ਚੰਡੀਗੜ੍ਹ: ਅਦਾਲਤੀ ਕੰਪਲੈਕਸ ’ਚ ਧਮਾਕੇ ਦੀ ਧਮਕੀ ਅਫਵਾਹ ਨਿਕਲੀ : The Tribune India

ਚੰਡੀਗੜ੍ਹ: ਅਦਾਲਤੀ ਕੰਪਲੈਕਸ ’ਚ ਧਮਾਕੇ ਦੀ ਧਮਕੀ ਅਫਵਾਹ ਨਿਕਲੀ

ਚੰਡੀਗੜ੍ਹ: ਅਦਾਲਤੀ ਕੰਪਲੈਕਸ ’ਚ ਧਮਾਕੇ ਦੀ ਧਮਕੀ ਅਫਵਾਹ ਨਿਕਲੀ

ਚੰਡੀਗੜ੍ਹ (ਟਨਸ): ਇੱਥੋਂ ਦੇ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤੀ ਕੰਪਲੈਕਸ ਤੇ ਬੱਸ ਅੱਡੇ ’ਤੇ ਮੰਗਲਵਾਰ ਨੂੰ ਬੰਬ ਧਮਾਕੇ ਦੀ ਧਮਕੀ ਮਿਲੀ ਜੋ ਕਿ ਅਫਵਾਹ ਨਿਕਲੀ। ਚੰਡੀਗੜ੍ਹ ਪੁਲੀਸ ਨੇ ਅਦਾਲਤੀ ਕੰਪਲੈਕਸ ਅਤੇ ਬੱਸ ਅੱਡੇ ਦੀ ਨਾਕਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਬੰਬ ਨਸ਼ਟ ਕਰਨ ਵਾਲੇ ਪੰਜਾਬ ਤੇ ਚੰਡੀਗੜ੍ਹ ਦੇ ਸੁਰੱਖਿਆ ਦਸਤਿਆਂ ਅਤੇ ਚੰਡੀਮੰਦਰ ਤੋਂ ਆਈ ਫੌਜ ਨੇ 5 ਘੰਟੇ ਅਦਾਲਤੀ ਕੰਪਲੈਕਸ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਪੁਲੀਸ ਨੂੰ ਲਾਵਾਰਿਸ ਹਾਲਤ ਵਿੱਚ ਪਏ ਬੈੱਗ ਵਿੱਚੋਂ ਟਿਫ਼ਨ ਤੇ ਪਾਣੀ ਦੀ ਬੋਤਲ ਮਿਲੀ ਤੇ ਕੋਈ ਧਮਾਕਾਖੇਜ਼ ਸਮੱਗਰੀ ਨਾ ਮਿਲੀ। ਪੰਚਕੂਲਾ ਦੀ ਜ਼ਿਲ੍ਹਾ ਅਦਾਲਤ ਵਿੱਚ ਧਮਕੀ ਵਾਲਾ ਪੱਤਰ ਪਹੁੰਚਿਆ ਸੀ ਜਿਸ ਵਿੱਚ ਪੰਚਕੂਲਾ ਦੇ ਨਾਲ-ਨਾਲ ਸੈਕਟਰ-43 ਸਥਿਤ ਅਦਾਲਤ ਅਤੇ ਬੱਸ ਅੱਡੇ ਵਿੱਚ ਬੰਬ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All