DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Chandigarh Municipal Corporation: ਚੰਡੀਗੜ੍ਹ ਦੀ ਸੁੰਦਰਤਾ ’ਚ ਸਫ਼ਾਈ ਮਿੱਤਰਾਂ ਦਾ ਯੋਗਦਾਨ ਅਹਿਮ: ਜੋਸ਼ੀ

ਨਗਰ ਨਿਗਮ ਚੰਡੀਗੜ੍ਹ ਵੱਲੋਂ ‘ਸਵੱਛਤਾ ਹੀ ਸੇਵਾ 2026’ ਤਹਿਤ ਰਾਣੀ ਲਕਸ਼ਮੀ ਬਾਈ ਮਹਿਲਾ ਭਵਨ, ਸੈਕਟਰ 38 ਸੀ ਵਿੱਚ ‘ਸਫ਼ਾਈ ਮਿੱਤਰ ਸੁਰੱਖਿਆ ਅਤੇ ਸਨਮਾਨ ਕੈਂਪ’ ਲਾਇਆ ਗਿਆ। ਇਸ ਵਿੱਚ ਸਫ਼ਾਈ ਕਰਮਚਾਰੀਆਂ ਦੀ ਸਿਹਤ, ਸੁਰੱਖਿਆ, ਸਨਮਾਨ ਅਤੇ ਭਲਾਈ ’ਤੇ ਵਿਸ਼ੇਸ਼ ਧਿਆਨ ਕੇਂਦਰਿਤ...

  • fb
  • twitter
  • whatsapp
  • whatsapp
featured-img featured-img
ਸਮਾਗਮ ਦੌਰਾਨ ਸਫ਼ਾਈ ਮਿੱਤਰਾਂ ਦਾ ਸਨਮਾਨ ਕਰਦੇ ਹੋਏ ਮੇਅਰ ਸੌਰਭ ਜੋਸ਼ੀ।
Advertisement

ਨਗਰ ਨਿਗਮ ਚੰਡੀਗੜ੍ਹ ਵੱਲੋਂ ‘ਸਵੱਛਤਾ ਹੀ ਸੇਵਾ 2026’ ਤਹਿਤ ਰਾਣੀ ਲਕਸ਼ਮੀ ਬਾਈ ਮਹਿਲਾ ਭਵਨ, ਸੈਕਟਰ 38 ਸੀ ਵਿੱਚ ‘ਸਫ਼ਾਈ ਮਿੱਤਰ ਸੁਰੱਖਿਆ ਅਤੇ ਸਨਮਾਨ ਕੈਂਪ’ ਲਾਇਆ ਗਿਆ। ਇਸ ਵਿੱਚ ਸਫ਼ਾਈ ਕਰਮਚਾਰੀਆਂ ਦੀ ਸਿਹਤ, ਸੁਰੱਖਿਆ, ਸਨਮਾਨ ਅਤੇ ਭਲਾਈ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ।

‘ਸਨਮਾਨ ਸਫ਼ਾਈ ਮਿੱਤਰਾਂ ਦਾ ਸੰਕਲਪ ਸਵੱਛ ਭਾਰਤ ਦਾ’ ਦੇ ਸੰਦੇਸ਼ ਨਾਲ ਲਾਏ ਕੈਂਪ ਦਾ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਾਲੇ ਸਫ਼ਾਈ ਮਿੱਤਰਾਂ ਨੂੰ ਵੀ ਦੇਖਭਾਲ, ਸੁਰੱਖਿਆ ਅਤੇ ਸਮਾਜਿਕ ਸੁਰੱਖਿਆ ਪ੍ਰਾਪਤ ਹੋਵੇ।

Advertisement

ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਸਫ਼ਾਈ ਮਿੱਤਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮਰਪਿਤ ਤੇ ਮਿਸਾਲੀ ਸੇਵਾਵਾਂ ਲਈ ਸਨਮਾਨ ਕੀਤਾ। ਇਸ ਮੌਕੇ ਸਿਹਤ ਵਿਭਾਗ ਦੇ ਮੈਡੀਕਲ ਅਫਸਰ ਡਾ. ਇੰਦਰਦੀਪ ਕੌਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Advertisement

ਮੇਅਰ ਨੇ ਕਿਹਾ ਕਿ ਚੰਡੀਗੜ੍ਹ ਦੀ ਸਵੱਛਤਾ ਅਤੇ ਜਨਤਕ ਸਿਹਤ ਸਫ਼ਾਈ ਮਿੱਤਰਾਂ ਦੇ ਅਣਥੱਕ ਯਤਨਾਂ ਨਾਲ ਜੁੜੀ ਹੋਈ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਸਫ਼ਾਈ ਮਿੱਤਰਾਂ ਦੀ ਭਲਾਈ ਲਗਾਤਾਰ ਪਹਿਲ ਬਣੀ ਰਹਿਣੀ ਚਾਹੀਦੀ ਹੈ। ਇਸ ਵਿੱਚ ਸਿਹਤ, ਕਿੱਤਾਮੁਖੀ ਸੁਰੱਖਿਆ, ਸਨਮਾਨ, ਸਮਾਜਿਕ ਸੁਰੱਖਿਆ ਅਤੇ ਸ਼ਕਤੀਕਰਨ ਦੇ ਮੌਕਿਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ।

ਕੈਂਪ ਦੌਰਾਨ ਸਫ਼ਾਈ ਮਿੱਤਰਾਂ ਨੂੰ ਸਿਹਤ ਜਾਂਚ, ਡਾਕਟਰੀ ਸਲਾਹ-ਮਸ਼ਵਰੇ ਅਤੇ ਕੈਂਸਰ ਦੀ ਜਾਂਚ ਸਣੇ ਹੋਰ ਸਿਹਤ ਜਾਂਚ ਦੀ ਸਹੂਲਤ ਦਿੱਤੀ ਗਈ ਤਾਂ ਜੋ ਨਿਯਮਿਤ ਸਿਹਤ ਨਿਗਰਾਨੀ ਅਤੇ ਸਿਹਤ ਸਮੱਸਿਆਵਾਂ ਦਾ ਜਲਦੀ ਪਤਾ ਲਗਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਜਿਨ੍ਹਾਂ ਯੋਗ ਕਰਮਚਾਰੀਆਂ ਕੋਲ ਆਯੁਸ਼ਮਾਨ ਕਾਰਡ ਨਹੀਂ ਸਨ, ਉਨ੍ਹਾਂ ਲਈ ਕਾਰਡ ਰਜਿਸਟ੍ਰੇਸ਼ਨ ਅਤੇ ਸਹਾਇਤਾ ਦੀ ਪ੍ਰਕਿਰਿਆ ਵੀ ਨੇਪਰੇ ਚਾੜ੍ਹੀ ਗਈ।

ਇਸ ਪ੍ਰੋਗਰਾਮ ਵਿੱਚ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਦੀ ‘ਨਮਸਤੇ’ ਪਹਿਲਕਦਮੀ ਨੂੰ ਵੀ ਉਭਾਰਿਆ ਗਿਆ, ਜੋ ਸਫ਼ਾਈ ਕਰਮਚਾਰੀਆਂ ਦੀ ਸੁਰੱਖਿਆ, ਸਨਮਾਨ, ਸਿਹਤ ਸੰਭਾਲ, ਸਮਾਜਿਕ ਸੁਰੱਖਿਆ ਅਤੇ ਸ਼ਕਤੀਕਰਨ ’ਤੇ ਕੇਂਦਰਿਤ ਹੈ। ਮੇਅਰ ਨੇ ਰਘੁਬੀਰ ਸਿੰਘ, ਨੀਲਮ, ਅਸ਼ੋਕ, ਬੇਬੀ, ਕਿਰਨ ਪਾਲ, ਰਜਨੀ, ਧਰਮਪਾਲ, ਲਤਾ, ਸਾਹਿਲ, ਪੂਨਮ, ਵਿਪਨ ਕੁਮਾਰ, ਅਰਜੁਨ ਦਾਸ, ਸਰਵਨ, ਸੁਰੇਸ਼ ਪਾਲ ਅਤੇ ਮਨੋਜ ਕੁਮਾਰ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।

ਨਿਗਮ ਵੱਲੋਂ ਨਿਯਮਾਂ ਦੀ ਉਲੰਘਣਾ ’ਤੇ 5 ਚਲਾਨ

ਨਗਰ ਨਿਗਮ ਚੰਡੀਗੜ੍ਹ ਨੇ ਕੂੜਾ-ਕਰਕਟ ਫੈਲਾਉਣ ਅਤੇ ਕੂੜੇ ਦੇ ਗਲਤ ਨਿਬੇੜੇ ਵਿਰੁੱਧ ਕਾਰਵਾਈ ਤੇਜ਼ ਕਰਦਿਆਂ ਅੱਜ 5 ਚਲਾਨ ਕੀਤੇ ਹਨ ਅਤੇ ਕੁੱਲ 70,355 ਰੁਪਏ ਦਾ ਜੁਰਮਾਨਾ ਵੀ ਲਾਇਆ। ਇਹ ਉਲੰਘਣਾਵਾਂ ਸੈਕਟਰ 9, 17 ਅਤੇ 26 ਵਿੱਚ ਸਾਹਮਣੇ ਆਈਆਂ, ਜਿੱਥੇ ਹਰ ਉਲੰਘਣਾ ਕਰਨ ਵਾਲੇ ’ਤੇ 14,071 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਨਿਗਮ ਨੇ ਸ਼ਹਿਰ ਵਾਸੀਆਂ, ਦੁਕਾਨਦਾਰਾਂ ਤੇ ਵਪਾਰਕ ਅਦਾਰਿਆਂ ਨੂੰ ਅਪੀਲ ਕੀਤੀ ਕਿ ਉਹ ਸਫ਼ਾਈ ਬਣਾਈ ਰੱਖਣ, ਕੂੜੇ ਨੂੰ ਸਰੋਤ ’ਤੇ ਹੀ ਵੱਖ-ਵੱਖ ਕਰਨ ਅਤੇ ਕੂੜੇ ਦਾ ਨਿਬੇੜਾ ਜ਼ਿੰਮੇਵਾਰੀ ਨਾਲ ਕਰਨ।

Advertisement
×