ਚੰਡੀਗੜ੍ਹ ਦੀ ਤਾਰੁਸ਼ੀ ਗੌੜ ਦੀ ਹਾਜ਼ਰ-ਜਵਾਬੀ ਦੇ ਮੋਦੀ ਹੋਏ ਕਾਇਲ

ਚੰਡੀਗੜ੍ਹ ਦੀ ਤਾਰੁਸ਼ੀ ਗੌੜ ਦੀ ਹਾਜ਼ਰ-ਜਵਾਬੀ ਦੇ ਮੋਦੀ ਹੋਏ ਕਾਇਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਦੀ ਹੋਈ ਤਾਰੁਸ਼ੀ ਗੌੜ।

ਸੁਖਵਿੰਦਰ ਪਾਲ ਸੋਢੀ

ਚੰਡੀਗੜ੍ਹ, 24 ਜਨਵਰੀ

ਸ਼ਹਿਰ ਦੀ ਵਿਦਿਆਰਥਣ ਤਾਰੁਸ਼ੀ ਗੌੜ ਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮੀ ਬਾਲ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਹ ਸਮਾਗਮ ਆਨਲਾਈਨ ਹੋਇਆ ਜਿਸ ਵਿਚ ਤਾਰੁਸ਼ੀ ਦੀ ਹਾਜ਼ਰ-ਜਵਾਬੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੈਰਾਨ ਕਰ ਦਿੱਤਾ। ਇਸ ਮੌਕੇ ਕੇਂਦਰੀ ਮਹਿਲਾ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਵੀ ਮੌਜੂਦ ਸਨ।

ਬ੍ਰਿਟਿਸ਼ ਸਕੂਲ ਦੀ ਵਿਦਿਆਰਥਣ ਤਾਰੁਸ਼ੀ ਐਮਰਾਲਡ ਮਾਰਸ਼ਲ ਆਰਟਸ ਦੀ ਖਿਡਾਰਨ ਹੈ ਅਤੇ ਕੋਚ ਸ਼ਿਵ ਰਾਜ ਤੋਂ ਸਿਖਲਾਈ ਹਾਸਲ ਕਰ ਰਹੀ ਹੈ। ਤਾਰੁਸ਼ੀ ਨੂੰ ਇਹ ਇਨਾਮ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਵਿੱਚ ਹੋਏ ਸਮਾਗਮ ਦੌਰਾਨ ਆਨਲਾਈਨ ਦਿੱਤਾ ਗਿਆ। ਇਸ ਮੌਕੇ ਤਾਰੁਸ਼ੀ ਦੇ ਮਾਪੇ, ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਅਤੇ ਡਾਇਰੈਕਟਰ ਮਹਿਲਾ ਵਿਕਾਸ ਨਵਜੋਤ ਕੌਰ ਵੀ ਹਾਜ਼ਰ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਰੁਸ਼ੀ ਨੂੰ ਕਈ ਸਵਾਲ ਕੀਤੇ ਜਿਨ੍ਹਾਂ ਦੇ ਤਾਰੁਸ਼ੀ ਨੇ ਬਿਨਾ ਝਿਜਕ ਤੋਂ ਜਵਾਬ ਦੇ ਦਿੱਤੇ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਤਾਰੁਸ਼ੀ ਨੂੰ ਸਵਾਲ ਕੀਤਾ ਕਿ ਉਹ ਐਨੀ ਗੰਭੀਰ ਕਿਉਂ ਹੈ। ਇਸ ’ਤੇ ਤਾਰੁਸ਼ੀ ਨੇ ਕਿਹਾ ਕਿ ਉਹ ਗੰਭੀਰ ਨਹੀਂ ਸਗੋਂ ਅਨੁਸ਼ਾਸਿਤ ਹੋ ਕੇ ਜਵਾਬ ਦੇ ਰਹੀ ਹੈ ਜੋ ਖੇਡਾਂ ਦਾ ਮੁੱਢਲਾ ਨਿਯਮ ਹੈ। ਤਾਰੁਸ਼ੀ ਨੇ ਦੱਸਿਆ ਕਿ ਉਹ ਮਹਿਲਾ ਮੁੱਕੇਬਾਜ਼ ਮੈਰੀਕੌਮ ਨੂੰ ਆਪਣਾ ਆਦਰਸ਼ ਮੰਨਦੀ ਹੈ। ਇਸ ’ਤੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਖਿਡਾਰੀਆਂ ਦੀ ਸਹੂਲਤ ਲਈ ਕਈ ਯੋਜਨਾਵਾਂ ’ਤੇ ਕੰਮ ਕਰ ਰਹੀ ਹੈ। ਇਸ ਮੌਕੇ ਤਾਰੁਸ਼ੀ ਨੂੰ ਡਿਜੀਟਲ ਪ੍ਰਮਾਣ ਪੱਤਰਾਂ ਤੋਂ ਇਲਾਵਾ ਤਗ਼ਮਾ ਅਤੇ ਇਕ ਲੱਖ ਰੁਪਏ ਦੇ ਨਗਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਇਸ ਸਮਾਗਮ ਦਾ ਸਿੱਧਾ ਪ੍ਰਸਾਰਨ ਦੂਰਦਰਸ਼ਨ ’ਤੇ ਵੀ ਕੀਤਾ ਗਿਆ। ਦੱਸਣਯੋਗ ਹੈ ਕਿ ਹਰ ਸਾਲ ਇਹ ਪੁਰਸਕਾਰ ਰਾਸ਼ਟਰਪਤੀ ਭਵਨ ਵਿਚ ਸਮਾਗਮ ਕਰ ਕੇ ਦਿੱਤੇ ਜਾਂਦੇ ਸਨ ਪਰ ਕਰੋਨਾ ਕਾਰਨ ਇਸ ਵਾਰ ਇਹ ਪੁਰਸਕਾਰ ਆਨਲਾਈਨ ਦਿੱਤੇ ਗਏ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕੌਮੀ ਬਾਲਿਕਾ ਦਿਵਸ ਦੀ ਵਧਾਈ ਵੀ ਦਿੱਤੀ। ਜ਼ਿਕਰਯੋਗ ਹੈ ਕਿ ਤਾਰੁਸ਼ੀ ਖੇਡਾਂ ਤੇ ਪੜ੍ਹਾਈ ਵਿਚ ਹੁਣ ਤਕ 274 ਤਗ਼ਮੇ ਜਿੱਤ ਚੁੱਕੀ ਹੈ। ਤਾਰੁਸ਼ੀ ਤਾਇਕਵਾਂਡੋ ਵਿੱਚ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਬਲੈਕ ਬੈਲਟ ਪਹਿਲੀ ਡਿਗਰੀ ਅਤੇ ਬਲੈਕ ਬੈਲਟ ਦੂਜੀ ਡਿਗਰੀ ਦੀ ਚੈਂਪੀਅਨ ਵੀ ਰਹਿ ਚੁੱਕੀ ਹੈ। ਉਸ ਦਾ ਨਾਂ ਇੰਡੀਆ ਬੁੱਕ ਆਫ਼ ਰਿਕਾਰਡਜ਼ ਤੇ ਹਾਈ ਰੇਂਜ ਬੁੱਕ ਆਫ਼ ਵਰਲਡ ਰਿਕਾਰਡਜ਼ ਵਿਚ ਵੀ ਦਰਜ ਹੋ ਚੁੱਕਾ ਹੈ। ਉਹ ਰੋਲਰ ਸਕੇਟਿੰਗ ਦੀ ਕੌਮੀ ਖਿਡਾਰਨ ਵੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All