ਇੰਡੀਅਨ ਸਵੱਛਤਾ ਲੀਗ ਵਿੱਚ ਸਿਟੀ ਬਿਊਟੀਫੁੱਲ ਅੱਵਲ : The Tribune India

ਇੰਡੀਅਨ ਸਵੱਛਤਾ ਲੀਗ ਵਿੱਚ ਸਿਟੀ ਬਿਊਟੀਫੁੱਲ ਅੱਵਲ

ਦਸ ਲੱਖ ਦੀ ਅਬਾਦੀ ਵਾਲੇ ਸ਼ਹਿਰਾਂ ਦੇ ਮੁਕਾਬਲੇ ’ਚ ਚੰਡੀਗੜ੍ਹ ਨੇ ਮਾਰਿਆ ਮਾਰਕਾ

ਇੰਡੀਅਨ ਸਵੱਛਤਾ ਲੀਗ ਵਿੱਚ ਸਿਟੀ ਬਿਊਟੀਫੁੱਲ ਅੱਵਲ

ਨਵੀਂ ਦਿੱਲੀ ਵਿੱਚ ਕਰਵਾਏ ਗਏ ਸਮਾਗਮ ਵਿੱਚ ਐਵਾਰਡ ਨੂੰ ਹਾਸਲ ਕਰਦੇ ਹੋਏ ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਤੇ ਹੋਰ।

ਮੁਕੇਸ਼ ਕੁਮਾਰ
ਚੰਡੀਗੜ੍ਹ, 30 ਸਤੰਬਰ

ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਅੱਜ ਇੰਡੀਅਨ ‘ਸਵੱਛਤਾ ਲੀਗ’ ਦੇ 10 ਲੱਖ ਤੋਂ ਵੱਧ ਅਬਾਦੀ ਦੇ ਸ਼ਹਿਰਾਂ ਵਿੱਚ ਕਰਵਾਏ ਗਏ ਮੁਕਾਬਲਿਆਂ ਵਿੱਚ ਚੰਡੀਗੜ੍ਹ ਅਤੇ ਨਵੀ ਮੁੰਬਈ ਸਾਂਝੇ ਤੌਰ ’ਤੇ ਜੇਤੂ ਕਰਾਰ ਦਿੱਤਾ ਗਿਆ ਹੈ। ਇਹ ਪੁਰਸਕਾਰ ਇੰਡੀਅਨ ਸਵੱਛਤਾ ਲੀਗ ਅਧੀਨ ਕਰਵਾਈਆਂ ਗਈਆਂ ਸਵੱਛਤਾ ਗਤੀਵਿਧੀਆਂ ਨੂੰ ਲੈ ਕੇ ਸ਼ਹਿਰ ਦੀ ਉਤਸ਼ਾਹੀ ਭਾਗੀਦਾਰੀ ਲਈ ਦਿੱਤਾ ਗਿਆ ਹੈ। ਚੰਡੀਗੜ੍ਹ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਇਹ ਐਵਾਰਡ ਅੱਜ ਨਵੀਂ ਦਿੱਲੀ ਵਿਖੇ ਤਾਲਕਟੋਰਾ ਸਟੇਡੀਅਮ ਵਿੱਚ ‘ਸਵੱਛ ਸ਼ਹਿਰ ਸੰਵਾਦ ਅਤੇ ਤਕਨਾਲੋਜੀ ਪ੍ਰਦਰਸ਼ਨੀ’ ਦੇ ਸਮਾਪਤੀ ਸੈਸ਼ਨ ਦੇ ਹਿੱਸੇ ਵਜੋਂ ਕਰਵਾਏ ਸਨਮਾਨ ਸਮਾਰੋਹ ਦੌਰਾਨ ਹਾਸਲ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਈਸ਼ਾ ਕੰਬੋਜ ਅਤੇ ਚੰਡੀਗੜ੍ਹ ਟੀਮ ਦੇ ਆਗੂ ਰੋਹਿਤ ਕੁਮਾਰ ਵੀ ਹਾਜ਼ਰ ਸਨ। ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ‘ਇੰਡੀਅਨ ਸਵੱਛਤਾ ਲੀਗ’ ਵਿੱਚ ਉਤਸ਼ਾਹੀ ਭਾਗੀਦਾਰੀ ਲਈ ਸ਼ਹਿਰ ਦੇ ਲੋਕਾਂ, ਖਾਸ ਕਰਕੇ ਯੁਵਾ ਟੀਮਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਚੰਡੀਗੜ੍ਹ ਦੇ ਨੌਜਵਾਨਾਂ ਨੇ ‘ਗਾਰਬੇਜ ਫਰੀ ਸਿਟੀ’ ਦੇ ਵਿਜ਼ਨ ਪ੍ਰਤੀ ਆਪਣੀ ਮਜ਼ਬੂਤ ​​ਵਚਨਬੱਧਤਾ ਦਾ ਸਬੂਤ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ 1850 ਤੋਂ ਵੱਧ ਸ਼ਹਿਰਾਂ ਵਿੱਚ ਇੰਡੀਅਨ ਸਵੱਛਤਾ ਲੀਗ ਨੂੰ ਲੈ ਕੇ ਕੀਤੀਆਂ ਗਈਆਂ ਗਤੀਵਿਧੀਆਂ ਦੇ ਸਫਲ ਪ੍ਰਬੰਧਾਂ ਤੋਂ ਬਾਅਦ, ਇੱਕ ਮੁਲਾਂਕਣ ਕੀਤਾ ਗਿਆ ਸੀ ਅਤੇ ਸ਼ਹਿਰ ਦੀਆਂ ਸਿਖਰਲੀਆਂ ਦੀਆਂ ਟੀਮਾਂ ਨੂੰ ਇੱਕ ਵਿਸ਼ੇਸ਼ ਸਨਮਾਨ ਪ੍ਰੋਗਰਾਮ ਲਈ ਸ਼ਾਰਟਲਿਸਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਵੱਛਤਾ ਲੀਗ ਵਿੱਚ ਚੰਡੀਗੜ੍ਹ ਨੂੰ ਰਾਸ਼ਟਰੀ ਪੱਧਰ ’ਤੇ ਆਪਣੀ ਨਵੀਂ ਗਤੀਵਿਧੀ ਦਾ ਵੇਰਵਾ ਦੇਣ ਦਾ ਮੌਕਾ ਮਿਲਿਆ ਹੈ। ਲੀਗ ਵਿੱਚ ਨੌਜਵਾਨਾਂ ਦੀ ਭਾਗੀਦਾਰੀ, ਗਤੀਵਿਧੀਆਂ ਨੂੰ ਲਾਗੂ ਕਰਨ ਵਿੱਚ ਨਵੇਂ ਵਿਚਾਰ ਅਤੇ ਗਤੀਵਿਧੀ ਦੇ ਨਤੀਜੇ ਵਜੋਂ ਸ਼ਹਿਰੀ ਸਫ਼ਾਈ ਵਿੱਚ ਸੁਧਾਰ ਆਦਿ ਦਿਸ਼ਾ-ਨਿਰਦੇਸ਼ਾਂ ਦੇ ਆਧਾਰ ‘ਤੇ ਕੌਮੀ ਪੱਧਰ ‘ਤੇ ਜੇਤੂਆਂ ਦਾ ਫੈਸਲਾ ਕੀਤਾ ਗਿਆ। ਵਰਨਣਯੋਗ ਹੈ ਕਿ ਚੰਡੀਗੜ੍ਹ ਨੇ 2000 ਤੋਂ ਵੱਧ ਨੌਜਵਾਨਾਂ ਦੀ ਇੱਕ ਨਵੀਂ ਮਨੁੱਖੀ ਲੜੀ ਬਣਾਈ ਗਈ ਸੀ ਅਤੇ ਇਸ ਦੌਰਾਨ ਮਨੁੱਖੀ ਲੜੀ ਬਣਾ ਕੇ ਕੂੜੇ ਨੂੰ ਸਰੋਤ ਪੱਧਰ ਤੋਂ ਸ਼੍ਰੇਣੀਆਂ ਅਨੁਸਾਰ ਵੱਖੋ ਵੱਖ ਕਰਨ ਲਈ ਚਾਰ ਰੰਗਾਂ ਵਾਲੇ ਕੂੜੇਦਾਨਾਂ ਨੂੰ ਦਰਸਾਇਆ ਸੀ। ਉਨ੍ਹਾਂ ਅੱਗੇ ਕਿਹਾ ਕਿ ਮੁਕਾਬਲਿਆਂ ਨੇ ਨਗਰ ਨਿਗਮ ਅਤੇ ਇਸ ਦੇ ਸੈਨੀਟੇਸ਼ਨ ਕਰਮਚਾਰੀਆਂ ਦੁਆਰਾ ਸਫਾਈ ਨੂੰ ਯਕੀਨੀ ਬਣਾਉਣ, ਕੂੜਾ ਸੁੱਟਣ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਨੌਜਵਾਨਾਂ ਦੀ ਮਦਦ ਲੈਣ ਅਤੇ ਸਾਫ ਪਾਣੀ ਦੇ ਸਰੋਤਾਂ ਦਾ ਸੰਦੇਸ਼ ਦੇਣ ਆਦਿ ਲਈ ਕੀਤੇ ਯਤਨਾਂ ਨੂੰ ਗਤੀ ਦਿੱਤੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All