DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Chandigarh: ਕਿਸਾਨਾਂ ਨੇ ਕਿਸਾਨ ਭਵਨ ਵਿਖੇ ਲਖੀਮਪੁਰ ਖੀਰੀ ਦੇ ਪੀੜਤਾਂ ਨੂੰ ਕੀਤਾ ਯਾਦ; ਮਾਰਚ ਦੀ ਨਹੀਂ ਮਿਲੀ ਇਜਾਜ਼ਤ

ਸੈਕਟਰ 35, 22, 34, 21 ਤੇ 36 ਦੇ ਆਸ-ਪਾਸ ਦੀਆਂ ਸੜਕਾਂ 'ਤੇ ਟਰੈਫਿਕ ਰਹੀ ਜਾਮ

  • fb
  • twitter
  • whatsapp
  • whatsapp
Advertisement

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਕਿਸਾਨ ਮਜ਼ਦੂਰ ਮੋਰਚਾ ਦੇ ਮੈਂਬਰ ਸ਼ਨਿੱਚਰਵਾਰ ਸ਼ਾਮ ਨੂੰ ਸੈਕਟਰ 35 ਦੇ ਕਿਸਾਨ ਭਵਨ ਵਿਖੇ ਇਕੱਠੇ ਹੋਏ ਤਾਂ ਜੋ ਲਖੀਮਪੁਰ ਖੀਰੀ ਹਿੰਸਾ ਵਿੱਚ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ।

ਇਹ ਇਕੱਠ ਸੜਕਾਂ ਤੱਕ ਫੈਲ ਗਿਆ ਅਤੇ ਇਸ ਨਾਲ ਸੈਕਟਰ 35 ਦੇ ਆਸ-ਪਾਸ ਟਰੈਫਿਕ ਦੀ ਰਫ਼ਤਾਰ ਬਹੁਤ ਧੀਮੀ ਹੋ ਗਈ। ਪ੍ਰਦਰਸ਼ਨਕਾਰੀ ਮਟਕਾ ਚੌਕ ਤੱਕ ਕੈਂਡਲ ਮਾਰਚ ਮੋਮਬੱਤੀ ਮਾਰਚ ਕੱਢਣਾ ਚਾਹੁੰਦੇ ਸਨ, ਪਰ ਪੁਲੀਸ ਨੇ ਇਜਾਜ਼ਤ ਨਹੀਂ ਦਿੱਤੀ। ਅੱਗੇ ਵਧਣ ਤੋਂ ਰੋਕੇ ਜਾਣ 'ਤੇ, ਉਹ ਵਾਪਸ ਮੁੜ ਗਏ ਅਤੇ ਇੱਕ ਵੱਖਰੇ ਰਸਤੇ 'ਤੇ ਮਾਰਚ ਕਰਨ ਲੱਗੇ, ਜਿਸ ਕਾਰਨ ਰਾਹਗੀਰ ਲੰਮੀਆਂ ਕਤਾਰਾਂ ਵਿੱਚ ਫਸ ਗਏ।

Advertisement

ਇਸ ਦੌਰਾਨ ਜਾਮ ਹੋਰ ਵੱਧ ਗਿਆ ਅਤੇ ਸੈਕਟਰ 35, 22, 34, 21 ਤੇ 36 ਦੇ ਆਸ-ਪਾਸ ਦੀਆਂ ਸੜਕਾਂ 'ਤੇ ਟਰੈਫਿਕ ਜਾਮ ਹੋ ਗਈ।

Advertisement

ਮੌਕੇ 'ਤੇ ਮੌਜੂਦ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪ੍ਰਦਰਸ਼ਨ ਸ਼ਾਮ ਕਰੀਬ 6 ਵਜੇ ਸ਼ੁਰੂ ਹੋਇਆ ਅਤੇ ਜ਼ਿਆਦਾਤਰ ਸ਼ਾਂਤਮਈ ਰਿਹਾ, ਜਿਸ ਤੋਂ ਬਾਅਦ ਕਿਸਾਨ ਰਾਤ ਕਰੀਬ 8 ਵਜੇ ਆਪਣੇ ਆਪ  ਚਲੇ ਗਏ। ਇਸ ਦੌਰਾਨ ਕਿਸੇ ਤਾਕਤ ਦੀ ਵਰਤੋਂ ਕਰਨ ਦੀ ਲੋੜ ਨਹੀਂ ਪਈ, ਕੋਈ ਮੰਗ ਪੱਤਰ (ਮੈਮੋਰੰਡਮ) ਨਹੀਂ ਸੌਂਪਿਆ ਗਿਆ ਅਤੇ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ ਗਿਆ।

ਜ਼ਿਕਰਯੋਗ ਹੈ ਕਿ 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ਵਿੱਚ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਦੌਰੇ ਦੇ ਖਿਲਾਫ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਇੱਕ ਐੱਸ ਯੂ ਵੀ (SUV) ਚੜ੍ਹਾ ਦਿੱਤੀ ਗਈ ਸੀ, ਜਿਸ ਵਿੱਚ ਚਾਰ ਕਿਸਾਨਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਹੋਈ ਹਿੰਸਾ ਵਿੱਚ ਭਾਜਪਾ ਦੇ ਦੋ ਵਰਕਰ, ਇੱਕ ਡਰਾਈਵਰ ਅਤੇ ਇੱਕ ਪੱਤਰਕਾਰ ਮਾਰੇ ਗਏ ਸਨ। ਦੋਸ਼ ਸੀ ਕਿ ਉਸ ਸਮੇਂ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ  ਦਾ ਪੁੱਤਰ  ਆਸ਼ੀਸ਼ ਮਿਸ਼ਰਾ ਉਨ੍ਹਾਂ ਕਾਰਾਂ ਵਿੱਚੋਂ ਇੱਕ ਕਾਰ ਚਲਾ ਰਿਹਾ ਸੀ। ਮੌਜੂਦਾ ਸਮੇਂ ਇਸ ਮਾਮਲੇ ਵਿੱਚ ਟਰਾਇਲ ਜਾਰੀ ਹੈ।

Advertisement
×