼ਾਮ ਵਿੱਚ ਪੰਜਾਬੀ ਕਲਾਕਾਰ ਹਰਜੀਤ ਹਰਮਨ ਨੇ ਆਪਣੇ ਪੰਜਾਬੀ ਗੀਤਾਂ ਨਾਲ ਰੰਗ ਬੰਨ੍ਹਿਆ। ਕਾਰਨੀਵਲ ਦਾ ਉਦਘਾਟਨ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਸਲਾਹਕਾਰ ਧਰਮਪਾਲ ਦੀ ਹਾਜ਼ਰੀ ਵਿੱਚ ਕੀਤਾ ਗਿਆ ਜਿਸ ਮਗਰੋਂ ਪੂਰਾ ਦਿਨ ਉੱਤਰੀ ਭਾਰਤ ਦੇ ਵੱਖ-ਵੱਖ ਕਲਾਕਾਰਾਂ ਵੱਲੋਂ ਪੇਸ਼ਕਾਰੀਆਂ ਕੀਤੀਆਂ ਗਈਆਂ। ਕਰੋਨਾ ਮਹਾਮਾਰੀ ਕਰਕੇ ਦੋ ਸਾਲ ਤੋਂ ਬੰਦ ਰਹਿਣ ਮਗਰੋਂ ਇਸ ਸਾਲ ਮੁੜ ਸ਼ੁਰੂ ਹੋਏ ਕਾਰਨੀਵਲ ਸਬੰਧੀ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਲੋਕਾਂ ਨੇ ਅਡਵੈਂਚਰ ਪਾਰਕ, ਖਾਣ-ਪੀਣ ਦੀਆਂ ਸਟਾਲਾਂ, ਲਾਈਟ ਸ਼ੋਅ, ਸੰਗੀਤਕ ਸ਼ਾਮ ਸਮੇਤ ਕਈ ਪ੍ਰਕਾਰ ਦੇ ਪ੍ਰੋਗਰਾਮਾਂ ਦਾ ਅਨੰਦ ਮਾਣਿਆ। ਡਬਲ ਡੈੱਕਰ ਬੱਸ ਦੀ ਮੁਫ਼ਤ ਸਵਾਰੀ, ਯੂਨੈਸਕੋ ਵਰਲਡ ਹੈਰੀਟੇਜ ਸਾਈਟ ਕੈਪੀਟਲ ਕੰਪਲੈਕਸ ਦੀ ਫੇਰੀ, ਕਲਾਗ੍ਰਾਮ ਵਿੱਚ ਮਿਊਜ਼ੀਕਲ ਨਾਈਟਸ ਆਦਿ ਵੀ ਮੁੱਖ ਖਿੱਚ ਦਾ ਕੇਂਦਰ ਬਣੀਆਂ। ਕਲਾਕਾਰਾਂ ਵੱਲੋਂ ਬੱਚਿਆਂ ਦੇ ਮਨੋਰੰਜਨ ਲਈ ਕੁਝ ਖਾਸ ਕਿਸਮ ਦੀਆਂ ਝਾਕੀਆਂ ਵੀ ਤਿਆਰ ਕੀਤੀਆਂ ਗਈਆਂ ਹਨ।

ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਹਰਗੁਣਜੀਤ ਕੌਰ ਨੇ ਦੱਸਿਆ ਕਿ ਸੰਗੀਤਮਈ ਸ਼ਾਮ ਵਿੱਚ ਦਰਸ਼ਕਾਂ ਦੇ ਮਨੋਰੰਜਨ ਲਈ ਬਾਲੀਵੁੱਡ ਅਤੇ ਪੰਜਾਬੀ ਗਾਇਕਾਂ ਨੂੰ ਬੁਲਾਇਆ ਗਿਆ ਹੈ ਜਿਨ੍ਹਾਂ ਵਿੱਚੋਂ ਅੱਜ ਪੰਜਾਬੀ ਗਾਇਕ ਹਰਜੀਤ ਹਰਮਨ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਭਲਕੇ 3 ਦਸੰਬਰ ਨੂੰ ਸੈਕਟਰ 10 ਸਥਿਤ ਮਿਊਜ਼ੀਅਮ ਆਰਟ ਗੈਲਰੀ ਦੇ ਸਾਹਮਣੇ ਵਾਲੇ ਪਾਰਕ ਵਿੱਚ ਬੱਬਲ ਰਾਏ ਅਤੇ ਜੱਸੀ ਗਿੱਲ ਜਦਕਿ ਇਸੇ ਪਾਰਕ ਵਿੱਚ ਕਾਰਨੀਵਲ ਦੇ ਅਖੀਰਲੇ ਦਿਨ 4 ਦਸੰਬਰ ਨੂੰ ਬਾਲੀਵੁੱਡ ਗਾਇਕ ਸ਼ਾਨ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਤੋਂ ਇਲਾਵਾ ਗੁਜਰਾਤ, ਅਸਾਮ, ਸਿੱਕਮ, ਮਨੀਪੁਰ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਸਮੇਤ ਤੇਲੰਗਾਨਾ ਦੇ ਕਲਾਕਾਰ ਵੀ ਮੇਲੇ ਵਿੱਚ ਪਹੁੰਚ ਰਹੇ ਹਨ। ਕਾਰਨੀਵਲ ਦੇ ਅਖੀਰਲੇ ਦਿਨ 4 ਦਸੰਬਰ ਨੂੰ ਸੈਕਟਰ 42 ਸਥਿਤ ਝੀਲ ਉਤੇ ਪਤੰਗਬਾਜ਼ੀ ਮੁਕਾਬਲੇ ਵੀ ਕਰਵਾਏ ਜਾਣਗੇ।

ਕਾਰਨੀਵਲ ਵਿੱਚ ਇਸ ਵਾਰ ਨਹੀਂ ਲਗਾਏ ਪੰਘੂੜੇ

ਇਸ ਵਾਰ ‘ਚੰਡੀਗੜ੍ਹ ਕਾਰਨੀਵਲ’ ਵਿੱਚ ਪੰਘੂੜੇ ਨਹੀਂ ਲਗਾਏ ਗਏ ਹਨ। ਇਸ ਦਾ ਕਾਰਨ ਇਸੇ ਸਾਲ ਸਤੰਬਰ ਮਹੀਨੇ ਵਿੱਚ ਮੁਹਾਲੀ ਵਿੱਚ ਮੇਲੇ ਦੌਰਾਨ ਪੰਘੂੜਾ ਟੁੱਟਣ ਕਰਕੇ ਵਾਪਰਿਆ ਹਾਦਸਾ ਹੈ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਇਹ ਫ਼ੈਸਲਾ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁੱਖ ਖ਼ਬਰਾਂ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

12 ਪੱਤਰਕਾਰਾਂ ਨੂੰ ਵੀ ਦਿੱਤੀ ਚਿਤਾਵਨੀ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਸੀਆਰਪੀਐਫ, ਐਸਐਸਬੀ ਤੇ ਆਈਟੀਬੀਪੀ ਦੀਆਂ 10 ਪੈਰਾਮਿਲਟਰੀ ਕੰਪਨੀਆਂ ਬਿਹਾ...

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਵਿਦੇਸ਼ੀ ਭਾਸ਼ਾ ’ਚ ਸਰਕਾਰੀ ਕੰਮ ਕਰਨ ’ਤੇ ਲੱਗ ਸਕਦਾ ਹੈ 89 ਲੱਖ ਦਾ ਜੁ...

ਸ਼ਹਿਰ

View All