‘ਭੈਣ ਕੈਨੇਡਾ ਪੁਲੀਸ ਦੀ ਕਸਟਡੀ ਵਿੱਚ ਹੈ’ ਕਹਿ ਕੇ ਚੰਡੀਗੜ੍ਹ ਵਾਸੀ ਨੂੰ ਠੱਗਿਆ : The Tribune India

‘ਭੈਣ ਕੈਨੇਡਾ ਪੁਲੀਸ ਦੀ ਕਸਟਡੀ ਵਿੱਚ ਹੈ’ ਕਹਿ ਕੇ ਚੰਡੀਗੜ੍ਹ ਵਾਸੀ ਨੂੰ ਠੱਗਿਆ

‘ਭੈਣ ਕੈਨੇਡਾ ਪੁਲੀਸ ਦੀ ਕਸਟਡੀ ਵਿੱਚ ਹੈ’ ਕਹਿ ਕੇ ਚੰਡੀਗੜ੍ਹ ਵਾਸੀ ਨੂੰ ਠੱਗਿਆ

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 30 ਨਵੰਬਰ

ਚੰਡੀਗੜ੍ਹ ਦੇ ਦੋ ਵਿਅਕਤੀਆਂ ਨਾਲ ਸਾਢੇ ਤਿੰਨ ਲੱਖ ਰੁਪਏ ਦੀ ਠੱਗੀ ਵੱਜੀ ਹੈ। ਪਹਿਲੀ ਘਟਨਾ ਸੈਕਟਰ-37 ਸੀ ਵਿੱਚ ਰਹਿਣ ਵਾਲੇ ਯੋਗੇਸ਼ ਕੁਮਾਵਤ ਨਾਲ ਵਾਪਰੀ ਹੈ, ਜਿਸ ਨੂੰ ਕਿਸੇ ਨੇ ਫੋਨ ਕਰਕੇ ਕਿਹਾ ਕਿ ਉਸ ਦੀ ਭੈਣ ਕੈਨੇਡਾ ਪੁਲੀਸ ਦੀ ਕਸਟਡੀ ਵਿੱਚ ਹੈ। ਉਸ ਨੂੰ ਛੁਡਾਉਣ ਲਈ ਇਕ ਲੱਖ ਰੁਪਏ ਦੀ ਲੋੜ ਹੈ। ਇਸ ਤਰ੍ਹਾਂ ਉਕਤ ਵਿਅਕਤੀ ਨੇ ਯੋਗੇਸ਼ ਨੂੰ ਇਕ ਲੱਖ ਰੁਪਏ ਦਾ ਚੂਨਾ ਲਗਾ ਦਿੱਤਾ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾ ਸਾਈਬਰ ਕ੍ਰਾਈਮ ਦੀ ਟੀਮ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੂਜੀ ਘਟਨਾ ਸੈਕਟਰ-44 ਡੀ ਦੇ ਤਰਲੋਚਨ ਸਿੰਘ ਨਾਲ ਵਾਪਰੀ ਹੈ, ਜਿਸ ਨੂੰ ਕਿਸੇ ਨੇ ਉਸ ਦੇ ਨਜ਼ਦੀਕੀ ਕ੍ਰਿਪਾਲ ਸਿੰਘ ਦੇ ਨਾਮ ਤੋਂ ਯੂਕੇ ਤੋਂ ਫੋਨ ਕੀਤਾ। ਯੂਕੇ ਤੋਂ ਵਿਅਕਤੀ ਨੇ ਨਿੱਜੀ ਜ਼ਰੂਰਤ ਲਈ ਢਾਈ ਲੱਖ ਰੁਪਏ ਦੀ ਮੰਗ ਕੀਤੀ ਤਾਂ ਉਸ ਨੇ ਆਨਲਾਈਨ ਟਰਾਂਸਫਰ ਕਰ ਦਿੱਤੇ। ਚੰਡੀਗੜ੍ਹ ਪੁਲੀਸ ਦੇ ਸਾਈਨ ਕ੍ਰਾਈਮ ਦੀ ਟੀਮ ਨੇ ਦੋਵਾਂ ਮਾਮਲਿਆਂ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All