Chandigarh Mayor Election 2026: ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ਮੇਅਰ
ਕਾਂਗਰਸ ਤੇ ‘ਆਪ’ ਵਿਚ ਸਹਿਮਤੀ ਨਾ ਬਣਨ ’ਤੇ ਭਾਜਪਾ ਦੇ ਸੌਰਭ ਜੋਸ਼ੀ ਦੇ ਮੇਅਰ ਬਣਨ ਦੀ ਸੰਭਾਵਨਾ
Advertisement
ਚੰਡੀਗੜ੍ਹ ਨੂੰ ਅੱਜ ਨਵਾਂ ਮੇਅਰ ਮਿਲ ਜਾਵੇਗਾ। ਇਸ ਸਬੰਧੀ ਚੋਣ ਨਗਰ ਨਿਗਮ ਦਫਤਰ ਵਿਚ ਸਵੇਰ 11 ਵਜੇ ਹੋਵੇਗੀ। ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵੀ ਹੋਵੇਗੀ। ਇਹ ਚੋਣ ਬੈਲੇਟ ਪੇਪਰ ਦੀ ਥਾਂ ਹੱਥ ਖੜ੍ਹੇ ਕਰਵਾ ਕੇ ਕਰਵਾਈ ਜਾਵੇਗੀ। ਇਸ ਵਾਰ ਭਾਜਪਾ ਦੇ ਸੌਰਭ ਜੋਸ਼ੀ ਦਾ ਮੇਅਰ ਬਣਨਾ ਤੈਅ ਹੈ ਪਰ ਜੇ ਕਾਂਗਰਸ ਤੇ ‘ਆਪ’ ਵਿਚ ਸਹਿਮਤੀ ਬਣ ਜਾਂਦੀ ਹੈ ਤਾਂ ਸਮੀਕਰਨ ਵਿਗੜ ਸਕਦੇ ਹਨ ਪਰ ਇਸ ਵੀ ਸੰਭਾਵਨਾ ਨਾਂਮਾਤਰ ਹੀ ਹੈ। ਦੂਜੇ ਪਾਸੇ ਕਾਂਗਰਸ ਵਲੋਂ ਗੁਰਪ੍ਰੀਤ ਸਿੰਘ ਗਾਬੀ ਤੇ ਆਮ ਆਦਮੀ ਪਾਰਟੀ ਤੋਂ ਯੋਗੇਸ਼ ਢੀਂਗਰਾ ਤੇ ਰਾਮ ਚੰਦਰ ਨੇ ਆਜ਼ਾਦ ਉਮੀਦਵਾਰ ਵਜੋਂ ਮੇਅਰ ਲਈ ਕਾਗਜ਼ ਦਾਖਲ ਕੀਤੇ ਹਨ।
ਸੀਨੀਅਰ ਡਿਪਟੀ ਮੇਅਰ ਲਈ ਭਾਜਪਾ ਵੱਲੋਂ ਜਸਮਨਪ੍ਰੀਤ ਸਿੰਘ, ‘ਆਪ’ ਵੱਲੋਂ ਮੁਨੱਵਰ ਖਾਨ ਅਤੇ ਕਾਂਗਰਸ ਵੱਲੋਂ ਸਚਿਨ ਗਾਲਵ ਚੋਣ ਮੈਦਾਨ ਵਿੱਚ ਹਨ। ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਵੱਲੋਂ ਸੁਮਨ, ਆਮ ਆਦਮੀ ਪਾਰਟੀ ਵੱਲੋਂ ਜਸਵਿੰਦਰ ਕੌਰ, ਜਦਕਿ ਕਾਂਗਰਸ ਵੱਲੋਂ ਨਿਰਮਲਾ ਦੇਵੀ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹੋਏ ਹਨ।
Advertisement
Advertisement
Advertisement
×

