Chandigarh Liquor langar: ਚੰਡੀਗੜ੍ਹ ਵਿੱਚ ਬਰਫ਼ ਦੇ ਗੋਲਿਆਂ ’ਤੇ ਸ਼ਰਾਬ ਪਾ ਕੇ ਲੰਗਰ ਲਾਉਣ ਵਾਲਾ ਠੇਕੇਦਾਰ ਗ੍ਰਿਫਤਾਰ
Chandigarh Liquor langar: ਚੰਡੀਗੜ੍ਹ ਪੁਲੀਸ ਨੇ ਸੈਕਟਰ 9 ਦੀ ਮਾਰਕੀਟ ਵਿੱਚ ਸ਼ਰੇਆਮ ਬਰਫ ਦੇ ਗੋਲਿਆਂ ਤੇ ਸ਼ਰਾਬ ਪਾ ਕੇ ਲੰਗਰ ਲਾਉਣ ਵਾਲੇ ਇੱਕ ਸ਼ਰਾਬ ਵਿਕਰੇਤਾ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਉਦੋਂ ਕੀਤੀ ਗਈ ਜਦੋਂ ਸੋਸ਼ਲ ਮੀਡੀਆ 'ਤੇ 'ਸ਼ਰਾਬ ਦੇ...
Chandigarh Liquor langar: ਚੰਡੀਗੜ੍ਹ ਪੁਲੀਸ ਨੇ ਸੈਕਟਰ 9 ਦੀ ਮਾਰਕੀਟ ਵਿੱਚ ਸ਼ਰੇਆਮ ਬਰਫ ਦੇ ਗੋਲਿਆਂ ਤੇ ਸ਼ਰਾਬ ਪਾ ਕੇ ਲੰਗਰ ਲਾਉਣ ਵਾਲੇ ਇੱਕ ਸ਼ਰਾਬ ਵਿਕਰੇਤਾ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਉਦੋਂ ਕੀਤੀ ਗਈ ਜਦੋਂ ਸੋਸ਼ਲ ਮੀਡੀਆ 'ਤੇ 'ਸ਼ਰਾਬ ਦੇ ਲੰਗਰ' ਦੀ ਵੀਡੀਓ ਵਾਇਰਲ ਹੋ ਗਈ, ਜਿਸ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਇਸ ਦੀ ਸਖ਼ਤ ਨਿਖੇਧੀ ਕੀਤੀ ਗਈ।
ਵੀਡੀਓ ਵਿੱਚ ਸੈਕਟਰ 9 ਸਥਿਤ ਸ਼ਰਾਬ ਦੇ ਠੇਕੇ ਦੇ ਨੁਮਾਇੰਦੇ ਲੋਕਾਂ ਨੂੰ ਬਰਫ਼ ਦੇ ਗੋਲਿਆਂ (Snow Cones) ਉੱਪਰ ਇੱਕ ਖਾਸ ਬ੍ਰਾਂਡ ਦੀ ਸ਼ਰਾਬ ਪਾ ਕੇ ਵਰਤਾਉਂਦੇ ਹੋਏ ਦਿਖਾਈ ਦਿੱਤੇ। ਇਹ 'ਸ਼ਰਾਬ ਦਾ ਲੰਗਰ' 'ਲਿਕਰ ਵਰਲਡ' ਨਾਮ ਦੇ ਠੇਕੇ ਦੇ ਬਿਲਕੁਲ ਬਾਹਰ ਲਗਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਇਹ ਸ਼ਹਿਰ ਦੇ ਪੌਸ਼ ਇਲਾਕਿਆਂ ਵਿੱਚੋਂ ਇੱਕ ਹੈ, ਜਿੱਥੇ ਹਰ ਸਮੇਂ ਸ਼ਹਿਰ ਦੇ ਉੱਚ ਵਰਗ ਦੇ ਲੋਕਾਂ ਦੀ ਮੌਜੂਦਗੀ ਰਹਿੰਦੀ ਹੈ।
ਇਸ ਦੌਰਾਨ ਮੁੱਢਲੀ ਰਿਪੋਰਟਾਂ ਅਨੁਸਾਰ, ਪੁਲੀਸ ਨੇ ਠੇਕੇ ਦੇ ਮਾਲਕਾਂ ਖ਼ਿਲਾਫ਼ ਪੰਜਾਬ ਐਕਸਾਈਜ਼ ਐਕਟ 1914 ਦੀ ਧਾਰਾ ਅਤੇ ਬੀਐੱਨਐੱਸ (BNS) 61 (2) ਤਹਿਤ ਐਫਆਈਆਰ ਦਰਜ ਕੀਤੀ ਹੈ। ਰਿਕਾਰਡ ਮੁਤਾਬਕ ਇਹ ਠੇਕਾ ਸਕੇਤੜੀ ਪਿੰਡ ਦੇ ਰਾਜੇਸ਼ ਸਚਦੇਵਾ ਦਾ ਹੈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੌਕੇ 'ਤੇ ਕੀਤੀ ਪੜਤਾਲ ਅਤੇ ਜਾਂਚ ਤੋਂ ਪਤਾ ਲੱਗਾ ਹੈ ਕਿ ਬਰਫ਼ ਦੇ ਗੋਲਿਆਂ ਵਿੱਚ ਸਮਿਰਨੌਫ (Smirnoff) ਫਲੇਵਰਡ ਵੋਡਕਾ ਵਰਤਾਈ ਗਈ ਸੀ। ਪੁਲੀਸ ਰਿਕਾਰਡ ਇਹ ਵੀ ਦਰਸਾਉਂਦਾ ਹੈ ਕਿ ਇੱਕ ਵਿਕਰੇਤਾ ਇਸ ਕਥਿਤ ਪ੍ਰਮੋਸ਼ਨਲ ਗਤੀਵਿਧੀ ਵਿੱਚ ਇੱਕ ਨਿੱਜੀ ਕੰਪਨੀ ਨਾਲ ਸ਼ਾਮਲ ਸੀ।

