Chandigarh Sector 26 shootout ਚੰਡੀਗੜ੍ਹ ਪੁਲੀਸ ਜਾਅਲੀ ਨੰਬਰ ਵਾਲੀ ਸਫ਼ੇਦ ਕਰੇਟਾ ਦੀ ਪੈੜ ਨੱਪਣ ਲੱਗੀ
ਸੋਮਵਾਰ ਸ਼ਾਮ ਨੂੰ ਚੰਡੀਗੜ੍ਹ ਦੇ ਸੈਕਟਰ 26 ਵਿੱਚ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ’ਤੇ ਹੋਈ ਗੋਲੀਬਾਰੀ ਤੋਂ ਕੁਝ ਮਿੰਟਾਂ ਬਾਅਦ ਪੁਲੀਸ ਨੇ ਕਿਹਾ ਕਿ ਇੱਕ ਸਫੇਦ ਹੁੰਡਈ ਕਰੇਟਾ ਜਿਸ ਦਾ ਰਜਿਸਟ੍ਰੇਸ਼ਨ ਨੰਬਰ ਜਾਅਲੀ ਸੀ, ਸੁਖਨਾ ਝੀਲ ਵਾਲੇ ਪਾਸੇ ਤੋਂ ਪੰਚਕੂਲਾ ਵੱਲ ਤੇਜ਼ ਰਫ਼ਤਾਰ ਨਾਲ ਆਈ। ਤਫ਼ਤੀਸ਼ਕਾਰਾਂ ਦਾ ਮੰਨਣਾ ਹੈ ਕਿ ਇਹ ਕਾਰ ਗਿਣਮਿਥ ਕੇ ਕੀਤੇ ਹਮਲੇ ਵਿਚ ਸ਼ਾਮਲ ਸੀ। ਪੁਲੀਸ ਵੱਲੋਂ ਹੁਣ ਇਸ ਕਾਰ ਦੀ ਪੈੜ ਨੱਪਣ ਲਈ ਸੈਕਟਰ 5-ਮਨਸਾ ਦੇਵੀ ਰੋਡ ਬੈਲਟ ਸਮੇਤ ਰਸਤੇ ’ਤੇ ਲੱਗੇ ਸੀਸੀਟੀਵੀ’ਜ਼ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਇੰਦਰਪ੍ਰੀਤ ਸਿੰਘ ਉਰਫ ਪੈਰੀ ਦਾ ਹਾਲ ਹੀ ਵਿਚ ਵਿਆਹ ਹੋਇਆ ਸੀ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਸਫ਼ੇਦ ਰੰਗ ਦੀ ਕਰੇਟਾ ਕਾਰ ਪੈਰੀ ਦੀ ਕੀਆ ਸੈਲਟੋਸ ਦਾ ਪਿੱਛਾ ਕਰ ਰਹੀ ਸੀ। ਪੈਰੀ ਨਾਲ ਕਾਰ ਵਿਚ ਬੈਠੇ ਇੱਕ ਵਿਅਕਤੀ ਵੱਲੋਂ ਪਹਿਲੀ ਗੋਲੀ ਚਲਾਉਣ ਤੋਂ ਬਾਅਦ ਹੀ ਕਰੇਟਾ ਉਥੇ ਪਹੁੰਚ ਗਈ। ਇਸ ਮਗਰੋਂ ਕਾਰ ਦੇ ਬਾਹਰੋਂ ਗੋਲੀਆਂ ਚਲਾਈਆਂ ਗਈਆਂ, ਜਿਸ ਮਗਰੋਂ ਹਮਲਾਵਰ ਯੂ-ਟਰਨ ਲੈ ਕੇ ਕਰੇਟਾ ਵਿੱਚ ਫਰਾਰ ਹੋ ਗਏ।
ਇਹ ਵੀ ਪੜ੍ਹੋ: Chandigarh Sector 26 Shootout: ਗੋਲਡੀ ਵੱਲੋਂ ਆਡੀਓ ਜਾਰੀ, ਕਿਹਾ... ‘ਪੈਰੀ ਅਜਿਹੀ ਮੌਤ ਦਾ ਹੱਕਦਾਰ ਨਹੀਂ ਸੀ’, ਲਾਰੈਂਸ ਨੇ ‘ਯਾਰ ਮਾਰ’ ਕੀਤੀ
ਪੁਲੀਸ ਸੂਤਰਾਂ ਨੇ ਦੱਸਿਆ ਕਿ ਕਰੇਟਾ ਕਾਰ ’ਤੇ ਲੱਗੀ ਨੰਬਰ ਪਲੇਟ ਸਰਕਾਰੀ ਰਿਕਾਰਡਾਂ ਨਾਲ ਮੇਲ ਨਹੀਂ ਖਾਂਦੀ, ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਨੂੰ ਜਾਂ ਤਾਂ ਕਲੋਨ ਕੀਤਾ ਗਿਆ ਸੀ ਜਾਂ ਜਾਣਬੁੱਝ ਕੇ ਟੱਕਰ ਮਾਰਨ ਲਈ ਬਣਾਇਆ ਗਿਆ ਸੀ। ਜਾਂਚ ਵਿਚ ਜੁਟੀਆਂ ਕਈ ਟੀਮਾਂ ਨੂੰ ਚੰਡੀਗੜ੍ਹ ਅਤੇ ਪੰਚਕੂਲਾ ਦਰਮਿਆਨ ਸੈਕਟਰ 26 ਮਾਰਕੀਟ, ਝੀਲ ਦੇ ਨੇੜੇ ਅਤੇ ਰਾਜ ਦੀ ਸਰਹੱਦ ਤੋਂ ਪਾਰ ਲਗਾਏ ਗਏ ਕੈਮਰਿਆਂ ਰਾਹੀਂ ਕਰੇਟਾ ਦੀ ਪੈੜ ਨੱਪਣ ਦਾ ਕੰਮ ਸੌਂਪਿਆ ਗਿਆ ਹੈ।
ਦੇਰ ਰਾਤ ਇਸ ਅਪਰਾਧ ਨੇ ਉਦੋਂ ਨਾਟਕੀ ਮੋੜ ਲੈ ਲਿਆ ਜਦੋਂ ਇੱਕ ਫੇਸਬੁੱਕ ਪੋਸਟ, ਜੋ ਕਥਿਤ ਤੌਰ ’ਤੇ ਹਰੀ ਬਾਕਸਰ ਆਰਜ਼ੂ ਬਿਸ਼ਨੋਈ ਦੇ ਨਾਮ ਦੀ ਵਰਤੋਂ ਕਰਕੇ ਇੱਕ ਖਾਤੇ ਤੋਂ ਅਪਲੋਡ ਕੀਤੀ ਗਈ। ਇਸ ਪੋਸਟ ਵਿਚ ਪੈਰੀ ਦੀ ਹੱਤਿਆ ਦਾ ਆਦੇਸ਼ ਦੇਣ ਅਤੇ ਇਸ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਲਈ ਗਈ। ਪੋਸਟ ਵਿੱਚ ਪੈਰੀ ’ਤੇ ਗੋਲਡੀ ਬਰਾੜ ਜਾਂ ਰੋਹਿਤ ਗੋਦਾਰਾ ਨਾਲ ਜੁੜੇ ਵਿਰੋਧੀ ਸਿੰਡੀਕੇਟਾਂ ਪ੍ਰਤੀ ਵਫ਼ਾਦਾਰੀ ਬਦਲਣ ਦਾ ਦੋਸ਼ ਲਗਾਇਆ ਗਿਆ ਸੀ ਅਤੇ ਦੋਸ਼ ਲਗਾਇਆ ਗਿਆ ਸੀ ਕਿ ਉਸ ਨੇ ਉਨ੍ਹਾਂ ਦੇ ਨਾਮ ਹੇਠ ਕਲੱਬਾਂ ਤੋਂ ਜ਼ਬਰਦਸਤੀ ਵਸੂਲੀ ਕੀਤੀ ਸੀ। ਭੜਕਾਊ ਭਾਸ਼ਾ ਵਿੱਚ ਲਿਖੇ ਗਏ ਸੰਦੇਸ਼ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ "ਗੈਂਗ ਵਾਰ" ਦਾ ਇੱਕ ਨਵਾਂ ਪੜਾਅ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਬਿਸ਼ਨੋਈ ਨਾਲ ਜੁੜੇ ਕਈ ਕਾਰਕੁਨਾਂ ਨੂੰ ਬਦਲੇ ਦੀ ਇਸ ਕਾਰਵਾਈ ਵਿਚ ਭਾਗੀਦਾਰਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ।
