ਚੰਡੀਗੜ੍ਹ: ਸੈਕਟਰ-46 ’ਚ ਸ਼ਰਾਰਤੀ ਅਨਸਰਾਂ ਨੇ ਮੇਘਨਾਦ ਦੇ ਪੁਤਲੇ ਨੂੰ ਲਗਾਈ ਅੱਗ : The Tribune India

ਚੰਡੀਗੜ੍ਹ: ਸੈਕਟਰ-46 ’ਚ ਸ਼ਰਾਰਤੀ ਅਨਸਰਾਂ ਨੇ ਮੇਘਨਾਦ ਦੇ ਪੁਤਲੇ ਨੂੰ ਲਗਾਈ ਅੱਗ

ਮੁਕੇਸ਼ ਕੁਮਾਰ

ਚੰਡੀਗੜ੍ਹ, 5 ਅਕਤੂਬਰ

ਸ਼ਰਾਰਤੀ ਅਨਸਰਾਂ ਨੇ ਅੱਜ ਤੜਕੇ 1:45 ਵਜੇ ਸੈਕਟਰ 46 ਦੇ ਦਸਹਿਰਾ ਗਰਾਊਂਡ ਵਿੱਚ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਮੇਘਨਾਦ ਦਾ ਪੁਤਲਾ ਪੂਰੀ ਤਰ੍ਹਾਂ ਸੜ ਗਿਆ ਅਤੇ ਕਮੇਟੀ ਮੈਂਬਰਾਂ ਦੇ ਸਮੇਂ ਸਿਰ ਦਸਹਿਰਾ ਗਰਾਊਂਡ ਵਿੱਚ ਪੁੱਜਣ ਕਾਰਨ ਰਾਵਣ ਅਤੇ ਕੁੰਭਕਰਨ ਦੇ ਪੁਤਲੇ ਅੱਗ ਲੱਗਣ ਤੋਂ ਬਚ ਗਏ। ਦਸਹਿਰਾ ਮੇਲੇ ਦਾ ਪ੍ਰਬੰਧ ਕਰਨ ਵਾਲੀ ਸ੍ਰੀ ਸਨਾਤਨ ਧਰਮ ਦਸਹਿਰਾ ਕਮੇਟੀ ਦੇ ਮੁੱਖ ਸਰਪ੍ਰਸਤ ਜਤਿੰਦਰ ਭਾਟੀਆ ਨੇ ਦੱਸਿਆ ਕਿ ਦਸਹਿਰਾ ਮੇਲੇ ਵਾਲੀ ਥਾਂ 'ਤੇ ਤਾਇਨਾਤ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਮੇਘਨਾਦ ਦੇ ਪੁਤਲੇ ਨੂੰ ਅੱਗ ਲੱਗ ਗਈ ਹੈ, ਜਦੋਂ ਇਹ ਸਾਰੇ ਲੋਕ ਉਥੇ ਇਕੱਠੇ ਹੋਏ ਤਾਂ ਮੇਘਨਾਦ ਦੇ ਪੁਤਲੇ ਨੂੰ ਅੱਗ ਨੇ ਪੂਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਲਿਆ। ਘੰਟੇ ਬਾਅਦ ਉਨ੍ਹਾਂ ਦੇਖਿਆ ਕਿ ਦਸਹਿਰਾ ਗਰਾਊਂਡ ਦੇ ਬਾਹਰ ਸੜਕ ਤੋਂ ਆਤਿਸ਼ਬਾਜ਼ੀ ਦਾ ਰਾਕੇਟ ਰਾਵਣ ਅਤੇ ਕੁੰਭਕਰਨ ਦੇ ਪੁਤਲਿਆਂ ਵੱਲ ਆਇਆ ਤਾਂ ਟੀਨਾਂ ਨਾਲ ਟਕਰਾ ਕੇ ਹੇਠਾਂ ਡਿੱਗ ਗਿਆ। ਇਸ ਘਟਨਾ ਨੂੰ ਦੇਖ ਕੇ ਜਦੋਂ ਦਸਹਿਰਾ ਕਮੇਟੀ ਦੇ ਲੋਕ ਸੜਕ ਵੱਲ ਭੱਜੇ ਤਾਂ 3 ਜਣੇ ਸਫੇਦ ਰੰਗ ਦੀ ਫਾਰਚੂਨਰ 'ਚ ਸਵਾਰ ਹੋ ਕੇ ਉਥੋਂ ਭੱਜ ਗਏ। ਉਨ੍ਹਾਂ ਨੇ ਮੌਕੇ 'ਤੇ ਪਹੁੰਚੇ ਇਲਾਕਾ ਪੁਲੀਸ ਦੇ ਐੱਸਐੱਚਓ ਨੂੰ ਸੂਚਿਤ ਕਰ ਦਿੱਤਾ ਅਤੇ ਅੱਜ ਸ਼ਿਕਾਇਤ ਦਰਜ ਕਰਵਾਈ ਜਾਵੇਗੀ। ਦਸਹਿਰਾ ਕਮੇਟੀ ਨੇ ਇਸ ਸ਼ਰਮਨਾਕ ਘਟਨਾ 'ਤੇ ਬਹੁਤ ਅਫਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਸਮਾਜ ਨੂੰ ਅਜਿਹੇ ਅਨਸਰਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸੈਕਟਰ 46 ਵਿੱਚ ਟਰਾਈਸਿਟੀ ਵਿੱਚ ਸਭ ਤੋਂ ਉੱਚੇ ਰਾਵਣ ਦੇ ਪੁਤਲੇ ਨੂੰ ਅੱਗ ਦੇ ਹਵਾਲੇ ਕੀਤਾ ਜਾ ਰਿਹਾ ਹੈ। ਇਸ ਵਾਰ ਵੀ ਇੱਥੇ ਲਗਾਇਆ ਗਿਆ ਰਾਵਣ ਦਾ ਪੁਤਲਾ ਟ੍ਰਾਈਸਿਟੀ ਵਿੱਚ ਸਭ ਤੋਂ ਵੱਡਾ ਹੈ, ਸੈਕਟਰ 46 ਦੇ ਦੁਸਹਿਰੇ ਦੇ ਮੇਲੇ ਨੂੰ ਦੇਖਣ ਲਈ ਹਰ ਸਾਲ ਲੱਖਾਂ ਲੋਕ ਪਹੁੰਚਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ