DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਚੰਡੀਗੜ੍ਹ ’ਚ ਸਤੰਬਰ ਦੌਰਾਨ ਜੀ ਐੱਸ ਟੀ ਮਾਲੀਏ ਵਿੱਚ 4 ਫ਼ੀਸਦ ਦਾ ਵਾਧਾ

ਇੱਥੇ ਮੌਜੂਦਾ ਵਿੱਤ ਵਰ੍ਹੇ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਜੀ ਐੱਸ ਟੀ ਮਾਲੀਏ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸ ਸਾਲ ਸਤੰਬਰ ਮਹੀਨੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 4 ਫ਼ੀਸਦ ਵੱਧ ਜੀ ਐੱਸ ਟੀ ਇਕੱਠਾ ਹੋਇਆ ਹੈ। ਸਤੰਬਰ 2025...

  • fb
  • twitter
  • whatsapp
  • whatsapp
Advertisement

ਇੱਥੇ ਮੌਜੂਦਾ ਵਿੱਤ ਵਰ੍ਹੇ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਜੀ ਐੱਸ ਟੀ ਮਾਲੀਏ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸ ਸਾਲ ਸਤੰਬਰ ਮਹੀਨੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 4 ਫ਼ੀਸਦ ਵੱਧ ਜੀ ਐੱਸ ਟੀ ਇਕੱਠਾ ਹੋਇਆ ਹੈ। ਸਤੰਬਰ 2025 ਵਿੱਚ 229 ਕਰੋੜ ਰੁਪਏ ਜੀ ਐੱਸ ਟੀ ਮਾਲੀਆ ਇਕੱਠਾ ਹੋਇਆ ਸੀ, ਜੋ ਸਤੰਬਰ 2026 ਵਿੱਚ ਵਧ ਕੇ 238 ਕਰੋੜ ਰੁਪਏ ਹੋ ਗਿਆ ਹੈ। ਇਸ ਤਰ੍ਹਾਂ ਯੂ ਟੀ ਪ੍ਰਸ਼ਾਸਨ ਨੇ ਸਤੰਬਰ ਮਹੀਨੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 9 ਕਰੋੜ ਰੁਪਏ ਵੱਧ ਜੀ ਐੱਸ ਟੀ ਇਕੱਠਾ ਕੀਤਾ ਹੈ। ਅਗਸਤ ਮਹੀਨੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 8 ਫ਼ੀਸਦ ਵੱਧ ਜੀ ਐੱਸ ਟੀ ਇਕੱਠਾ ਕੀਤਾ ਸੀ। ਅਗਸਤ 2025 ਵਿੱਚ 212 ਕਰੋੜ ਰੁਪਏ ਜੀ ਐੱਸ ਟੀ ਦੇ ਇਕੱਠੇ ਕੀਤੇ ਸਨ, ਜਦੋਂ ਕਿ ਸਾਲ 2026 ਵਿੱਚ 230 ਕਰੋੜ ਰੁਪਏ ਜੀ ਐੱਸ ਟੀ ਮਾਲੀਆ ਇਕੱਠਾ ਕੀਤਾ ਗਿਆ।

ਇਸ ਤੋਂ ਪਹਿਲਾਂ ਜੁਲਾਈ 2026 ਵਿੱਚ ਪਿਛਲੇ ਸਾਲ ਦੇ ਮੁਕਾਬਲੇ 12 ਫ਼ੀਸਦ ਵੱਧ ਜੀ ਐੱਸ ਟੀ ਇਕੱਠਾ ਕੀਤਾ ਸੀ। ਜੁਲਾਈ 2025 ਵਿੱਚ 220 ਕਰੋੜ ਰੁਪਏ ਅਤੇ ਜੁਲਾਈ 2026 ਵਿੱਚ 245 ਕਰੋੜ ਰੁਪਏ ਜੀ ਐੱਸ ਟੀ ਮਾਲੀਆ ਇਕੱਠਾ ਕੀਤਾ ਹੈ। ਜੂਨ ਮਹੀਨੇ ਵਿੱਚ ਪਿਛਲੇ ਸਾਲ ਨਾਲੋਂ 7 ਫ਼ੀਸਦ ਵੱਧ ਜੀ ਐੱਸ ਟੀ ਇਕੱਠਾ ਕੀਤਾ। ਜੂਨ 2025 ਵਿੱਚ 215 ਕਰੋੜ ਰੁਪਏ ਦੇ ਮੁਕਾਬਲੇ ਜੂਨ 2026 ਵਿੱਚ 14 ਕਰੋੜ ਰੁਪਏ ਵੱਧ 229 ਕਰੋੜ ਰੁਪਏ ਜੀ ਐੱਸ ਟੀ ਇਕੱਠਾ ਕੀਤਾ ਹੈ। ਇਸੇ ਤਰ੍ਹਾਂ ਮਈ ਮਹੀਨੇ ਵਿੱਚ 3 ਫ਼ੀਸਦ ਦਾ ਵਾਧਾ ਦਰਜ ਕੀਤਾ ਹੈ। ਮਈ 2025 ਵਿੱਚ 362 ਕਰੋੜ ਰੁਪਏ ਜੀ ਐੱਸ ਟੀ ਮਾਲੀਆ ਇਕੱਠਾ ਕੀਤਾ ਸੀ, ਜਦੋਂ ਕਿ ਸਾਲ 2026 ਵਿੱਚ ਇਹ ਵੱਧ ਕੇ 373 ਕਰੋੜ ਰੁਪਏ ਹੋ ਗਿਆ ਹੈ। ਇਸ ਤਰ੍ਹਾਂ ਮਈ ਮਹੀਨੇ ਵਿੱਚ ਪਿਛਲੇ ਸਾਲ ਨਾਲੋਂ 11 ਕਰੋੜ ਰੁਪਏ ਵੱਧ ਜੀ ਐੱਸ ਟੀ ਮਾਲੀਆ ਇਕੱਠਾ ਕੀਤਾ।

Advertisement

Advertisement
Advertisement
×