ਚੰਡੀਗੜ੍ਹ: ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ ਕਰੋਨਾ ਨੇਮ ਛਿੱਕੇ ਟੰਗੇ

ਚੰਡੀਗੜ੍ਹ: ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ ਕਰੋਨਾ ਨੇਮ ਛਿੱਕੇ ਟੰਗੇ

ਜੀ.ਐਮ.ਸੀ.ਐਚ.,32 ਵਿੱਚ ਕੋਵਿਡ ਟੈਸਟ ਵਾਲੇ ਕਮਰੇ ਦੇ ਬਾਹਰ ਇਕੱਠੇ ਹੋਏ ਮਰੀਜ਼।

ਪੱਤਰ ਪ੍ਰੇਰਕ

ਚੰਡੀਗੜ੍ਹ, 1 ਮਾਰਚ

ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸ਼ਹਿਰ ਦੇ ਬਾਜ਼ਾਰਾਂ, ਸਰਕਾਰੀ ਦਫ਼ਤਰਾਂ ਤੇ ਹੋਰ ਪਾਸੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਸਖ਼ਤੀ ਵਰਤੀ ਜਾ ਰਹੀ ਹੈ ਪ੍ਰੰਤੂ ਦੇਖਣ ਵਿੱਚ ਆ ਰਿਹਾ ਹੈ ਕਿ ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ, ਸੈਕਟਰ 32 ਵਿੱ ਸਮਾਜਿਕ ਦੂਰੀ ਦੇ ਨਿਯਮਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ ਅਤੇ ਹਸਪਤਾਲ ਪ੍ਰਬੰਧਨ ਘੂਕ ਸੁੱਤਾ ਪਿਆ ਹੋਇਆ ਹੈ। ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਹਾਲਾਤ ਕੁਝ ਅਜਿਹੇ ਹਨ ਕਿ ਕਈ ਡਾਕਟਰਾਂ ਸਮੇਤ ਵੱਖ-ਵੱਖ ਵਾਰਡਾਂ ਦੇ ਸਟਾਫ ਵੀ ਕਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ।

ਹਸਪਤਾਲ ਵਿੱਚ ਇਲਾਜ ਅਧੀਨ ਮਰੀਜ਼ਾਂ ਦੀਆਂ ਸਰਜਰੀਆਂ ਕਰਨ ਲਈ ਪ੍ਰਬੰਧਨ ਵੱਲੋਂ ਕੋਵਿਡ-19 ਟੈਸਟ ਲਾਜ਼ਮੀ ਕੀਤਾ ਹੋਇਆ ਹੈ ਜਿਸ ਕਾਰਨ ਅੱਜ ਸੋਮਵਾਰ ਨੂੰ ਹਸਪਤਾਲ-32 ਦੇ ਬੀ-ਬਲਾਕ ਵਿੱਚ ਰੈਪਿਡ ਐਂਟੀਜਨ ਵਿਧੀ ਨਾਲ ਕਰੋਨਾ ਟੈਸਟ ਵਾਲੇ ਕਮਰੇ ਦੇ ਬਾਹਰ ਮਰੀਜ਼ਾਂ ਦੀ ਵੱਡੀ ਭੀੜ ਇਕੱਠੀ ਹੋਈ ਦਿਖਾਈ ਦਿੱਤੀ

ਭਾਵੇਂ ਕਮਰੇ ਦੇ ਦਰਵਾਜ਼ੇ ਰਾਹੀਂ ਸਿਰਫ਼ ਇੱਕ ਮਰੀਜ਼ ਨੂੰ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਸੀ ਪ੍ਰੰਤੂ ਕਮਰੇ ਦੇ ਬਾਹਰ ਕਰੋਨਾ ਟੈਸਟ ਕਰਵਾਉਣ ਅਤੇ ਰਿਪੋਰਟਾਂ ਲੈਣ ਵਾਲਿਆਂ ਦੀ ਭੀੜ ਸਮਾਜਿਕ ਦੂਰੀ ਦੇ ਨਿਯਮਾਂ ਦੀ ਧੱਜੀਆਂ ਉਡਾ ਰਹੀ ਸੀ ਅਤੇ ਮੈਨੇਜਮੈਂਟ ਵੱਲੋਂ ਸਮਾਜਿਕ ਦੂਰੀ ਬਣਾਉਣ ਦੇ ਕੋਈ ਪ੍ਰਬੰਧ ਦਿਖਾਈ ਨਹੀਂ ਦਿੱਤੇ। ਕਰੋਨਾ ਟੈਸਟ ਵਾਲੇ ਕਮਰੇ ਤੋਂ ਇਲਾਵਾ ਹਸਪਤਾਲ ਵਿੱਚ ਮੈਡੀਕਲ ਸਟੋਰ ਤੇ ਸਰਜਰੀ ਓ.ਪੀ.ਡੀ. ਵਿੱਚ ਵੀ ਅਜਿਹੀ ਭੀੜ ਦਿਖਾਈ ਦਿੱਤੀ।

ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ 32-ਹਸਪਤਾਲ ਦੇ ਈ.ਐੱਨ.ਟੀ. ਵਿਭਾਗ ਦੀ ਓ.ਪੀ.ਡੀ. ਵੀ ਸਟਾਫ਼ ਨੂੰ ਕਰੋਨਾ ਹੋਣ ਕਾਰਨ ਹੀ ਬੰਦ ਕੀਤੀ ਗਈ ਸੀ ਪ੍ਰੰਤੂ ਹੁਣ ਵੀ ਹਸਪਤਾਲ ਪ੍ਰਬੰਧਨ ਉਸ ਤੋਂ ਸਬਕ ਨਹੀਂ ਲੈ ਰਿਹਾ ਹੈ। ਹਸਪਤਾਲ ਵਿੱਚ ਆਉਣ ਵਾਲੇ ਲੋਕਾਂ ਦੀ ਮੰਗ ਹੈ ਕਿ ਹਸਪਤਾਲ ਵਿੱਚ ਸਮਾਜਿਕ ਦੂਰੀ ਬਣਾਏ ਰੱਖਣ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਕਰੋਨਾ ਦੇ ਕੇਸਾਂ ਦੀ ਗਿਣਤੀ ਵਿੱਚ ਵਾਧਾ ਨਾ ਹੋ ਸਕੇ।

ਬਦਨੌਰ ਟੀਕਾ ਲਗਵਾਉਂਦੇ ਹੋਏ।

ਕਰੋਨਾ ਤੋਂ ਬਚਾਅ ਲਈ ਬਦਨੌਰ ਨੇ ਟੀਕਾ ਲਵਾਇਆ

ਕੋਵਿਡ-19 ਟੀਕਾਕਰਨ ਪ੍ਰੋਗਰਾਮ ਤਹਿਤ ਸ਼ਹਿਰ ਦੇ ਪਹਿਲੇ ਨਾਗਰਿਕ ਪੰਜਾਬ ਦੇ ਰਾਜਪਾਲ ਤੇ ਪ੍ਰਸ਼ਾਸਕ ਯੂ.ਟੀ. ਚੰਡੀਗੜ੍ਹ ਵੀ.ਪੀ. ਸਿੰਘ ਬਦਨੌਰ ਨੇ ਕੋਵਿਡ-19 ਟੀਕਾਕਰਨ ਦੀ ਪਹਿਲੀ ਡੋਜ਼ ਲਈ। ਉਨ੍ਹਾਂ ਸ਼ਹਿਰ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਅੱਗੇ ਆ ਕੇ ਟੀਕਾ ਲਗਵਾਉਣ ਤਾਂ ਜੋ ਸ਼ਹਿਰ ਵਿੱਚ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਵਿੱਚ ਕਰੋਨਾ ਦੀ ਲਾਗ ਦਾ ਸੰਚਾਰ ਰੋਕਿਆ ਜਾ ਸਕੇ। ਅੱਜ ਸ਼ਹਿਰ ਦੇ ਪ੍ਰਮੁੱਖ ਨਾਗਰਿਕਾਂ ਵਿੱਚ ਸਾਬਕਾ ਡੀ.ਜੀ.ਪੀ. ਪੰਜਾਬ ਐੱਨ.ਪੀ.ਔਲਖ, ਸਾਬਕਾ ਡੀ.ਜੀ.ਪੀ. ਉੱਤਰ ਪ੍ਰਦੇਸ਼ ਹਰਮੋਲ ਸਿੰਘ ਗਿੱਲ, ਸਾਬਕਾ ਡੀ.ਜੀ.ਪੀ. ਰਾਜਸਥਾਨ ਅਮਰਜੋਤ ਸਿੰਘ ਗਿੱਲ, ਸਾਬਕਾ ਡੀ.ਜੀ.ਪੀ. ਪੰਜਾਬ ਪੀ.ਸੀ. ਡੋਗਰਾ, ਸਾਬਕਾ ਚੀਫ਼ ਸੈਕਟਰੀ ਪੰਜਾਬ ਸਰਵੇਸ਼ ਕੌਸ਼ਲ, ਸਾਬਕਾ ਗ੍ਰਹਿ ਸਕੱਤਰ ਯੂ.ਟੀ. ਚੰਡੀਗੜ੍ਹ ਕ੍ਰਿਸ਼ਨ ਮੋਹਨ, ਸਾਬਕਾ ਡੀ.ਪੀ.ਆਈ. (ਕਾਲਜਿਜ਼) ਪੰਜਾਬ ਸ੍ਰੀਮਤੀ ਰੂਪ ਔਲਖ ਸਮੇਤ ਸ਼ਹਿਰ ਦੇ ਹੋਰ ਕਈ ਸੀਨੀਅਰ ਸਿਟੀਜ਼ਨਾਂ ਨੇ ਵੀ ਅੱਜ ਕੋਵਿਡ ਟੀਕਾਕਰਨ ਦੀ ਪਹਿਲੀ ਡੋਜ਼ ਲਈ।

ਚੰਡੀਗੜ੍ਹ ਵਿੱਚ 69 ਨਵੇਂ ਮਾਮਲੇ

ਚੰਡੀਗੜ੍ਹ ਵਿੱਚ ਅੱਜ 69 ਹੋਰ ਵਿਅਕਤੀਆਂ ਨੂੰ ਕਰੋਨਾਵਾਇਰਸ ਦੀ ਲਾਗ ਲੱਗਣ ਦੀ ਪੁਸ਼ਟੀ ਹੋਈ ਹੈ। ਸੈਕਟਰ 21 ਨਿਵਾਸੀ 75 ਸਾਲਾ ਵਿਅਕਤੀ ਦੀ ਕਰੋਨਾ ਕਾਰਨ ਮੌਤ ਵੀ ਹੋ ਗਈ ਹੈ ਜਦਕਿ 19 ਮਰੀਜ਼ਾਂ ਨੂੰ ਘਰੇਲੂ ਇਕਾਂਤਵਾਸ ਖ਼ਤਮ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ। ਰੈਪਿਡ ਅਤੇ ਆਰ.ਟੀ.-ਪੀ.ਸੀ.ਆਰ. ਵਿਧੀਆਂ ਰਾਹੀਂ ਕੀਤੇ ਟੈਸਟਾਂ ਦੌਰਾਨ ਅੱਜ ਆਏ ਨਵੇਂ ਕਰੋਨਾ ਮਰੀਜ਼ ਸੈਕਟਰ 7, 8, 15, 18, 19, 20, 21, 22, 23, 24, 25, 27, 28, 29, 30, 33, 35, 36, 40, 43, 44, 45, 46, 49, 52, 54, ਧਨਾਸ, ਖੁੱਡਾ ਅਲੀਸ਼ੇਰ, ਕਿਸ਼ਨਗੜ੍ਹ, ਮਲੋਆ, ਮਨੀਮਾਜਰਾ, ਮੌਲੀ ਜਾਗਰਾਂ, ਪਲਸੌਰਾ ਦੇ ਵਸਨੀਕ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All