DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ChatGPT Claude Outage: ਚੈਟ ਜੀ ਪੀ ਟੀ ਅਤੇ ਕਲਾਊਡ ਭਾਰਤ ਸਣੇ ਵਿਸ਼ਵ ਭਰ ਵਿੱਚ ਡਾਊਨ

ਪੁਰਾਣੀ ਚੈਟ ਗਾਇਬ, ਯੂਜ਼ਰਸ ਨੂੰ ਲੌਗ ਇਨ ਕਰਨ ’ਚ ਆਈ ਪ੍ਰੇਸ਼ਾਨੀ; ਸਰਵਰ ਠੱਪ ਹੋਣ ਕਾਰਨ ਹਜ਼ਾਰਾਂ ਉਪਭੋਗਤਾ ਪ੍ਰਭਾਵਿਤ

  • fb
  • twitter
  • whatsapp
  • whatsapp
Advertisement

ChatGPT Claude Outage: ਏ ਆਈ ਚੈਟਬੋਟ ਚੈਟ ਜੀ ਪੀ ਟੀ (ChatGPT) ਅਤੇ ਕਲਾਊਡ (Claude) ਵੀਰਵਾਰ ਸ਼ਾਮ ਨੂੰ ਭਾਰਤ ਸਮੇਤ ਦੁਨੀਆ ਭਰ ਵਿੱਚ ਜ਼ਿਆਦਾਤਰ ਥਾਵਾਂ ’ਤੇ ਅਚਾਨਕ ਠੱਪ ਹੋ ਗਏ। ਇਸ ਪਲੇਟਫਾਰਮ ਦੇ ਅਚਾਨਕ ਡਾਊਨ ਹੋਣ ਨਾਲ ਹਜ਼ਾਰਾਂ ਯੂਜ਼ਰਸ ਪ੍ਰਭਾਵਿਤ ਹੋਏ। ਯੂਜ਼ਰਸ ਨੂੰ ਲੌਗਇਨ ਕਰਨ, ਜਵਾਬ ਮਿਲਣ ਅਤੇ ਪੁਰਾਣੀ ਚੈਟ ਨੂੰ ਲੋਡ ਕਰਨ ਵਿੱਚ ਪਰੇਸ਼ਾਨੀ ਆ ਰਹੀ ਹੈ, ਜਿਸ ਨਾਲ ਕਈ ਲੋਕਾਂ ਦਾ ਕੰਮ ਵਿਚਕਾਰ ਹੀ ਰੁਕ ਗਿਆ। ਦੂਜੇ ਪਾਸੇ ਕਈ ਯੂਜ਼ਰਜ਼ ਵੱਲੋਂ ਸੋਸ਼ਲ ਮੀਡੀਆ ’ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਸਮੱਸਿਆ ਨਹੀਂ ਆਈ।

ਚੈਟ ਜੀ ਪੀ ਟੀ ਲਈ ਅਮਰੀਕਾ ਵਿੱਚ 36 ਹਜ਼ਾਰ ਤੋਂ ਜ਼ਿਆਦਾ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਆਨਲਾਈਨ ਆਊਟੇਜ ਮੌਨੀਟਰਿੰਗ ਪਲੇਟਫਾਰਮ 'ਡਾਊਨਡਿਟੈਕਟਰ' (Downdetector) ’ਤੇ 36 ਹਜ਼ਾਰ ਤੋਂ ਵੱਧ ਅਮਰੀਕੀ ਯੂਜ਼ਰਸ ਨੇ ਸਭ ਤੋਂ ਵੱਧ ਰਾਤ 8:41 ਵਜੇ ਏ ਆਈ ਪਲੇਟਫਾਰਮ ਨਾਲ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ। ਦੂਜੇ ਪਾਸੇ ਭਾਰਤ ਵਿੱਚ 8:23 ਵਜੇ ਸਭ ਤੋਂ ਵੱਧ 3410 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਇਸ ਦੌਰਾਨ ਲਗਪਗ 81% ਲੋਕਾਂ ਨੂੰ ਚੈਟਜੀਪੀਟੀ ਯੂਜ਼ ਕਰਨ ਵਿੱਚ ਪਰੇਸ਼ਾਨੀ ਹੋ ਰਹੀ ਹੈ, ਜਦੋਂ ਕਿ 8% ਨੇ ਲੌਗਇਨ ਵਿੱਚ ਸਮੱਸਿਆ ਦੱਸੀ ਹੈ। ਹੋਰ 6% ਨੇ ਵੈੱਬਸਾਈਟ ਨਾਲ ਸਮੱਸਿਆਵਾਂ ਦੀ ਜਾਣਕਾਰੀ ਦਿੱਤੀ ਹੈ।

Advertisement

ਕਲਾਊਡ ਲਈ ਭਾਰਤ ਅਤੇ ਅਮਰੀਕਾ ਵਿੱਚ ਵੀ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਸਾਹਮਣੇ ਆਈਆਂ। ਡਾਊਨਡਿਟੈਕਟਰ 'ਤੇ ਰਾਤ 8:23 ਵਜੇ ਅਮਰੀਕਾ ਵਿੱਚ 37 ਹਜ਼ਾਰ ਤੋਂ ਜ਼ਿਆਦਾ ਯੂਜ਼ਰਸ ਨੇ ਕਲਾਊਡ ਏ ਆਈ ਨਾਲ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ। ਭਾਰਤ ਵਿੱਚ ਸ਼ਾਮ 7:01 ਵਜੇ ਸਭ ਤੋਂ ਵੱਧ ਕਰੀਬ 185 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ, ਜਦਕਿ ਕੁੱਲ ਮਿਲਾ ਕੇ 7,500 ਤੋਂ ਜ਼ਿਆਦਾ ਯੂਜ਼ਰਸ ਇਸ ਪਲੇਟਫਾਰਮ ਵਿੱਚ ਆ ਰਹੀ ਖਰਾਬੀ ਦੀ ਰਿਪੋਰਟ ਦਰਜ ਕਰਵਾ ਚੁੱਕੇ ਹਨ। ਲਗਭਗ 50% ਲੋਕਾਂ ਨੂੰ ਕਲਾਊਡ ਕੋਡ ਇਸਤੇਮਾਲ ਕਰਨ ਵਿੱਚ ਪਰੇਸ਼ਾਨੀ ਹੋ ਰਹੀ ਹੈ, ਜਦੋਂ ਕਿ 24% ਨੇ ਕਲਾਊਡ ਚੈਟ ਵਿੱਚ ਸਮੱਸਿਆ ਦੱਸੀ ਹੈ। ਉੱਥੇ ਹੀ 19% ਨੇ ਐਪ ਨਾਲ ਸਮੱਸਿਆਵਾਂ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਦੇ ਸਟੇਟਸ ਚੈਕਰ ਪੇਜ 'ਤੇ ਲਿਖਿਆ ਹੈ, "ਅਸੀਂ ਇਸ ਸਮੱਸਿਆ ਨੂੰ ਠੀਕ ਕਰਨ 'ਤੇ ਕੰਮ ਕਰ ਰਹੇ ਹਾਂ।"

Advertisement

Knowledge Box: ਕੀ ਹੁੰਦਾ ਹੈ ਆਊਟੇਜ?

ਆਊਟੇਜ ਇੱਕ ਅਜਿਹੀ ਸਥਿਤੀ ਹੁੰਦੀ ਹੈ ਜਦੋਂ ਕੋਈ ਸਰਵਿਸ ਜਿਵੇਂ ਇੰਟਰਨੈੱਟ, ਐਪ, ਵੈੱਬਸਾਈਟ ਅਚਾਨਕ ਕੰਮ ਕਰਨਾ ਬੰਦ ਕਰ ਦਿੰਦੀ ਹੈ ਜਾਂ ਉਪਲਬਧ ਨਹੀਂ ਰਹਿੰਦੀ। ਇਹ ਕੁਝ ਸਮੇਂ ਲਈ ਹੋ ਸਕਦਾ ਹੈ, ਜਿਵੇਂ ਕੁਝ ਮਿੰਟਾਂ ਤੋਂ ਲੈ ਕੇ ਘੰਟਿਆਂ ਤੱਕ। ਇਸ ਦਾ ਕਾਰਨ ਸਰਵਰ ਫੇਲ੍ਹ ਹੋਣਾ, ਨੈੱਟਵਰਕ ਸਮੱਸਿਆ, ਰੱਖ-ਰਖਾਅ, ਮੌਸਮ ਦੀ ਮਾਰ, ਹਾਰਡਵੇਅਰ ਖਰਾਬੀ ਜਾਂ ਜ਼ਿਆਦਾ ਲੋਡ ਪੈਣਾ ਹੋ ਸਕਦਾ ਹੈ।

Advertisement
×