DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Chandigarh Electric Bus: ਚੰਡੀਗੜ੍ਹ ’ਚ ਚੱਲਦੀ ਬੱਸ ਦੇ ਅਚਾਨਕ ਨਿਕਲੇ ਟਾਇਰ, ਵੱਡਾ ਹਾਦਸਾ ਟਲਿਆ

ਚੰਡੀਗੜ੍ਹ ਵਿੱਚ ਪ੍ਰਦੂਸ਼ਣ ਘੱਟ ਕਰਨ ਦੇ ਉਦੇਸ਼ ਨਾਲ ਚਲਾਈਆਂ ਜਾ ਰਹੀਆਂ ਇਲੈਕਟ੍ਰਿਕ ਬੱਸਾਂ ਦੀ ਸੁਰੱਖਿਆ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਸ਼ਨਿਚਰਵਾਰ ਸਵੇਰੇ ਸੈਕਟਰ-46 ਅਤੇ 47 ਦੇ ਵਿਚਕਾਰ ਇੱਕ ਚੱਲਦੀ ਇਲੈਕਟ੍ਰਿਕ ਬੱਸ ਦੇ ਦੋਵੇਂ ਟਾਇਰ ਅਚਾਨਕ...

  • fb
  • twitter
  • whatsapp
  • whatsapp
Advertisement

ਚੰਡੀਗੜ੍ਹ ਵਿੱਚ ਪ੍ਰਦੂਸ਼ਣ ਘੱਟ ਕਰਨ ਦੇ ਉਦੇਸ਼ ਨਾਲ ਚਲਾਈਆਂ ਜਾ ਰਹੀਆਂ ਇਲੈਕਟ੍ਰਿਕ ਬੱਸਾਂ ਦੀ ਸੁਰੱਖਿਆ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਸ਼ਨਿਚਰਵਾਰ ਸਵੇਰੇ ਸੈਕਟਰ-46 ਅਤੇ 47 ਦੇ ਵਿਚਕਾਰ ਇੱਕ ਚੱਲਦੀ ਇਲੈਕਟ੍ਰਿਕ ਬੱਸ ਦੇ ਦੋਵੇਂ ਟਾਇਰ ਅਚਾਨਕ ਨਿਕਲ ਗਏ। ਉਸ ਸਮੇਂ ਬੱਸ ਵਿੱਚ ਕਰੀਬ 15 ਯਾਤਰੀ ਸਵਾਰ ਸਨ, ਜੋ ਰਾਮਦਰਬਾਰ ਤੋਂ ਮਲੋਇਆ ਵੱਲ ਜਾ ਰਹੇ ਸਨ।

ਚਾਲਕ ਨੇ ਚੌਕਸੀ ਅਤੇ ਸੂਝ-ਬੂਝ ਨਾਲ ਬੱਸ ਨੂੰ ਤੁਰੰਤ ਕਾਬੂ ਕਰਕੇ ਸੜਕ ਕਿਨਾਰੇ ਰੋਕ ਲਿਆ ਗਿਆ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ। ਇਸ ਘਟਨਾ ਵਿੱਚ ਕਿਸੇ ਯਾਤਰੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।

Advertisement

ਪ੍ਰਤੱਖਦਰਸ਼ੀਆਂ ਅਨੁਸਾਰ, ਬੱਸ ਆਮ ਰਫ਼ਤਾਰ ਨਾਲ ਚੱਲ ਰਹੀ ਸੀ ਕਿ ਅਚਾਨਕ ਤੇਜ਼ ਆਵਾਜ਼ ਨਾਲ ਉਸਦੇ ਦੋਵੇਂ ਟਾਇਰ ਨਿਕਲ ਗਏ। ਚਾਲਕ ਨੇ ਤੁਰੰਤ ਬ੍ਰੇਕ ਲਗਾ ਕੇ ਬੱਸ ਨੂੰ ਕਾਬੂ ਕੀਤਾ। ਜੇ ਬੱਸ ਤੇਜ਼ ਰਫ਼ਤਾਰ ਵਿੱਚ ਹੁੰਦੀ ਜਾਂ ਸਮੇਂ ਸਿਰ ਕਾਬੂ ਨਾ ਹੁੰਦੀ ਤਾਂ ਗੰਭੀਰ ਹਾਦਸਾ ਵਾਪਰ ਸਕਦਾ ਸੀ।

Advertisement

ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ ਅਜਿਹੀਆਂ ਘਟਨਾਵਾਂ

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸ਼ਹਿਰ ਦੀਆਂ ਇਲੈਕਟ੍ਰਿਕ ਬੱਸਾਂ ਨੂੰ ਲੈ ਕੇ ਸੁਰੱਖਿਆ ਸਬੰਧੀ ਚਿੰਤਾਵਾਂ ਸਾਹਮਣੇ ਆਈਆਂ ਹੋਣ। ਇਸ ਤੋਂ ਪਹਿਲਾਂ ਵੀ ਚੱਲਦੀਆਂ ਇਲੈਕਟ੍ਰਿਕ ਬੱਸਾਂ ਵਿੱਚ ਤਕਨੀਕੀ ਖਰਾਬੀ, ਸੜਕ 'ਤੇ ਪਲਟਣ ਅਤੇ ਹੋਰ ਮਕੈਨੀਕਲ ਖਾਮੀਆਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਲਗਾਤਾਰ ਹੋ ਰਹੀਆਂ ਘਟਨਾਵਾਂ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।

ਨਵੀਆਂ ਬੱਸਾਂ ਦੀ ਯੋਜਨਾ ਦਰਮਿਆਨ ਉੱਠੇ ਸਵਾਲ

ਜ਼ਿਕਰਯੋਗ ਹੈ ਕਿ ਇਸੇ ਹਫ਼ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਜਨਤਕ ਆਵਾਜਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ​​ਕਰਨ ਲਈ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਲੈਕਟ੍ਰਿਕ ਬੱਸਾਂ ਦੇ ਬੇੜੇ ਦਾ ਵਿਸਥਾਰ ਕਰਨ 'ਤੇ ਚਰਚਾ ਕੀਤੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੀਆਂ ਬੱਸਾਂ ਸ਼ਾਮਲ ਹੋਣ ਤੋਂ ਬਾਅਦ ਸ਼ਹਿਰ ਦੇ ਜ਼ਿਆਦਾਤਰ ਪ੍ਰਮੁੱਖ ਰੂਟਾਂ 'ਤੇ ਹਰ 15 ਮਿੰਟ ਵਿੱਚ ਬੱਸ ਸੇਵਾ ਉਪਲਬਧ ਕਰਵਾਈ ਜਾ ਸਕੇਗੀ। ਇਸ ਨਾਲ ਨਿੱਜੀ ਵਾਹਨਾਂ 'ਤੇ ਨਿਰਭਰਤਾ ਘਟੇਗੀ ਅਤੇ ਪ੍ਰਦੂਸ਼ਣ ਕੰਟਰੋਲ ਵਿੱਚ ਵੀ ਮਦਦ ਮਿਲੇਗੀ।

ਹਾਲਾਂਕਿ, ਸ਼ਨਿਚਰਵਾਰ ਦੀ ਘਟਨਾ ਨੇ ਬੱਸਾਂ ਦੀ ਤਕਨੀਕੀ ਗੁਣਵੱਤਾ, ਨਿਯਮਤ ਫਿਟਨੈਸ ਜਾਂਚ ਅਤੇ ਰੱਖ-ਰਖਾਅ ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਯਾਤਰੀਆਂ ਦਾ ਕਹਿਣਾ ਹੈ ਕਿ ਵਾਤਾਵਰਣ ਅਨੁਕੂਲ ਜਨਤਕ ਆਵਾਜਾਈ ਤਾਂ ਹੀ ਸਫਲ ਮੰਨੀ ਜਾਵੇਗੀ, ਜਦੋਂ ਉਸ ਵਿੱਚ ਸਫਰ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਵੀ ਪੂਰੀ ਤਰ੍ਹਾਂ ਯਕੀਨੀ ਹੋਵੇ।

Advertisement
×