DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Chandigarh Farmers Protest: ਚੰਡੀਗੜ੍ਹ ਵਿੱਚ ਜਾਮ ਨੇ ਵਾਹਣੀ ਪਾਏ ਰਾਹਗੀਰ

Chandigarh Traffic Jam: ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਆਵਾਜਾਈ ਠੱਪ, ਇਕ ਇਕ ਘੰਟਾ ਜਾਮ ਵਿਚ ਫਸੇ ਰਹੇ ਲੋਕ; ਪ੍ਰਦਰਸ਼ਨ ਦੀ ਅਗਾੳੂਂ ਸੂਚਨਾ ਦੇ ਬਾਵਜੂਦ ਢਿੱਲੇ ਰਹੇ ਪੁਲੀਸ ਦੇ ਪ੍ਰਬੰਧ

  • fb
  • twitter
  • whatsapp
  • whatsapp
Advertisement

Chandigarh Traffic Jam: ਚੰਡੀਗੜ੍ਹ ਵਿੱਚ ਸ਼ੁੱਕਰਵਾਰ ਨੂੰ ਕਿਸਾਨਾਂ ਦੇ ਰੋਸ ਮਾਰਚ ਕਾਰਨ ਸ਼ਹਿਰ ਦੀਆਂ ਕਈ ਮੁੱਖ ਸੜਕਾਂ ਪੂਰੀ ਤਰ੍ਹਾਂ ਜਾਮ ਹੋ ਗਈਆਂ। ਇਸ ਕਾਰਨ ਸੜਕਾਂ 'ਤੇ ਸਫ਼ਰ ਕਰਨ ਵਾਲੇ ਲੋਕ ਘੰਟਿਆਂ ਬੱਧੀ ਜਾਮ ਵਿੱਚ ਫਸੇ ਰਹੇ। ਸ਼ਹਿਰ ਵਿੱਚ ਸਵੇਰ ਤੋਂ ਦੁਪਹਿਰ ਦਰਮਿਆਨ ਦੋ ਸੌ ਬੱਸਾਂ ਤੇ ਟਰੈਕਟਰ-ਟਰਾਲੀਆਂ ਵਿੱਚ ਸਵਾਰ ਹੋ ਕੇ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ । ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਪਾਲਸੀ ਨੂੰ ਵਾਪਸ ਕਰਵਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਦੀ ਮੰਗ ਨੂੰ ਲੈ ਕੇ ਸੈਕਟਰ 34 ਤੋਂ ਮਟਕਾ ਚੌਕ ਤੱਕ ਪੈਦਲ ਮਾਰਚ ਕੱਢਿਆ। ਇਸ ਮਾਰਚ ਕਾਰਨ ਚੰਡੀਗੜ੍ਹ ਵਿੱਚ ਜ਼ਿਆਦਾਤਰ ਥਾਈਂ ਜਾਮ ਲੱਗੇ ਰਹੇ।

ਮੱਧਿਆ ਮਾਰਗ ਤੋਂ ਲੈ ਕੇ ਦੱਖਣੀ ਮਾਰਗ ਤੱਕ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਪੁਲੀਸ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਲਈ ਕਾਫ਼ੀ ਜੱਦੋਜਹਿਦ ਕਰਦੀ ਦਿਖਾਈ ਦਿੱਤੀ। ਹਾਲਾਂਕਿ ਕਿਸਾਨਾਂ ਵੱਲੋਂ ਇਸ ਪ੍ਰਦਰਸ਼ਨ ਦਾ ਐਲਾਨ ਪਹਿਲਾਂ ਹੀ ਕੀਤਾ ਗਿਆ ਸੀ, ਫਿਰ ਵੀ ਟ੍ਰੈਫਿਕ ਪੁਲੀਸ ਇਸ ਸਥਿਤੀ ਨੂੰ ਸੰਭਾਲਣ ਲਈ ਤਿਆਰ ਨਹੀਂ ਜਾਪੀ, ਜਿਸ ਕਾਰਨ ਸ਼ਹਿਰ ਦੀਆਂ ਅੰਦਰੂਨੀ ਸੜਕਾਂ 'ਤੇ ਵੀ ਭਾਰੀ ਜਾਮ ਲੱਗ ਗਿਆ।

Advertisement

Advertisement

ਸਕੂਲੀ ਬੱਚਿਆਂ ਅਤੇ ਮਾਪਿਆਂ ਦੀ ਵਧੀ ਪ੍ਰੇਸ਼ਾਨੀ

ਲੋਕਾਂ ਦੀਆਂ ਮੁਸ਼ਕਲਾਂ ਉਸ ਵੇਲੇ ਹੋਰ ਵੀ ਵਧ ਗਈਆਂ ਜਦੋਂ ਸਕੂਲਾਂ ਦੀ ਛੁੱਟੀ ਹੋ ਗਈ ਤੇ ਕਿਸਾਨਾਂ ਦਾ ਪ੍ਰਦਰਸ਼ਨ ਸ਼ੁਰੂ ਹੋ ਗਿਆ। ਇਸ ਕਾਰਨ ਬੱਚਿਆਂ ਨਾਲ ਭਰੀਆਂ ਕਈ ਸਕੂਲੀ ਬੱਸਾਂ ਵੀ ਇਸ ਜਾਮ ਵਿੱਚ ਫਸ ਗਈਆਂ ਅਤੇ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਸੜਕਾਂ ’ਤੇ ਹੀ ਖੜ੍ਹੀਆਂ ਰਹੀਆਂ, ਜਿਸ ਕਾਰਨ ਘਰਾਂ ਵਿੱਚ ਇੰਤਜ਼ਾਰ ਕਰ ਰਹੇ ਮਾਪੇ ਬੇਚੈਨ ਹੁੰਦੇ ਰਹੇ।

ਭਵਨ ਵਿਦਿਆਲਿਆ ਸਕੂਲ ਦੀ ਅਧਿਆਪਕਾ ਅੰਜੂ ਰਾਣਾ ਨੇ ਦੱਸਿਆ ਕਿ ਉਹ ਸੈਕਟਰ 33 ਦੇ ਸਕੂਲ ਤੋਂ ਨਿਕਲੇ ਸਨ ਤੇ 33 ਦੀ ਅੰਦਰਲੀ ਸੜਕ ’ਤੇ ਜਾਮ ਹੋਣ ਕਾਰਨ ਉਨ੍ਹਾਂ ਨੂੰ ਸੈਕਟਰ 45 ਦੀ ਮਸਜਿਦ ਵਾਲੀ ਸੜਕ ’ਤੇ ਜਾਣ ਲਈ ਕਿਹਾ ਗਿਆ ਪਰ ਅੱਗੇ ਸੇਂਟ ਸਟੀਫਨ ਸਕੂਲ ਸੈਕਟਰ 45 ਵਿਚ ਭਾਰੀ ਜਾਮ ਸੀ ਤੇ ਉਸ ਨੂੰ ਆਪਣੀ ਦੋ ਕਿਲੋਮੀਟਰ ਦੀ ਮੰਜ਼ਿਲ ’ਤੇ ਪੁੱਜਣ ਲਈ ਡੇਢ ਘੰਟਾ ਲੱਗ ਗਿਆ। ਇਸ ਤੋਂ ਇਲਾਵਾ ਮੁਹਾਲੀ ਜਾਣ ਵਾਲੇ ਬੱਚਿਆਂ ਤੇ ਅਧਿਆਪਕਾਂ ਨੂੰ ਵੀ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਚੰਡੀਗੜ੍ਹ ਪੁਲੀਸ ਨੇ ਐਡਵਾਈਜ਼ਰੀ ਵੀ ਜਾਰੀ ਕੀਤੀ ਸੀ, ਫਿਰ ਵੀ ਸੜਕਾਂ ’ਤੇ ਪੂਰੀ ਤਰ੍ਹਾਂ ਜਾਮ ਲੱਗਿਆ ਰਿਹਾ। ਮੱਧਿਆ ਮਾਰਗ ਅਤੇ ਸੈਕਟਰ 17, 18, 19, 20 ਅਤੇ 21 ਦੀਆਂ ਅੰਦਰੂਨੀ ਸੜਕਾਂ 'ਤੇ ਵਾਹਨਾਂ ਦੀਆਂ ਕਈ ਕਿਲੋਮੀਟਰ ਲੰਮੀਆਂ ਕਤਾਰਾਂ ਦੇਖੀਆਂ ਗਈਆਂ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

Farmers during a protest demanding a reduction in petrol and diesel prices and other in Chandigarh on Friday. TRIBUNE PHOTO: RAVI KUMAR

ਮੁੱਲਾਂਪੁਰ ਤੋਂ ਚੰਡੀਗੜ੍ਹ ਦਫਤਰ ਆ ਰਹੇ ਰਾਹਗੀਰਾਂ ਤੇ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਜਦੋਂ ਸੈਕਟਰ 34 ਕੋਲ ਪੁੱਜੇ ਤਾਂ ਕਾਫੀ ਸਮਾਂ ਟਰੈਫਿਕ ਵਿਚ ਫਸੇ ਰਹੇ।

ਜ਼ੀਰਕਪੁਰ ਵੱਲ ਜਾ ਰਹੇ ਇੱਕ ਰਾਹਗੀਰ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੂੰ ਪਹਿਲਾਂ ਹੀ ਪਤਾ ਸੀ ਕਿ ਅਜਿਹਾ ਪ੍ਰਦਰਸ਼ਨ ਹੋਣ ਵਾਲਾ ਹੈ, ਤਾਂ ਟ੍ਰੈਫਿਕ ਦੇ ਸਹੀ ਪ੍ਰਬੰਧ ਕਿਉਂ ਨਹੀਂ ਕੀਤੇ ਗਏ, ਕਿਉਂਕਿ ਹੁਣ ਸਾਰਾ ਟ੍ਰੈਫਿਕ ਬਹੁਤ ਹੀ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ। ਇਸ ਜਾਮ ਦਾ ਸਭ ਤੋਂ ਮਾੜਾ ਅਸਰ ਉਨ੍ਹਾਂ ਲੋਕਾਂ 'ਤੇ ਪਿਆ ਜੋ ਚੰਡੀਗੜ੍ਹ ਰੇਲਵੇ ਸਟੇਸ਼ਨ ਜਾਂ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਵੱਲ ਜਾ ਰਹੇ ਸਨ।

Commuters stuck in a long traffic jam at Sector 21 due to farmers protest in Chandigarh on Friday. TRIBUNE PHOTO: RAVI KUMAR

Advertisement
×