DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੰਡੀਗੜ੍ਹ: ਜੀ ਐੱਸ ਟੀ ਤੋਂ 210 ਕਰੋੜ ਦੀ ਕਮਾਈ

ਚੰਡੀਗੜ੍ਹ ਪ੍ਰਸ਼ਾਸਨ ਲਈ ਸਾਲ 2026 ਆਰਥਿਕ ਪੱਖ ਤੋਂ ਵਧੇਰੇ ਲਾਹੇਵੰਦ ਸਾਬਤ ਹੋ ਰਿਹਾ ਹੈ। ਇਸ ਵਾਰ ਫਰਵਰੀ ਮਹੀਨੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 7 ਫ਼ੀਸਦ ਵੱਧ ਜੀ ਐੱਸ ਟੀ ਇਕੱਠਾ ਹੋਇਆ ਹੈ। ਪਿਛਲੇ ਸਾਲ ਫਰਵਰੀ ਮਹੀਨੇ ਵਿੱਚ 195 ਕਰੋੜ ਰੁਪਏ...

  • fb
  • twitter
  • whatsapp
  • whatsapp
Advertisement

ਚੰਡੀਗੜ੍ਹ ਪ੍ਰਸ਼ਾਸਨ ਲਈ ਸਾਲ 2026 ਆਰਥਿਕ ਪੱਖ ਤੋਂ ਵਧੇਰੇ ਲਾਹੇਵੰਦ ਸਾਬਤ ਹੋ ਰਿਹਾ ਹੈ। ਇਸ ਵਾਰ ਫਰਵਰੀ ਮਹੀਨੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 7 ਫ਼ੀਸਦ ਵੱਧ ਜੀ ਐੱਸ ਟੀ ਇਕੱਠਾ ਹੋਇਆ ਹੈ। ਪਿਛਲੇ ਸਾਲ ਫਰਵਰੀ ਮਹੀਨੇ ਵਿੱਚ 195 ਕਰੋੜ ਰੁਪਏ ਜੀ ਐੱਸ ਟੀ ਮਾਲੀਆ ਇਕੱਠਾ ਹੋਇਆ ਸੀ, ਜੋ ਇਸ ਵਾਰ ਵੱਧ ਕੇ 210 ਕਰੋੜ ਰੁਪਏ ਹੋ ਗਿਆ ਹੈ। ਇਸ ਤਰ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਨੇ 15 ਕਰੋੜ ਰੁਪਏ ਵੱਧ ਜੀ ਐੱਸ ਟੀ ਇਕੱਤਰ ਕੀਤਾ ਹੈ। ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿੱਚ ਵੀ ਚੰਡੀਗੜ੍ਹ ਨੇ ਪਿਛਲੇ ਸਾਲ ਦੇ ਮੁਕਾਬਲੇ 15 ਫ਼ੀਸਦ ਵੱਧ ਜੀ ਐੱਸ ਟੀ ਇਕੱਠਾ ਕੀਤਾ ਸੀ। ਇਸ ਵਾਰ ਜਨਵਰੀ ਮਹੀਨੇ ਵਿੱਚ 255 ਕਰੋੜ ਰੁਪਏ ਜੀ ਐੱਸ ਟੀ ਇਕੱਠਾ ਹੋਇਆ ਸੀ, ਜਦੋਂਕਿ ਪਿਛਲੇ ਸਾਲ 222 ਕਰੋੜ ਰੁਪਏ ਜੀ ਐੱਸ ਟੀ ਇਕੱਠਾ ਹੋਇਆ ਸੀ।

Advertisement
Advertisement
×