DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Chandigarh Railway Inspection: IRCTC ਦੀ ਵੱਡੀ ਕਾਰਵਾਈ: 51 ਟਰੇਨਾਂ ਦੀ ਚੈਕਿੰਗ ਦੌਰਾਨ 3100 ਤੋਂ ਵੱਧ ਪਾਣੀ ਦੀਆਂ ਬੋਤਲਾਂ ਜ਼ਬਤ

ਅੰਬਾਲਾ, ਲੁਧਿਆਣਾ ਤੇ ਅੰਮ੍ਰਿਤਸਰ ਸਮੇਤ ਕਈ ਸਟੇਸ਼ਨਾਂ ’ਤੇ ਛਾਪੇਮਾਰੀ; ਬਿਨਾਂ ਮਨਜ਼ੂਰੀ ਤੋਂ ਵੇਚਿਆ ਜਾ ਰਿਹਾ ਸਾਮਾਨ ਜ਼ਬਤ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਵੱਲੋਂ ਚੰਡੀਗੜ੍ਹ ਸਮੇਤ ਦੇਸ਼ ਭਰ ਦੇ ਵੱਖ-ਵੱਖ ਜ਼ੋਨਾਂ ਵਿੱਚ ਟਰੇਨਾਂ ਅਤੇ ਰੇਲਵੇ ਸਟੇਸ਼ਨਾਂ ’ਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤੂਆਂ ਦੀ ਵਿਕਰੀ ਯਕੀਨੀ ਬਣਾਉਣ ਲਈ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਹੈ। ਇਸ ਕਾਰਵਾਈ ਤਹਿਤ ਰੇਲਵੇ ਦੇ ਕਮਰਸ਼ੀਅਲ ਵਿਭਾਗ ਨਾਲ ਮਿਲ ਕੇ ਬਣਾਈਆਂ ਗਈਆਂ ਕੁਇੱਕ ਰਿਸਪਾਂਸ ਟੀਮਾਂ (QRTs) ਨੇ ਬਿਨਾਂ ਮਨਜ਼ੂਰੀ (Unapproved) ਤੋਂ ਵੇਚੇ ਜਾ ਰਹੇ ਖਾਣ-ਪੀਣ ਵਾਲੇ ਸਾਮਾਨ ਅਤੇ ਪਾਣੀ ਦੀਆਂ ਬੋਤਲਾਂ ਖ਼ਿਲਾਫ਼ ਸ਼ਿਕੰਜਾ ਕੱਸਿਆ ਹੈ।

ਆਈ.ਆਰ.ਸੀ.ਟੀ.ਸੀ. ਰੀਜਨਲ ਆਫ਼ਿਸ ਚੰਡੀਗੜ੍ਹ ਦੀਆਂ ਟੀਮਾਂ ਨੇ ਪਿਛਲੇ ਇੱਕ ਹਫ਼ਤੇ ਦੌਰਾਨ ਅੰਬਾਲਾ, ਲੁਧਿਆਣਾ, ਅੰਮ੍ਰਿਤਸਰ, ਕਟੜਾ ਅਤੇ ਜੰਮੂ ਵਿੱਚ 51 ਟਰੇਨਾਂਦੀ ਚੈਕਿੰਗ ਕੀਤੀ। ਇਸ ਅਭਿਆਨ ਦੌਰਾਨ ਨਿਯਮਾਂ ਦੇ ਉਲਟ ਵੇਚੀਆਂ ਜਾ ਰਹੀਆਂ ਬ੍ਰਾਂਡਿਡ/ਅਨਧਿਕਾਰਤ ਪੈਕਡ ਡਰਿੰਕਿੰਗ ਵਾਟਰ ਦੀਆਂ 3,108 ਬੋਤਲਾਂ ਜ਼ਬਤ ਕੀਤੀਆਂ ਗਈਆਂ।

Advertisement

ਅੰਬਾਲਾ ਅਤੇ ਸਹਾਰਨਪੁਰ ’ਚ ਵੀ ਵੱਡੀ ਕਾਰਵਾਈ

ਸੀਆਰਐੱਮ (CRM) ਅਤੇ ਜੇਜੀਐੱਮ (JGM) ਚੰਡੀਗੜ੍ਹ ਦੀ ਅਗਵਾਈ ਹੇਠ 10 ਅਗਸਤ ਨੂੰ ਅੰਬਾਲਾ ਰੇਲਵੇ ਸਟੇਸ਼ਨ ’ਤੇ ਮਾਰੇ ਗਏ ਅਚਾਨਕ ਛਾਪੇ ਦੌਰਾਨ ਅਨਧਿਕਾਰਤ ਆਈਸਕ੍ਰੀਮ ਅਤੇ ਫਲੇਵਰਡ ਮਿਲਕ ਦੇ 13 ਕਾਰਟਨ ਜ਼ਬਤ ਕੀਤੇ ਗਏ। ਇਸ ਤੋਂ ਇਲਾਵਾ ਸਹਾਰਨਪੁਰ ਰੇਲਵੇ ਸਟੇਸ਼ਨ 'ਤੇ ਵੀ ਅਜਿਹੀ ਹੀ ਕਾਰਵਾਈ ਕਰਕੇ ਨਕਲੀ ਤੇ ਅਣਅਧਿਕਾਰਤ ਸਮਾਨ ਜ਼ਬਤ ਕੀਤਾ ਗਿਆ। ਲਖਨਊ ਰੀਜਨ ਵਿੱਚ ਵੀ ਚਲਾਈ ਗਈ ਮੁਹਿੰਮ ਦੌਰਾਨ 117 ਟਰੇਨਾਂ ਦੀ ਜਾਂਚ ਕਰਕੇ 5,241 ਪਾਣੀ ਦੀਆਂ ਬੋਤਲਾਂ ਜ਼ਬਤ ਕੀਤੀਆਂ ਗਈਆਂ ਹਨ।

Advertisement

ਦੂਜੇ ਪਾਸੇ, ਸਾਬਰਮਤੀ, ਹਾਵੜਾ, ਗੁਵਾਹਾਟੀ, ਡਿਬਰੂਗੜ੍ਹ ਅਤੇ ਅਗਰਤਲਾ ਵਰਗੇ ਖੇਤਰਾਂ ਵਿੱਚ ਵੀ QRT ਟੀਮਾਂ ਨੇ ਟਰੇਨਾਂ ਵਿੱਚ ਲੋਡ ਕੀਤੇ ਜਾ ਰਹੇ ਅਨਧਿਕਾਰਤ ਪਾਣੀ, ਲੱਸੀ (ਬਟਰਮਿਲਕ) ਅਤੇ ਖਾਣ-ਪੀਣ ਵਾਲੇ ਸਾਮਾਨ ’ਤੇ ਸ਼ਿਕੰਜਾ ਕੱਸਿਆ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਸੀ.ਏ.ਜੀ. (CAG) ਦੀ ਰਿਪੋਰਟ ਵਿੱਚ ਪੀਣ ਵਾਲੇ ਪਾਣੀ ਦੀ ਗੁਣਵੱਤਾ ’ਤੇ ਚੁੱਕੇ ਗਏ ਸਵਾਲਾਂ ਤੋਂ ਬਾਅਦ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਰੇਲਵੇ ਨੈੱਟਵਰਕ ’ਚ ਪੀਣ ਵਾਲੇ ਪਾਣੀ ਦੇ ਸੁਧਾਰ ਲਈ ਉੱਚ ਪੱਧਰੀ ਸਮੀਖਿਆ ਬੈਠਕ ਕੀਤੀ ਸੀ, ਜਿਸ ਤੋਂ ਬਾਅਦ ਇਹ ਸਖ਼ਤੀ ਅਮਲ ਵਿੱਚ ਲਿਆਂਦੀ ਗਈ ਹੈ।

Advertisement
×