DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab Congress infighting: ਪੰਜਾਬ ਇੰਚਾਰਜ ਬਘੇਲ ਦੇ ਸਵਾਗਤ ਮੌਕੇ ਚੰਨੀ ਧੜਾ ਗ਼ੈਰਹਾਜ਼ਰ; ਪ੍ਰਤਾਪ ਬਾਜਵਾ ਨੇ ਵੱਖਰੇ ਤੌਰ ’ਤੇ ਕੀਤਾ ਸਵਾਗਤ

Punjab Congress infighting: ਅਹਿਮ ਸੂਤਰਾਂ ਅਨੁਸਾਰ ਯੂਥ ਕਾਂਗਰਸ ਦਾ ਨਵਾਂ ਪ੍ਰਧਾਨ ਸ਼ੁਭਮ ਸ਼ਰਮਾ ਅਤੇ ਐਨਐੱਸਯੂਆਈ ਦਾ ਪ੍ਰਧਾਨ ਈਸ਼ਰਪ੍ਰੀਤ ਸਿੰਘ ਵੀ ਬਘੇਲ ਦੇ ਸਵਾਗਤ ਮੌਕੇ ਗ਼ੈਰਹਾਜ਼ਰ ਰਹੇ

  • fb
  • twitter
  • whatsapp
  • whatsapp
Advertisement
Punjab Congress infighting: ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਨਿੱਤਰੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਤੋਂ ਦੂਰੀ ਬਣਾ ਲਈ ਹੈ। ਅੱਜ ਸਵੇਰ ਵਕਤ ਚੰਨੀ ਧੜੇ ਨੇ ਗੁਪਤ ਮੀਟਿੰਗ ਕਰਕੇ ਰਾਜਾ ਵੜਿੰਗ ਦੀ ਅਗਵਾਈ ’ਚ ਹੋਣ ਵਾਲੇ ਪ੍ਰੋਗਰਾਮਾਂ ਦਾ ਬਾਈਕਾਟ ਦਾ ਐਲਾਨ ਕੀਤਾ ਸੀ। ਇਸੇ ਦੌਰਾਨ ਜਦੋਂ ਕਰੀਬ 3 ਵਜੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਚੰਡੀਗੜ੍ਹ ਹਵਾਈ ਅੱਡੇ ’ਤੇ ਪੁੱਜੇ ਤਾਂ ਰਾਜਾ ਵੜਿੰਗ ਦੀ ਅਗਵਾਈ ’ਚ ਬਘੇਲ ਦੀ ਆਮਦ ਮੌਕੇ ਹੋਏ ਸਵਾਗਤੀ ਪ੍ਰੋਗਰਾਮ ’ਚ ਚੰਨੀ ਧੜਾ ਸ਼ਾਮਲ ਨਹੀਂ ਹੋਇਆ।
ਰਾਜਾ ਵੜਿੰਗ ਨੇ ਹਵਾਈ ਅੱਡੇ ’ਤੇ ਪੰਜਾਬ ਇੰਚਾਰਜ ਬਘੇਲ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਇਸ ਮੌਕੇ ਕਾਂਗਰਸੀ ਵਰਕਰਾਂ ਨੇ ਰਾਜਾ ਵੜਿੰਗ ਦੇ ਹੱਕ ’ਚ ਨਾਅਰੇ ਲਗਾਏ। ਏਡਾ ਵੱਡਾ ਸਵਾਗਤ ਪਹਿਲਾਂ ਭੁਪੇਸ਼ ਬਘੇਲ ਦਾ ਕਦੇ ਦੇਖਣ ਨੂੰ ਨਹੀਂ ਮਿਲਿਆ ਸੀ। ਸਵਾਗਤ ਮੌਕੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੀ ਨਜ਼ਰ ਆਏ। ਚੰਨੀ ਧੜੇ ਦਾ ਕੋਈ ਵੀ ਆਗੂ ਸਵਾਗਤ ਮੌਕੇ ਹਾਜ਼ਰ ਨਹੀਂ ਸੀ। ਅਹਿਮ ਸੂਤਰਾਂ ਅਨੁਸਾਰ ਯੂਥ ਕਾਂਗਰਸ ਦਾ ਨਵਾਂ ਪ੍ਰਧਾਨ ਸ਼ੁਭਮ ਸ਼ਰਮਾ ਅਤੇ ਐਨਐੱਸਯੂਆਈ ਦਾ ਪ੍ਰਧਾਨ ਈਸ਼ਰਪ੍ਰੀਤ ਸਿੰਘ ਵੀ ਬਘੇਲ ਦੇ ਸਵਾਗਤ ਮੌਕੇ ਗ਼ੈਰਹਾਜ਼ਰ ਰਹੇ। ਸ਼ਾਮ ਤੱਕ ਚੰਨੀ ਧੜੇ ਦੇ ਲੀਡਰਾਂ ਨੇ ਪੰਜਾਬ ਇੰਚਾਰਜ ਬਘੇਲ ਨਾਲੋਂ ਦੂਰੀ ਬਣਾਈ ਰੱਖੀ।
ਬਘੇਲ ਦੇ ਸਵਾਗਤ ਲਈ ਹਵਾਈ ਅੱਡੇ ’ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਖਰੇ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਬਘੇਲ ਦਾ ਸਵਾਗਤ ਤਾਂ ਕੀਤਾ ਪ੍ਰੰਤੂ ਉਹ ਰਾਜਾ ਵੜਿੰਗ ਨਾਲੋਂ ਦੂਰੀ ਬਣਾ ਕੇ ਚੱਲੇ। ਅੱਜ ਭੁਪੇਸ਼ ਬਘੇਲ ਸਭ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਬਾਜਵਾ ਦੇ ਘਰ ਪਹੁੰਚੇ ਪ੍ਰੰਤੂ ਇਸ ਮੌਕੇ ਕਿਧਰੇ ਵੀ ਰਾਜਾ ਵੜਿੰਗ ਨਜ਼ਰ ਨਹੀਂ ਆਏ। ਬਾਜਵਾ ਦੇ ਘਰ ਸਾਬਕਾ ਮੰਤਰੀ ਓ ਪੀ ਸੋਨੀ, ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਅਤੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ। ਓ ਪੀ ਸੋਨੀ ਪਹਿਲਾਂ ਮੋਰਿੰਡਾ ਇਕੱਠ ’ਚ ਵੀ ਪਹੁੰਚੇ ਸਨ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਅੱਜ ਦੇ ਸਿਆਸੀ ਰੌਂਅ ਤੋਂ ਜਾਪਦਾ ਹੈ ਕਿ ਉਹ ਹਾਈਕਮਾਂਡ ਦੇ ਨਾਲ ਨੇੜਤਾ ਬਣਾ ਕੇ ਚੱਲ ਰਹੇ ਹਨ ਅਤੇ ਨਾਲ ਨਾਲ ਉਹ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲੋਂ ਵੀ ਦੂਰੀ ਬਣਾ ਕੇ ਕਾਂਗਰਸ ਦੀ ਲੜਾਈ ’ਚ ਵਿਚਕਾਰ ਵਾਲਾ ਰਸਤਾ ਅਖ਼ਤਿਆਰ ਕਰ ਰਹੇ ਹਨ। ਅਹਿਮ ਸੂਤਰ ਦੱਸਦੇ ਹਨ ਕਿ ਭੁਪੇਸ਼ ਬਘੇਲ ਚੰਨੀ ਧੜੇ ਨਾਲ ਸਬੰਧਿਤ ਪ੍ਰਮੁੱਖ ਆਗੂਆਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਪ੍ਰੰਤੂ ਉਨ੍ਹਾਂ ਦੀ ਹਾਲੇ ਤੱਕ ਕਿਸੇ ਨੇਤਾ ਨਾਲ ਮੀਟਿੰਗ ਤੈਅ ਨਹੀਂ ਹੋਈ ਹੈ।
ਕਾਂਗਰਸ ’ਚ ਕੋਈ ਫੁੱਟ ਨਹੀਂ, ਸਭ ਇਕੱਠੇ ਹਾਂ : ਵੜਿੰਗ।

ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਾਂਗਰਸ ’ਚ ਕਿਸੇ ਧੜੇਬੰਦੀ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਹੈ ਕਿ ਕਾਂਗਰਸ ਦਾ ਪਰਿਵਾਰ ਇੱਕਜੁੱਟ ਹੈ ਅਤੇ ਆਉਂਦੇ ਦਿਨਾਂ ’ਚ ਸਭ ਆਗੂ ਇੱਕ ਮੰਚ ’ਤੇ ਇਕੱਠੇ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ’ਚ ਕੋਈ ਅੰਦਰੂਨੀ ਫੁੱਟ ਨਹੀਂ ਹੈ ਅਤੇ ਸਾਰੇ ਆਗੂ ਇਕੱਠੇ ਹਨ। ਵੜਿੰਗ ਨੇ ਕਿਹਾ ਕਿ ਮੋਰਿੰਡਾ ਇਕੱਠ ਅਤੇ ਅੱਜ ਦੀ ਚੰਨੀ ਦੀ ਅਗਵਾਈ ਵਾਲੀ ਮੀਟਿੰਗ ਵੀ ਕਾਂਗਰਸ ਦੀ ਮਜ਼ਬੂਤੀ ਲਈ ਸੀ। ਕਿਸੇ ਨੇਤਾ ਦਾ ਇਨ੍ਹਾਂ ਮੀਟਿੰਗਾਂ ’ਚ ਨਾ ਬੋਲਣਾ ਕਾਂਗਰਸ ’ਚ ਅਨੁਸ਼ਾਸਨ ਹੋਣ ਦੀ ਵੱਡੀ ਮਿਸਾਲ ਹੈ।

Advertisement
Advertisement
×