DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Child Safety Issue: ਬੱਚਿਆਂ ਦੀ ਸੁਰੱਖਿਆ ਸਿਰਫ਼ ਸਕੂਲਾਂ ਦੀ ਜ਼ਿੰਮੇਵਾਰੀ ਨਹੀਂ: ਊਸ਼ਾ

ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਸਕੂਲ ’ਚ ਬੱਚੀ ’ਤੇ ਹਮਲੇ ਦੀ ਨਿਖੇਧੀ

  • fb
  • twitter
  • whatsapp
  • whatsapp
Advertisement

ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਊਸ਼ਾ ਪ੍ਰਿਯਦਰਸ਼ਨੀ ਨੇ ਪੰਚਕੂਲਾ ਦੇ ਸੈਕਟਰ 20 ਦੇ ਸਰਕਾਰੀ ਸਕੂਲ ਵਿੱਚ ਛੇ ਸਾਲਾ ਵਿਦਿਆਰਥਣ ’ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਘਟਨਾ ਨੂੰ ਚਿੰਤਾਜਨਕ ਦੱਸਦਿਆਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਸਿਰਫ਼ ਸਕੂਲਾਂ ਦੀ ਨਹੀਂ, ਮਾਪਿਆਂ ਅਤੇ ਸਮਾਜ ਦੀ ਵੀ ਜ਼ਿੰਮੇਵਾਰੀ ਹੈ। ਉਨ੍ਹਾਂ ਮਾਪਿਆਂ ਨੂੰ ਬੱਚਿਆਂ ਦੇ ਵਿਹਾਰ, ਮਾਨਸਿਕ ਸਥਿਤੀ ਅਤੇ ਮੋਬਾਈਲ ਦੀ ਵਰਤੋਂ ’ਤੇ ਨਜ਼ਰ ਰੱਖਣ ਦੀ ਅਪੀਲ ਕੀਤੀ। ਜਾਣਕਾਰੀ ਅਨੁਸਾਰ ਘਟਨਾ ਵਾਲੇ ਦਿਨ ਪ੍ਰਾਇਮਰੀ ਵਿੰਗ ਦੇ 20 ਅਧਿਆਪਕਾਂ ਵਿੱਚੋਂ 12 ਹੀ ਡਿਊਟੀ ’ਤੇ ਸਨ। ਪੰਜ ਸਿਖਲਾਈ ’ਤੇ, ਦੋ ਛੁੱਟੀ ’ਤੇ ਅਤੇ ਇੱਕ ਸੀ ਸੀ ਐੱਲ ’ਤੇ ਸੀ। ਅਧਿਆਪਕਾਂ ਦੀ ਘਾਟ ਕਾਰਨ ਬਾਲ ਵਾਟਿਕਾ ਦੇ ਦੋ ਭਾਗਾਂ ਦੇ ਕਰੀਬ 125 ਬੱਚੇ ਇਕੱਠੇ ਬੈਠੇ ਸਨ। ਮਿੱਡ-ਡੇਅ ਮੀਲ ਲਈ ਜਾਂਦਿਆਂ ਛੇ ਸਾਲਾ ਬੱਚੀ ਲਾਈਨ ਛੱਡ ਕੇ ਵਾਸ਼ਰੂਮ ਗਈ। ਸੀ ਸੀ ਟੀ ਵੀ ਫੁਟੇਜ ਮੁਤਾਬਕ ਅੱਠ ਸਾਲਾ ਬੱਚਾ ਉਸ ਨੂੰ ਪਹਿਲੀ ਮੰਜ਼ਿਲ ਦੇ ਕਮਰੇ ਵਿੱਚ ਲੈ ਗਿਆ ਅਤੇ ਪਿਤਾ ਨਾਲ ਮਿਲਾਉਣ ਦਾ ਵਾਅਦਾ ਕਰ ਕੇ ਉਸ ’ਤੇ ਹਮਲਾ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਦੀ ਕਮੇਟੀ ਨੇ ਮੁਅੱਤਲ ਪ੍ਰਿੰਸੀਪਲ ਨੀਲੂ ਕਤਿਆਲ ਅਤੇ ਅਧਿਆਪਕਾਂ ਪੂਜਾ ਤੇ ਸਿਮਰਨਜੀਤ ਤੋਂ ਕਰੀਬ ਪੰਜ ਘੰਟੇ ਪੁੱਛਗਿੱਛ ਕੀਤੀ। ਹਾਜ਼ਰੀ ਰਜਿਸਟਰ, ਡਿਊਟੀ ਚਾਰਟ ਅਤੇ ਸੀ ਸੀ ਟੀ ਵੀ ਦਾ ਡੀ ਵੀ ਆਰ ਜ਼ਬਤ ਕੀਤਾ ਗਿਆ ਹੈ। ਜਾਂਚ ਰਿਪੋਰਟ ਦੋ ਦਿਨਾਂ ਵਿੱਚ ਸਿੱਖਿਆ ਡਾਇਰੈਕਟਰ ਨੂੰ ਭੇਜੀ ਜਾਵੇਗੀ।

Advertisement
Advertisement
×