DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Holiday extended in Chandigarh schools: ਚੰਡੀਗੜ੍ਹ ਵਿੱਚ ਹੱਡ ਚੀਰਵੀਂ ਠੰਢ; ਸਕੂਲ 18 ਤੱਕ ਰਹਿਣਗੇ ਬੰਦ

ਸਰਦੀ ਦੀਆਂ ਛੁੱਟੀਆਂ ਵਿਚ 17 ਤਕ ਵਾਧਾ ਕੀਤਾ; 18 ਦਾ ਐਤਵਾਰ ਹੋਣ ਕਰ ਕੇ 19 ਨੂੰ ਖੁੱਲ੍ਹਣਗੇ ਸਕੂਲ

  • fb
  • twitter
  • whatsapp
  • whatsapp
Advertisement

ਯੂਟੀ ਵਿਚ ਠੰਢ ਵਧਣ ਕਾਰਨ ਚੰਡੀਗੜ੍ਹ ਦੇ ਸਕੂਲਾਂ ਵਿਚ ਸਰਦੀ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ। ਹੁਣ ਚੰਡੀਗੜ੍ਹ ਵਿਚ ਸਕੂਲ 19 ਜਨਵਰੀ ਨੂੰ ਖੁੱਲ੍ਹਣਗੇ। ਇਹ ਛੁੱਟੀਆਂ ਹੱਡ ਚੀਰਵੀਂ ਠੰਢ ਹੋਣ ਕਰ ਕੇ ਵਧਾਈਆਂ ਗਈਆਂ ਹਨ। ਯੂਟੀ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਿਰਮਲਾ ਨੇ ਅੱਜ ਹੁਕਮ ਜਾਰੀ ਕਰਦਿਆਂ ਕਿਹਾ ਕਿ ਸਕੂਲਾਂ ਦੇ ਪਹਿਲਾਂ ਵਾਲੇ ਹੁਕਮਾਂ ਵਿਚ ਵਾਧਾ ਕੀਤਾ ਗਿਆ ਹੈ ਤੇ ਛੁੱਟੀਆਂ 17 ਤਕ ਵਧਾਈਆਂ ਗਈਆਂ ਹਨ, 18 ਜਨਵਰੀ ਨੂੰ ਐਤਵਾਰ ਹੈ ਤੇ ਹੁਣ ਸਕੂਲ 19 ਨੂੰ ਖੁੱਲ੍ਹਣਗੇ।

ਸਕੂਲ ਆਪਣੇ ਹਿਸਾਬ ਨਾਲ ਵਿਦਿਆਰਥੀਆਂ ਨੂੰ ਆਨਲਾਈਨ ਜਮਾਤਾਂ ਲਾ ਸਕਣਗੇ ਪਰ ਅੱਠਵੀਂ ਜਮਾਤ ਤੇ ਨੌਵੀਂ ਤੇ ਗਿਆਰ੍ਹਵੀਂ ਜਮਾਤ ਲਈ ਸਕੂਲ ਫਿਜ਼ੀਕਲੀ ਬੰਦ ਰਹਿਣਗੇ। ਬੋਰਡ ਜਮਾਤਾਂ ਵਾਲੇ ਵਿਦਿਆਰਥੀਆਂ ਨੂੰ ਸਕੂਲ ਸੱਦਿਆ ਜਾ ਸਕਦਾ ਹੈ ਤੇ ਸ਼ਾਮ ਦੀਆਂ ਸ਼ਿਫਟਾਂ ਵਿਚ ਚਲਦੇ ਸਕੂਲ ਸਵੇਰ ਵਾਲੀਆਂ ਸ਼ਿਫਟਾਂ ਵਿਚ ਹੀ ਚਲਾਏ ਜਾ ਸਕਣਗੇ।

Advertisement

Advertisement
Advertisement
×