ਚੰਡੀਗੜ੍ਹ ਦੀ ਰਚਨਾ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਅਸੈਂਬਲੀ ਚੋਣ ਜਿੱਤੀ

ਚੰਡੀਗੜ੍ਹ ਦੀ ਰਚਨਾ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਅਸੈਂਬਲੀ ਚੋਣ ਜਿੱਤੀ

ਰਚਨਾ ਸਿੰਘ

ਖੇਤਰੀ ਪ੍ਰਤੀਨਿਧ

ਚੰਡੀਗੜ੍ਹ, 25 ਅਕਤੂਬਰ

ਪੰਜਾਬੀ ਸਾਹਿਤਕਾਰ ਤੇਰਾ ਸਿੰਘ ਚੰਨ ਦੀ ਦੋਹਤੀ ਅਤੇ ਰਘੁਬੀਰ ਸਿੰਘ ‘ਸਿਰਜਣਾ’ ਦੀ ਧੀ ਰਚਨਾ ਸਿੰਘ ਨੇ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਵਿੱਚ ਅਸੈਂਬਲੀ ਚੋਣਾਂ ਵਿੱਚ ਲਗਾਤਾਰ ਦੂਜੀ ਵਾਰੀ ਜਿੱਤ ਹਾਸਲ ਕੀਤੀ ਹੈ। ਰਚਨਾ ਸਿੰਘ ਨੇ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ (ਐਨਡੀਪੀ) ਵੱਲੋਂ ਚੋਣਾਂ ਲੜੀਆਂ ਤੇ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਇਹ ਚੋਣ ਬ੍ਰਿਟਿਸ਼ ਕੋਲੰਬੀਆ ਦੇ ਸਰੀ-ਗ੍ਰੀਨ ਟਿੰਬਰ ਹਲਕੇ ਤੋਂ ਲੜੀ। ਦੱਸਣਯੋਗ ਹੈ ਕਿ ਐਨਡੀਪੀ ਨੇ ਇਨ੍ਹਾਂ ਚੋਣਾਂ ਵਿੱਚ 87 ਸੀਟਾਂ ਵਿੱਚੋਂ 55 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਚੰਡੀਗੜ੍ਹ ਵਾਸੀ ਰਚਨਾ ਸਿੰਘ ਦੇ ਮਾਮਾ ਦਿਲਦਾਰ ਸਿੰਘ ਨੇ ਅੱਜ ਇਥੇ ਦੱਸਿਆ ਕਿ ਉਨ੍ਹਾਂ ਦੀ ਭਾਣਜੀ ਸਾਲ 2001 ਵਿੱਚ ਪਰਿਵਾਰ ਸਮੇਤ ਕੈਨੇਡਾ ਸ਼ਿਫਟ ਹੋ ਗਈ ਸੀ। ਰਚਨਾ ਸਿੰਘ ਨੇ ਇਥੇ ਸੈਕਟਰ-42 ਦੇ ਸਰਕਾਰੀ ਕਾਲਜ ਤੋਂ ਗਰੈਜੂਏਸ਼ਨ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਾਈਕਲੋਜੀ ਵਿੱਚ ਐਮਏ ਦੀ ਡਿਗਰੀ ਹਾਸਲ ਕੀਤੀ ਸੀ। ਰਚਨਾ ਨੇ ਕੁਝ ਸਮਾਂ ਪੰਜਾਬ ਰੈੱਡ ਕਰਾਸ ਵਿੱਚ ਵੀ ਨੌਕਰੀ ਕੀਤੀ ਸੀ। ਇਸ ਤੋਂ ਬਾਅਦ ਉਹ ਆਪਣੇ ਪਤੀ ਗੁਰਪ੍ਰੀਤ ਸਿੰਘ, ਜੋ ਪੱਤਰਕਾਰ ਹਨ, ਨਾਲ ਕੈਨੇਡਾ ਸ਼ਿਫਟ ਹੋ ਗਈ ਸੀ। ਦਿਲਦਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭਾਣਜੀ ਨੇ ਸਿਆਸੀ ਖੇਤਰ ਵਿੱਚ ਵੱਡਾ ਨਾਮ ਕਮਾਇਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All