Chandigarh Traffic Alert: PGI ਦਾ ਮੁੱਖ ਗੇਟ 1 ਮਾਰਚ ਨੂੰ ਕੁਝ ਘੰਟੇ ਬੰਦ ਰਹੇਗਾ
ਮਰੀਜ਼ਾਂ ਤੇ ਸਟਾਫ਼ ਲਈ ਐਡਵਾਈਜ਼ਰੀ ਜਾਰੀ
Advertisement
ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER) ਨੇ ਐਲਾਨ ਕੀਤਾ ਹੈ ਕਿ ਸ਼ਹਿਰ ਵਿੱਚ ਟ੍ਰੈਫਿਕ ਪ੍ਰਬੰਧਾਂ ਕਾਰਨ ਐਤਵਾਰ ਨੂੰ ਸਵੇਰੇ 4 ਵਜੇ ਤੋਂ 10 ਵਜੇ ਤੱਕ ਸੰਸਥਾ ਦਾ ਮੁੱਖ ਗੇਟ ਬੰਦ ਰਹੇਗਾ। ਇਹ ਟ੍ਰੈਫਿਕ ਐਡਵਾਈਜ਼ਰੀ ਐਤਵਾਰ ਨੂੰ ਹੋਣ ਵਾਲੀ ਪਹਿਲੀ 'ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ' ਦੇ ਮੱਦੇਨਜ਼ਰ ਜਾਰੀ ਕੀਤੀ ਗਈ ਹੈ, ਜੋ ਸਵੇਰੇ 7 ਵਜੇ ਸੈਕਟਰ-1 ਦੇ ਚੰਡੀਗੜ੍ਹ ਕਲੱਬ ਤੋਂ ਸ਼ੁਰੂ ਹੋਵੇਗੀ।
ਹਸਪਤਾਲ ਪ੍ਰਸ਼ਾਸਨ ਅਨੁਸਾਰ, ਮਰੀਜ਼ਾਂ, ਸਟਾਫ਼ ਅਤੇ ਸੈਲਾਨੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਹਸਪਤਾਲ ਆਉਣ ਲਈ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ। ਇਸ ਦੌਰਾਨ ਸੈਕਟਰ-11 ਵਾਲਾ ਗੇਟ ਅਤੇ ਹੋਰ ਨਿਰਧਾਰਿਤ ਗੇਟ ਖੁੱਲ੍ਹੇ ਰਹਿਣਗੇ ਤਾਂ ਜੋ ਐਮਰਜੈਂਸੀ ਸੇਵਾਵਾਂ ਵਿੱਚ ਕੋਈ ਰੁਕਾਵਟ ਨਾ ਆਵੇ।
Advertisement
ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਪਰੇਸ਼ਾਨੀ ਤੋਂ ਬਚਣ ਲਈ ਆਪਣੀ ਯਾਤਰਾ ਸਹੀ ਸਮੇਂ ਮੁਤਾਬਿਕ ਹੀ ਕਰਨ। ਸਵੇਰੇ 10 ਵਜੇ ਤੋਂ ਬਾਅਦ ਮੁੱਖ ਗੇਟ ਤੋਂ ਆਵਾਜਾਈ ਆਮ ਵਾਂਗ ਬਹਾਲ ਕਰ ਦਿੱਤੀ ਜਾਵੇਗੀ।
Advertisement
Advertisement
×

