DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Chandigarh Employees Demands: ਸੰਯੁਕਤ ਕਰਮਚਾਰੀ ਮੋਰਚੇ ਦੀ ਕਨਵੈਨਸ਼ਨ

ਦਸ ਸਾਲ ਦੀ ਸੇਵਾ ਪੂਰੀ ਕਰ ਚੁੱਕੇ ਅਸਥਾਈ ਕਰਮਚਾਰੀਆਂ ਨੂੰ ਯਕਮੁਸ਼ਤ ਰੈਗੂਲਰ ਕਰਨ ਦੀ ਮੰਗ

  • fb
  • twitter
  • whatsapp
  • whatsapp
featured-img featured-img
ਕਨਵੈਨਸ਼ਨ ਦੌਰਾਨ ਆਗੂਆਂ ਦੇ ਵਿਚਾਰ ਸੁਣਦੇ ਹੋਏ ਮੁਲਾਜ਼ਮ ਅਤੇ ਹੋਰ।
Advertisement

ਸੰਯੁਕਤ ਕਰਮਚਾਰੀ ਮੋਰਚਾ, ਯੂ ਟੀ ਅਤੇ ਐੱਮ ਸੀ ਚੰਡੀਗੜ੍ਹ ਵੱਲੋਂ ਅੱਜ ਭਕਨਾ ਭਵਨ ਵਿੱਚ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲੰਬਿਤ ਮੰਗਾਂ ਦੇ ਸਮਰਥਨ ਵਿੱਚ ਕਨਵੈਨਸ਼ਨ ਕੀਤੀ ਗਈ। ਇਸ ਦੌਰਾਨ ਮੋਰਚੇ ਦੇ ਕਨਵੀਨਰ ਗੋਪਾਲ ਦੱਤ ਜੋਸ਼ੀ ਨੇ ਸੁਪਰੀਮ ਕੋਰਟ ਦੇ ਵੱਖ-ਵੱਖ ਫ਼ੈਸਲਿਆਂ ਦਾ ਹਵਾਲਾ ਦਿੰਦਿਆਂ 10 ਸਾਲ ਜਾਂ ਇਸ ਤੋਂ ਵੱਧ ਸੇਵਾ ਪੂਰੀ ਕਰ ਚੁੱਕੇ ਸਾਰੇ ਵਰਗਾਂ ਦੇ ਅਸਥਾਈ ਕਰਮਚਾਰੀਆਂ ਨੂੰ ਇੱਕਮੁਸ਼ਤ ਰੈਗੂਲਰ ਕਰਨ ਅਤੇ ਬਰਖ਼ਾਸਤ ਕੀਤੇ ਗਏ ਕਰਮਚਾਰੀਆਂ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ। ਸੁਖਬੀਰ ਸਿੰਘ ਨੇ ਕਿਹਾ ਕਿ ਆਊਟਸੋਰਸ ਕਰਮਚਾਰੀਆਂ ਦੀ ਭਰਤੀ ਜੈੱਮ ਪੋਰਟਲ ਦੀ ਥਾਂ ਸਰਕਾਰੀ ਨਿਯੰਤਰਣ ਹੇਠ ਕੇਂਦਰੀਕ੍ਰਿਤ ਏਜੰਸੀ ਰਾਹੀਂ ਕੀਤੀ ਜਾਣੀ ਚਾਹੀਦੀ ਹੈ। ਰਣਜੀਤ ਮਿਸ਼ਰਾ ਨੇ ਨਵੇਂ ਮਜ਼ਦੂਰ ਕਾਨੂੰਨਾਂ ਨੂੰ ਰੱਦ ਕਰਨ, ਆਊਟਸੋਰਸ ਕਰਮਚਾਰੀਆਂ ਲਈ ਈ ਐੱਸ ਆਈ ਦੀ ਯੋਗਤਾ ਸੀਮਾ ਵਧਾਉਣ ਅਤੇ ਮਿਡ-ਡੇਅ ਮੀਲ ਵਰਕਰਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ। ਸੁਰਮੁੱਖ ਸਿੰਘ ਅਤੇ ਫੈਡਰੇਸ਼ਨ ਆਗੂ ਰਣਜੀਤ ਸਿੰਘ ਹੰਸ ਨੇ ਸੀ ਟੀ ਯੂ ਕਰਮਚਾਰੀਆਂ ਦੇ ਆਗੂਆਂ ਖ਼ਿਲਾਫ਼ ਦਰਜ ਐੱਫ.ਆਈ.ਆਰ. ਵਾਪਸ ਲੈਣ ਅਤੇ ਸੇਵਾ ਤੋਂ ਹਟਾਏ ਗਏ ਆਊਟਸੋਰਸ ਕੰਡਕਟਰਾਂ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ। ਇਸ ਮੌਕੇ ਬਿਪਿਨ ਸ਼ੇਰ ਸਿੰਘ, ਰਾਜਿੰਦਰ ਕਟੋਚ, ਹਰਕੇਸ਼ ਚੰਦ, ਰਾਜਾ ਰਾਮ, ਕਮਲ ਕੁਮਾਰ, ਨਸੀਬ ਸਿੰਘ, ਰਣਜੀਤ ਸਿੰਘ ਹਾਜ਼ਰ ਸਨ।

ਪੰਜ ਅਗਸਤ ਨੂੰ ਰੋਸ ਰੈਲੀ ਕਰਨ ਦੀ ਚਿਤਾਵਨੀ

ਕਨਵੈਨਸ਼ਨ ਦੇ ਅੰਤ ਵਿੱਚ ਸੰਯੁਕਤ ਕਰਮਚਾਰੀ ਮੋਰਚੇ ਨੇ ਚਿਤਾਵਨੀ ਦਿੱਤੀ ਕਿ ਜੇ ਕਰਮਚਾਰੀਆਂ ਦੀਆਂ ਮੰਗਾਂ ਦਾ ਜਲਦੀ ਨਿਪਟਾਰਾ ਨਾ ਕੀਤਾ ਗਿਆ ਤਾਂ 5 ਅਗਸਤ ਨੂੰ ਸੈਕਟਰ 23 ਦੇ ਗਰਾਊਂਡ , ਕ੍ਰਿਕਟ ਸਟੇਡੀਅਮ ਦੇ ਸਾਹਮਣੇ ਰੈਲੀ ਕੀਤੀ ਜਾਵੇਗੀ।

Advertisement
Advertisement
×