DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Chandigarh Schools Closed: ਚੰਡੀਗੜ੍ਹ ਵਿੱਚ ਅੱਜ ਨਿੱਜੀ ਸਕੂਲ ਬੰਦ

Chandigarh Schools Closed: ਔਨਲਾਈਨ ਜਮਾਤਾਂ ਲੱਗਣਗੀਆਂ; ਸਕੂਲਾਂ ਨੇ ਮਾਪਿਆਂ ਨੂੰ ਭੇਜੇ ਸੰਦੇਸ਼

  • fb
  • twitter
  • whatsapp
  • whatsapp
Advertisement

Chandigarh Schools Closed: ਚੰਡੀਗੜ੍ਹ ਵਿੱਚ 21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਦੇਖਦੇ ਹੋਏ ਕਈ ਪ੍ਰਾਈਵੇਟ ਸਕੂਲਾਂ ਨੇ ਬੱਚਿਆਂ ਦੀ ਛੁੱਟੀ ਦਾ ਐਲਾਨ ਕੀਤਾ ਹੈ ਜਦਕਿ ਜ਼ਿਆਦਾਤਰ ਸਕੂਲਾਂ ਵੱਲੋਂ ਔਨਲਾਈਨ ਜਮਾਤਾਂ ਹੀ ਲਾਈਆਂ ਜਾਣਗੀਆਂ ਜਿਸ ਸਬੰਧੀ ਮਾਪਿਆਂ ਨੂੰ ਸੂਚਨਾ ਭੇਜ ਦਿੱਤੀ ਗਈ ਹੈ। ਇਸ ਦੌਰਾਨ ਕਈ ਸਕੂਲਾਂ ਨੇ ਪੰਜਾਬ ਤੇ ਪੰਚਕੂਲਾ ਵਿਚ ਰਹਿਣ ਵਾਲੇ ਅਧਿਆਪਕਾਂ ਲਈ ਵੀ ਸਕੂਲ ਨਾ ਆਉਣ ਦੇ ਨਿਰਦੇਸ਼ ਦਿੱਤੇ ਹਨ। ਭਵਨ ਵਿਦਿਆਲਿਆ ਸਕੂਲ ਦੇ ਮੁਹਾਲੀ ਤੇ ਪੰਚਕੂਲਾ ਰਹਿੰਦੇ ਅਧਿਆਪਕ ਆਪਣੇ ਆਪਣੇ ਘਰ ਵਿਚੋਂ ਹੀ ਵਿਦਿਆਰਥੀਆਂ ਨੂੰ ਔਨਲਾਈਨ ਪੜ੍ਹਾਉਣਗੇ।

ਜਾਣਕਾਰੀ ਅਨੁਸਾਰ ਕੌਮੀ ਇਨਸਾਫ ਮੋਰਚਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਭਲਕੇ ਪੰਜਾਬ ਬੰਦ ਦਾ ਐਲਾਨ ਕੀਤਾ ਹੋਇਆ ਹੈ ਤੇ ਇਸ ਬੰਦ ਦੌਰਾਨ ਪੰਜਾਬ ਤੋਂ ਚੰਡੀਗੜ੍ਹ ਪੜ੍ਹਨ ਆਉਣ ਵਾਲੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਕੂਲਾਂ ਨੇ ਫੈਸਲਾ ਕੀਤਾ ਹੈ ਕਿ ਸਕੂਲ ਵਿਦਿਆਰਥੀਆਂ ਲਈ ਬੰਦ ਰਹਿਣਗੇ ਪਰ ਅਧਿਆਪਕ ਸਕੂਲਾਂ ਵਿਚ ਆ ਕੇ ਔਨਲਾਈਨ ਜਮਾਤਾਂ ਲਾਉਣਗੇ।

Advertisement

ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਦੱਸਿਆ ਕਿ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ, ਇਸ ਲਈ ਔਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਪ੍ਰਦਰਸ਼ਨਾਂ ਦੌਰਾਨ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਹੋਈ ਸੀ ਤੇ ਕਈ ਸਕੂਲ ਬੱਸਾਂ ਜਾਮ ਵਿਚ ਫਸ ਗਈਆਂ ਸਨ ਤੇ ਬੱਚਿਆਂ ਦੇ ਮਾਪਿਆਂ ਵਲੋਂ ਫੀਡਬੈਕ ਮਿਲਣ ਤੋਂ ਬਾਅਦ 21 ਅਗਸਤ ਸਬੰਧੀ ਫੈਸਲਾ ਲੈ ਲਿਆ ਗਿਆ ਹੈ।

Advertisement

ਸਰਕਾਰੀ ਸਕੂਲ ਆਮ ਵਾਂਗ ਖੁੱਲ੍ਹਣਗੇ

ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਫਿਲਹਾਲ ਛੁੱਟੀ ਦਾ ਕੋਈ ਸਰਕਾਰੀ ਹੁਕਮ ਜਾਰੀ ਨਹੀਂ ਹੋਇਆ। ਡਾਇਰੈਕਟਰ ਸਕੂਲ ਐਜੂਕੇਸ਼ਨ ਨਿਤਿਸ਼ ਸਿੰਗਲਾ ਨੇ ਕਿਹਾ ਕਿ ਜਦੋਂ ਤੱਕ ਕੋਈ ਨਵਾਂ ਹੁਕਮ ਨਹੀਂ ਆਉਂਦਾ, ਸਰਕਾਰੀ ਸਕੂਲਾਂ ਵਿੱਚ ਸ਼ੁੱਕਰਵਾਰ ਨੂੰ ਆਮ ਵਾਂਗ ਕਲਾਸਾਂ ਲੱਗਣਗੀਆਂ। ਹਾਲਾਤ ਦੇ ਅਨੁਸਾਰ ਬਾਅਦ ਵਿੱਚ ਫੈਸਲਾ ਬਦਲਿਆ ਜਾ ਸਕਦਾ ਹੈ।

Advertisement
×