ਚੰਡੀਗੜ੍ਹ ਨਗਰ ਨਿਗਮ ਵੱਲੋਂ ਕਰੋੜਾਂ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ

ਚੰਡੀਗੜ੍ਹ ਨਗਰ ਨਿਗਮ ਵੱਲੋਂ ਕਰੋੜਾਂ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ

ਨਿਗਮ ਦੀ ਮੀਟਿੰਗ ਦੌਰਾਨ ਚਰਚਾ ਕਰਦੇ ਹੋਏ ਕਮੇਟੀ ਮੈਂਬਰ ਅਤੇ ਨਿਗਮ ਅਧਿਕਾਰੀ।

ਮੁਕੇਸ਼ ਕੁਮਾਰ
ਚੰਡੀਗੜ੍ਹ, 27 ਜੂਨ

ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਸ਼ਹਿਰ ਨਾਲ ਸਬੰਧਤ 16 ਕਰੋੜ 20 ਲੱਖ ਰੁਪਏ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ ਗਈ। ਮੀਟਿੰਗ ਦੌਰਾਨ ਪੇਸ਼ ਵਿਕਾਸ ਕਾਰਜਾਂ ਦੇ ਮਤਿਆਂ ਨੂੰ ਲੈਕੇ ਕਮੇਟੀ ਮੈਂਬਰਾਂ ਨੇ ਸੈਕਟਰ 41 ਵਿੱਚ 3 ਪਾਰਕਾਂ ਦੇ ਵਿਕਾਸ ਲਈ ਪ੍ਰਸਤਾਵ 26 ਲੱਖ 73 ਹਜ਼ਾਰ ਰੁਪਏ, ਸੈਕਟਰ 10 ਸਥਿਤ ਲੀਜ਼ਰ ਵੈਲੀ ਚੰਡੀਗੜ੍ਹ ਵਿੱਚ ਲਾਈਟਾਂ ਦੀ ਵਿਵਸਥਾ ਲਈ 39 ਲੱਖ 91 ਹਜ਼ਾਰ ਰੁਪਏ, ਸੈਕਟਰ 30 ਵਿੱਚ ਸੀਵਰੇਜ ਸਿਸਟਮ ਮਜ਼ਬੂਤ ਕਰਨ ਲਈ 45 ਲੱਖ 49 ਹਜ਼ਾਰ ਰੁਪਏ, ਅਮਨ ਚਮਨ ਕਲੋਨੀ ਵਿਖੇ ਨਹਿਰੀ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਵਿਵਸਥਾ ਲਈ 46 ਲੱਖ 57 ਹਜ਼ਾਰ ਰੁਪਏ, ਸੈਕਟਰ 32-ਸੀ ਵਿੱਚ ਪੇਵਰ ਬਲਾਕ ਲਗਾਉਣ ਲਈ 41 ਲੱਖ 96 ਹਜ਼ਾਰ ਰੁਪਏ, ਸੈਕਟਰ 50/51 ਦਰਮਿਆਨੀ ਸੜਕ ’ਤੇ ਰੇਲਿੰਗ ਲਗਾਉਣ 46 ਲੱਖ 89 ਹਜ਼ਾਰ ਰੁਪਏ, ਸੈਕਟਰ 41-ਡੀ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ 49 ਲੱਖ 94 ਹਜ਼ਾਰ ਰੁਪਏ, ਸੈਕਟਰ 42-ਬੀ ’ਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ 49 ਲੱਖ 38 ਹਜ਼ਾਰ ਰੁਪਏ, ਪਿੰਡ ਕਜਹੇੜੀ ਅੰਦਰ ਸੀਮਿੰਟ ਕੰਕਰੀਟ ਦੀਆਂ ਗਲੀਆਂ ਵਿੱਚ ਪੇਵਰ ਬਲਾਕ ਲਗਾਉਣ ਲਈ 30 ਲੱਖ 75 ਹਜ਼ਾਰ ਰੁਪਏ, ਸੈਕਟਰ 35 ਵਿੱਚ ਪੇਵਰ ਬਲਾਕਾਂ ਅਤੇ ਪੀਸੀਸੀ ਟਾਈਲਾਂ, ਕਰਬ, ਚੈਨਲ ਨੂੰ ਹਟਾਉਣ, ਮੁਰੰਮਤ/ਮੁਹੱਈਆ ਕਰਵਾਉਣ ਅਤੇ ਫਿਕਸ ਕਰਨ ਲਈ 45 ਲੱਖ 20 ਹਜ਼ਾਰ ਰੁਪਏ, ਸੈਕਟਰ 34 ਦੀ ਮਾਰਕੀਟ ਵਿੱਚ ਚੈਕ ਡਿਜ਼ਾਈਨ ਵਾਲੀਆਂ ਟਾਈਲਾਂ ਅਤੇ ਪੇਵਰ ਬਲਾਕ ਲਗਾਉਣ ਲਈ 43 ਲੱਖ 17 ਹਾਜ਼ਰ ਰੁਪਏ, ਸੈਕਟਰ 22 ਦੀ ਕਮਿਊਨਿਟੀ ਸੈਂਟਰ ਦੀ ਮੁਰੰਮਤ ਅਤੇ ਰੱਖ-ਰਖਾਅ ਲਈ 45 ਲੱਖ 88 ਹਜ਼ਾਰ ਰੁਪਏ, ਵੀ-5 ਰੋਡ ਸੈਕਟਰ 45 ਸੀ ਅਤੇ ਡੀ ’ਚ ਪੇਵਰ ਬਲਾਕ ਲਗਾਉਣ ਲਈ15 ਲੱਖ 87 ਹਜ਼ਾਰ ਰੁਪਏ, ਵੀ-4 ਰੋਡ ਸੈਕਟਰ 45 ਕਿਨਾਰੇ ਪੇਵਰ ਬਲਾਕ ਲਗਾਉਣ ਲਈ 16 ਲੱਖ 45 ਹਜ਼ਾਰ ਰੁਪਏ ਦੇ ਅਨੁਮਾਨਤ ਖਰਚੇ ਸਮੇਤ ਸ਼ਹਿਰ ਦੇ ਹੋਰ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੇ ਅਨੁਮਾਨਤ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ।

ਮੀਟਿੰਗ ਦੌਰਾਨ ਕਮੇਟੀ ਦੇ ਮੈਂਬਰ ਕੌਂਸਲਰ ਮਹੇਸ਼ ਇੰਦਰ ਸਿੰਘ ਸਿੱਧੂ, ਸੌਰਭ ਜੋਸ਼ੀ, ਜਸਬੀਰ ਸਿੰਘ, ਸ੍ਰੀਤਰੁਣਾ ਮਹਿਤਾ ‘ਤੇ ਗੁਰਬਖਸ਼ ਕੌਰ ਰਾਵਤ (ਆਨਲਾਈਨ ਹਾਜ਼ਰ ਹੋਏ), ਨਗਰ ਨਿਗਮ ਕਮਿਸ਼ਨਰ ਅਨੰਦਿਤਾ ਮਿਤਰਾ ਵੀ ਹਾਜ਼ਰ ਸਨ।

24 ਘੰਟੇ ਜਲ ਸਪਲਾਈ ਦਾ ਪ੍ਰਾਜੈਕਟ

ਚੰਡੀਗੜ੍ਹ: ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ (ਐੱਮਐੱਚਏ) ਨੇ ‘ਸੋਹਣੇ ਸ਼ਹਿਰ’ ਚੰਡੀਗੜ੍ਹ ’ਚ ਚੌਵੀ ਘੰਟੇ ਪਾਣੀ ਸਪਲਾਈ ਲਈ ਨਗਰ ਨਿਗਮ ਚੰਡੀਗੜ੍ਹ ਦੇ ਬਾਹਰੀ ਸਹਾਇਤਾ ਪ੍ਰਾਪਤ ਪ੍ਰਾਜੈਕਟ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਸਤਾਵ ਨੂੰ 2022-23 ਤੋਂ 2026-27 ਦੀ ਮਿਆਦ ਲਈ 576.57 ਕਰੋੜ ਰੁਪਏ ਦੇ ਖਰਚੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਕੇਂਦਰ ਸਰਕਾਰ ਵੱਲੋਂ ਮਿਲੀ ਮਨਜੂਰੀ ਨੂੰ ਲੈ ਕੇ ਪ੍ਰਸ਼ਾਸਕ ਦੇ ਸਲਾਹਕਾਰ ਧਰਮ ਪਾਲ ਨੇ ਦੱਸਿਆ ਕਿ ਅੱਜ ਇਸ ਦਫ਼ਤਰ ਨੂੰ ਐੱਮਐੱਚਏ ਦੀ ਅੰਤਿਮ ਪ੍ਰਵਾਨਗੀ ਸਬੰਧੀ ਪੱਤਰ ਪ੍ਰਾਪਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਨੇ 2016 ’ਚ ਏਜੰਸੀ ਫਰੈਂਕਾਈਜ਼ ਡੀ ਡਿਵੈਲਪਮੈਂਟ (ਏਐੱਫਡੀ) ਨਾਲ ਇੱਕ ਸਮਝੌਤੇ ’ਤੇ ਹਸਤਾਖਰ ਕੀਤੇ ਸਨ, ਜਿਸ ’ਚ ਏਐਫਡੀ ਨੇ ਜਲ ਸਪਲਾਈ, ਸੈਨੀਟੇਸ਼ਨ ਤੇ ਕੂੜਾ ਪ੍ਰਬੰਧਨ ’ਚ ਹੋਰ ਖੇਤਰਾਂ ਵਿੱਚ ਸਹਾਇਤਾ ਕਰਨ ਲਈ ਸਹਿਮਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਦੇ ਮੁੱਖ ਟੀਚੇ ਸਿਹਤ, ਸਫਾਈ ਤੇ ਪਾਣੀ ਦੀ ਬੱਚਤ ਦੇ ਲਾਭਾਂ ਦਾ ਹਵਾਲਾ ਦਿੰਦੇ ਹੋਏ ਚੌਵੀ ਘੰਟੇ ਨਿਰੰਤਰ ਦਬਾਅ ਵਾਲੀ ਸਪਲਾਈ ਪ੍ਰਣਾਲੀ ’ਚ ਬਦਲਣਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਸੂਬੇ ਆਧੁਨਿਕ ਖੇਤੀ ’ਤੇ ਧਿਆਨ ਕੇਂਦਰਿਤ ਕਰਨ: ਮੋਦੀ

ਸੂਬੇ ਆਧੁਨਿਕ ਖੇਤੀ ’ਤੇ ਧਿਆਨ ਕੇਂਦਰਿਤ ਕਰਨ: ਮੋਦੀ

ਨੀਤੀ ਆਯੋਗ ਦੀ ਮੀਟਿੰਗ ’ਚ ਪ੍ਰਧਾਨ ਮੰਤਰੀ ਨੇ ਵਪਾਰ, ਸੈਰ-ਸਪਾਟਾ ਅਤੇ ਤ...

ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੇ ਹਥਿਆਰ ਬਰਾਮਦ

ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੇ ਹਥਿਆਰ ਬਰਾਮਦ

ਪੁਲੀਸ ਮੁਕਾਬਲੇ ’ਚ ਮਾਰੇ ਗਏ ਮੰਨੂ ਤੇ ਰੂਪਾ ਕੋਲੋਂ ਬਰਾਮਦ ਏਕੇ-47 ਤੇ ...

ਇਸਰੋ ਦੇ ਸੈਟੇਲਾਈਟ ਗਲਤ ਪੰਧ ’ਤੇ ਪਏ

ਇਸਰੋ ਦੇ ਸੈਟੇਲਾਈਟ ਗਲਤ ਪੰਧ ’ਤੇ ਪਏ

ਪਹਿਲੇ ਤਿੰਨ ਪੜਾਅ ਸਫ਼ਲ ਰਹਿਣ ਮਗਰੋਂ ‘ਡੇਟਾ ਉੱਡਿਆ’

ਮਨਦੀਪ ਕੌਰ ਖ਼ੁਦਕੁਸ਼ੀ ਮਾਮਲਾ: ਭਾਰਤੀ ਸਫ਼ਾਰਤਖਾਨੇ ਵੱਲੋਂ ਮਦਦ ਦੀ ਪੇਸ਼ਕਸ਼

ਮਨਦੀਪ ਕੌਰ ਖ਼ੁਦਕੁਸ਼ੀ ਮਾਮਲਾ: ਭਾਰਤੀ ਸਫ਼ਾਰਤਖਾਨੇ ਵੱਲੋਂ ਮਦਦ ਦੀ ਪੇਸ਼ਕਸ਼

ਉੱਤਰ ਪ੍ਰਦੇਸ਼ ਵਿੱਚ ਔਰਤ ਦੇ ਪਤੀ ਤੇ ਸਹੁਰੇ ਪਰਿਵਾਰ ਖ਼ਿਲਾਫ਼ ਕੇਸ ਦਰਜ