DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Chandigarh Police ਐਮਰਜੈਂਸੀ ਰਿਸਪਾਂਸ ਵਿੱਚ ਦੇਸ਼ ਭਰ ਵਿੱਚ ਚੌਥੇ ਨੰਬਰ 'ਤੇ; ਹਿਮਾਚਲ ਪ੍ਰਦੇਸ਼ ਨੇ ਮਾਰੀ ਬਾਜ਼ੀ

ਚੰਡੀਗੜ੍ਹ ਪੁਲੀਸ ਨੇ 5 ਮਿੰਟ 8 ਸੈਕਿੰਡ ਦੇ ਔਸਤ ਰਿਸਪਾਂਸ ਟਾਈਮ ਨਾਲ ਦੇਸ਼ ਵਿੱਚ ਚੌਥਾ ਰੈਂਕ ਹਾਸਲ ਕੀਤਾ ਹੈ। ਹਾਲਾਂਕਿ 2026 ਦੇ ਅੰਕੜਿਆਂ ਮੁਤਾਬਿਕ ਹਿਮਾਚਲ ਪ੍ਰਦੇਸ਼ ਪੁਲੀਸ ਨੇ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ (ERSS) ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਲ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ। ਫੋਟੋ; AI
Advertisement

ਚੰਡੀਗੜ੍ਹ ਪੁਲੀਸ ਨੇ 5 ਮਿੰਟ 8 ਸੈਕਿੰਡ ਦੇ ਔਸਤ ਰਿਸਪਾਂਸ ਟਾਈਮ ਨਾਲ ਦੇਸ਼ ਵਿੱਚ ਚੌਥਾ ਰੈਂਕ ਹਾਸਲ ਕੀਤਾ ਹੈ। ਹਾਲਾਂਕਿ 2026 ਦੇ ਅੰਕੜਿਆਂ ਮੁਤਾਬਿਕ ਹਿਮਾਚਲ ਪ੍ਰਦੇਸ਼ ਪੁਲੀਸ ਨੇ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ (ERSS) ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਹਿਮਾਚਲ ਪੁਲੀਸ ਦਾ ਔਸਤ ਰਿਸਪਾਂਸ ਟਾਈਮ ਸਿਰਫ਼ 3 ਮਿੰਟ 36 ਸੈਕਿੰਡ ਰਿਹਾ, ਜੋ ਕਿ ਪੂਰੇ ਭਾਰਤ ਵਿੱਚ ਸਭ ਤੋਂ ਤੇਜ਼ ਹੈ। ਪੁਲੀਸ ਨੇ ਕਾਲ ਚੁੱਕਣ ਲਈ ਔਸਤਨ ਦੋ ਮਿੰਟ ਇੱਕ ਸੈਕਿੰਡ ਅਤੇ ਅੱਗੇ ਜਾਣਕਾਰੀ ਭੇਜਣ (ਡਿਸਪੈਚਰ) ਲਈ ਸਿਰਫ਼ 12 ਸੈਕਿੰਡ ਦਾ ਸਮਾਂ ਲਿਆ।

Advertisement

ਇਸ ਸੂਚੀ ਵਿੱਚ ਦਾਦਰਾ ਅਤੇ ਦਮਨ ਅਤੇ ਦੀਉ ਦੀ ਪੁਲੀਸ 4 ਮਿੰਟ 36 ਸੈਕਿੰਡ ਦੇ ਸਮੇਂ ਨਾਲ ਦੂਜੇ ਨੰਬਰ 'ਤੇ ਰਹੀ। ਲਕਸ਼ਦੀਪ ਪੁਲੀਸ 5 ਮਿੰਟ ਦੇ ਸਮੇਂ ਨਾਲ ਤੀਜੇ ਸਥਾਨ 'ਤੇ ਆਈ ਹੈ, ਜਦਕਿ ਚੰਡੀਗੜ੍ਹ ਪੁਲੀਸ ਨੇ 5 ਮਿੰਟ 8 ਸੈਕਿੰਡ ਦੇ ਔਸਤ ਰਿਸਪਾਂਸ ਟਾਈਮ ਨਾਲ ਦੇਸ਼ ਵਿੱਚ ਚੌਥਾ ਰੈਂਕ ਹਾਸਲ ਕੀਤਾ ਹੈ। ਇਹ ਪ੍ਰਾਪਤੀ ਐਮਰਜੈਂਸੀ ਦੌਰਾਨ ਲੋਕਾਂ ਤੱਕ ਤੁਰੰਤ ਮਦਦ ਪਹੁੰਚਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।

Advertisement

Advertisement
×