ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਾਲ ਭੰਗੜਾ ਸਿਖਲਾਈ ਕੈਂਪ ਸਮਾਪਤ

ਚਮਕੌਰ ਸਾਹਿਬ: ਪਿੰਡ ਭਲਿਆਣ ਵਿੱਚ ਪੰਜਾਬ ਕਲਾ ਮੰਚ ਵੱਲੋਂ 44ਵੀਂ ਬਾਲ ਭੰਗੜਾ ਸਿਖਲਾਈ ਕੈਂਪ ਲਾਇਆ ਗਿਆ। ਮੰਚ ਦੇ ਪ੍ਰਧਾਨ ਕੁਲਜਿੰਦਰਜੀਤ ਸਿੰਘ ਬੰਬਰ ਨੇ ਦੱਸਿਆ ਕਿ 44ਵੀਂ ਬਾਲ ਭੰਗੜਾ ਵਰਕਸ਼ਾਪ ਦਾ ਸਮਾਪਤੀ ਸਮਾਰੋਹ ਪਤਵੰਤਿਆਂ ਵੱਲੋਂ ਕੀਤਾ ਗਿਆ। ਮੁੱਖ ਮਹਿਮਾਨ ਸਰਪੰਚ ਸਤਬੀਰ...
ਕੈਂਪ ਦੌਰਾਨ ਸਰਟੀਫਿਕੇਟ ਦਿਖਾਉਂਦੇ ਹੋਏ ਬੱਚੇ। -ਫੋਟੋ: ਬੱਬੀ
Advertisement

ਚਮਕੌਰ ਸਾਹਿਬ: ਪਿੰਡ ਭਲਿਆਣ ਵਿੱਚ ਪੰਜਾਬ ਕਲਾ ਮੰਚ ਵੱਲੋਂ 44ਵੀਂ ਬਾਲ ਭੰਗੜਾ ਸਿਖਲਾਈ ਕੈਂਪ ਲਾਇਆ ਗਿਆ। ਮੰਚ ਦੇ ਪ੍ਰਧਾਨ ਕੁਲਜਿੰਦਰਜੀਤ ਸਿੰਘ ਬੰਬਰ ਨੇ ਦੱਸਿਆ ਕਿ 44ਵੀਂ ਬਾਲ ਭੰਗੜਾ ਵਰਕਸ਼ਾਪ ਦਾ ਸਮਾਪਤੀ ਸਮਾਰੋਹ ਪਤਵੰਤਿਆਂ ਵੱਲੋਂ ਕੀਤਾ ਗਿਆ। ਮੁੱਖ ਮਹਿਮਾਨ ਸਰਪੰਚ ਸਤਬੀਰ ਸਿੰਘ ਸੱਤੀ ਤੇ ਉਨ੍ਹਾਂ ਦੀ ਪਤਨੀ ਕਿਰਨਜੀਤ ਜੋਤ ਕੌਰ ਨੇ ਬੱਚਿਆਂ ਦਾ ਸਨਮਾਨ ਕੀਤਾ। ਇਸੇ ਦੌਰਾਨ ਰਾਊਂਡ ਕਲਾਸ ਫਾਊਂਡੇਸ਼ਨ ਵੱਲੋਂ ਮੁਫ਼ਤ ਯੋਗ ਕੈਂਪ ਸੁਰਿੰਦਰ ਕੌਰ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਮੌਕੇ ਸਤਨਾਮ ਸਿੰਘ ਪੰਚ, ਬਲਜਿੰਦਰ ਸਿੰਘ ਪੰਚ, ਨਰਿੰਦਰ ਸਿੰਘ ਪੰਚ, ਕਮਲਪ੍ਰੀਤ ਕੌਰ ਪੰਚ, ਸੁਰਿੰਦਰ ਕੌਰ ਪੰਚ, ਹਰਜੀਤ ਕੌਰ, ਮਨਜੀਤ ਕੌਰ, ਕੁਲਵੰਤ ਕੌਰ, ਗਗਨਜੀਤ ਕੌਰ, ਕੁਲਦੀਪ ਕੌਰ ਅਤੇ ਮਨਪ੍ਰੀਤ ਕੌਰ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

ਵਿਸ਼ਵ ਤੰਬਾਕੂ ਰਹਿਤ ਦਿਵਸ ਬਾਰੇ ਜਾਗਰੂਕਤਾ

ਮੰਡੀ ਗੋਬਿੰਦਗੜ੍ਹ: ਰਿਮਟ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਕਮਿਊਨਿਟੀ ਮੈਡੀਸਨ ਵਿਭਾਗ ਵੱਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਪ੍ਰਿੰਸੀਪਲ ਡਾ. ਭੁਪਿੰਦਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਕਰਵਾਇਆ। ਉਨ੍ਹਾਂ ਵਿਦਿਆਰਥੀ ਤੇ ਨੌਜਵਾਨਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵ ਬਾਰੇ ਦੱਸਿਆ। ਰਿਮਟ ਮੈਡੀਕਲ ਕਾਲਜ ਦੇ ਡਿਪਟੀ ਰਜਿਸਟਰਾਰ ਪੰਕਜ ਵਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਪ੍ਰਬੰਧ ਡਾ. ਅਨਮੋਲ ਗੋਇਲ ਪ੍ਰੋਫੈਸਰ ਅਤੇ ਚੇਅਰਮੈਨ, ਕਮਿਊਨਿਟੀ ਮੈਡੀਸਨ ਵਿਭਾਗ ਨੇ ਕੀਤਾ ਜਦੋਂਕਿ ਮੇਜ਼ਬਾਨੀ ਡਾ. ਵਰਿੰਦਰ ਸਿੰਘ ਗਿੱਲ ਐਸੋਸੀਏਟ ਪ੍ਰੋਫੈਸਰ ਅਤੇ ਡਾ. ਨਵੀਸ਼ ਡੇਵਿਡ ਅਸਿਸਟੈਂਟ ਪ੍ਰੋਫੈਸਰ ਨੇ ਕੀਤੀ। -ਨਿੱਜੀ ਪੱਤਰ ਪ੍ਰੇਰਕ

Advertisement

ਅਧਿਆਪਕਾਂ ਲਈ ਸੱਤ ਰੋਜ਼ਾ ਵਰਕਸ਼ਾਪ

ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਭਰਤੀ ਹੋਏ ਅਧਿਆਪਕਾਂ ਲਈ ਸੱਤ ਰੋਜ਼ਾ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਸ਼੍ਰੋਮਣੀ ਕਮੇਟੀ ਦੇ ਸਿੱਖਿਆ ਡਾਇਰੈਕਟਰ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਸ਼ੁਰੂ ਹੋਇਆ। ਵਿਭਾਗ ਦੇ ਮੁਖੀ ਡਾ. ਹਰਨੀਤ ਬਿਲਿੰਗ ਅਤੇ ਵਾਈਸ-ਚਾਂਸਲਰ ਪ੍ਰੋ. (ਡਾ.) ਪ੍ਰਿਤਪਾਲ ਸਿੰਘ ਨੇ ‘ਸਿੱਖਿਆ ਵਿੱਚ ਸ਼੍ਰੋਮਣੀ ਕਮੇਟੀ ਦੇ ਦ੍ਰਿਸ਼ਟੀਕੋਣ’ ਬਾਰੇ ਚਰਚਾ ਕੀਤੀ। ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਯੂਨੀਵਰਸਿਟੀ ਦੇ ਦ੍ਰਿਸ਼ਟੀਕੋਣ ਤੇ ਪ੍ਰਾਪਤੀਆਂ ਬਾਰੇ ਦੱਸਿਆ। ਧਾਰਮਿਕ ਅਧਿਐਨ ਵਿਭਾਗ ਦੇ ਮੁਖੀ ਡਾ. ਹਰਦੇਵ ਸਿੰਘ ਅਤੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਵੀ ਵਿਚਾਰ ਰੱਖੇ। -ਨਿੱਜੀ ਪੱਤਰ ਪ੍ਰੇਰਕ

ਈ-ਕੇਵਾਈਸੀ ਕਰਾਉਣ ਦੀ ਲੋੜ ’ਤੇ ਜ਼ੋਰ

ਐੱਸਏਐੱਸ ਨਗਰ (ਮੁਹਾਲੀ): ਪਿੰਡ ਲਖਨੌਰ ਵਿੱਚ ਸਥਿਤ ਟਰਾਈਸਿਟੀ ਇੰਡੇਨ ਵੱਲੋਂ ਗਾਹਕਾਂ ਦੀ ਜਾਗਰੂਕਤਾ ਲਈ ਕੈਂਪ ਲਾਇਆ ਗਿਆ। ਇਸ ਮੌਕੇ ਗਾਹਕਾਂ ਨੂੰ ਘਰੇਲੂ ਸੁਰੱਖਿਆ ਲਈ ਘਰੇਲੂ ਗੈਸ ਦੀ ਸਹੀ ਅਤੇ ਸੁਰੱਖਿਅਤ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ। ਟਰਾਈਸਿਟੀ ਇੰਡੇਨ ਦੇ ਪ੍ਰੋਪਰਾਈਟਰ ਚੌਧਰੀ ਰਿਸ਼ੀ ਪਾਲ ਸਨੇਟਾ ਨੇ ਇਸ ਮੌਕੇ ਈ-ਕੇਵਾਈਸੀ ਕਰਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਅਸਲੀ ਕੁਨੈਕਸ਼ਨ ਹੋਲਡਰਾਂ ਨੂੰ ਲਾਭ ਪਹੁੰਚੇਗਾ। ਉਨ੍ਹਾਂ ਬਾਹਰ ਜਾਣ ਸਮੇਂ ਅਤੇ ਰਾਤ ਸਮੇਂ ਸਿਲੰਡਰ ਉੱਤੋਂ ਗੈਸ ਬੰਦ ਕਰਨ ਦੀ ਵੀ ਅਪੀਲ ਕੀਤੀ। -ਖੇਤਰੀ ਪ੍ਰਤੀਨਿਧ

ਵਿਧਾਇਕ ਵੱਲੋਂ ਖ਼ਿਡਾਰੀਆਂ ਦਾ ਸਨਮਾਨ

ਬਨੂੜ: ਗ੍ਰਾਮ ਪੰਚਾਇਤ ਗੀਗੇਮਾਜਰਾ ਵੱਲੋਂ ਸਰਪੰਚ ਸਤਨਾਮ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੀਗੇਮਾਜਰਾ ਦੇ ਖ਼ਿਡਾਰੀਆਂ ਦਾ ਸਨਮਾਨ ਕੀਤਾ ਗਿਆ। ਖ਼ਿਡਾਰੀਆਂ ਨੂੰ ਸਨਮਾਨ ਕਰਨ ਦੀ ਰਸਮ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਨਿਭਾਈ। ਪ੍ਰਿੰਸੀਪਲ ਹਰਿੰਦਰ ਕੌਰ ਨੇ ਦੱਸਿਆ ਕਿ ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਕਰਾਟੇ ਵਿਚ ਸੋਨੇ ਅਤੇ ਚਾਂਦੀ ਦਾ ਤਗ਼ਮਾ ਜੇਤੂ ਸਕੂਲ ਦੀ ਵਿਦਿਆਰਥਣ ਯਸ਼ਿਕਾ ਮੈਨਰੋ ਅਤੇ ਸਾਇੰਸ ਫੇਅਰ ਵਿਚ ਰਾਜ ਪੱਧਰ ਤੇ ਸ਼ਮੂਲੀਅਤ ਕਰਨ ਵਾਲੀ ਗਜ਼ਲ ਸ਼ਰਮਾ ਨੂੰ ਵਿਧਾਇਕ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ

ਖਰੜ ਦੇ ਦਸਹਿਰਾ ਗਰਾਊਂਡ ’ਚ ਸਤਿਸੰਗ 7 ਨੂੰ

ਖਰੜ: ਸ੍ਰੀ ਰਾਮ ਲੀਲਾ ਕਲੱਬ ਦਸਹਿਰਾ ਗਰਾਊਂਡ ਵਿੱਚ 12ਵਾਂ ਮਾਸਿਕ ਸਤਿਸੰਗ 7 ਜੂਨ ਨੂੰ ਸ਼ਾਮ ਸਾਢੇ ਛੇ ਤੋਂ ਰਾਤ ਨੌਂ ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਜਤਿੰਦਰ ਗੁਪਤਾ ਰਿੰਕੂ ਨੇ ਦੱਸਿਆ ਕਿ ਇਹ ਸਤਿਸੰਗ ਉਸਾਰੀ ਅਧੀਨ ਸ੍ਰੀ ਰਾਮ ਮੰਦਿਰ ਲਈ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਸਤਿਸੰਗ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। -ਪੱਤਰ ਪ੍ਰੇਰਕ

Advertisement