DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Chandigarh College Violence: ਲਾਰੈਂਸ ਬਿਸ਼ਨੋਈ ਨੂੰ ਪਛਾਣਨ ਤੋਂ ਮੁੱਕਰਿਆ ਗਵਾਹ, 14 ਸਾਲ ਪੁਰਾਣੇ ਕੇਸ ਵਿੱਚ ਨਵਾਂ ਮੋੜ

ਅਹਿਮਦਾਬਾਦ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ

  • fb
  • twitter
  • whatsapp
  • whatsapp
featured-img featured-img
ਲਾਰੈਂਸ ਬਿਸ਼ਨੋਈ ਫਾਈਲ ਫੋਟੋ।
Advertisement

ਚੰਡੀਗੜ੍ਹ ਦੇ ਸੈਕਟਰ-10 ਸਥਿਤ DAV ਕਾਲਜ ਵਿੱਚ 14 ਸਾਲ ਪਹਿਲਾਂ ਹੋਈ ਹਿੰਸਾ ਅਤੇ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਵੱਡੀ ਰਾਹਤ ਮਿਲੀ ਹੈ। ਅਦਾਲਤੀ ਸੁਣਵਾਈ ਦੌਰਾਨ ਇੱਕ ਅਹਿਮ ਸਰਕਾਰੀ ਗਵਾਹ, ਨਵਨੀਤ ਸਿੰਘ ਨੇ ਲਾਰੈਂਸ ਬਿਸ਼ਨੋਈ ਨੂੰ ਪਛਾਣਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

ਲਾਰੈਂਸ ਨੂੰ ਗੁਜਰਾਤ ਦੀ ਅਹਿਮਦਾਬਾਦ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੇ ਗਵਾਹ ਨੇ ਬਿਆਨ ਦਿੱਤਾ ਕਿ ਉਹ ਨਾ ਤਾਂ ਲਾਰੈਂਸ ਨੂੰ ਜਾਣਦਾ ਹੈ ਅਤੇ ਨਾ ਹੀ ਉਸ ਨੂੰ ਪਛਾਣਦਾ ਹੈ। ਜ਼ਿਕਰਯੋਗ ਹੈ ਕਿ ਇਹ ਮਾਮਲਾ 2012 ਵਿੱਚ ਵਿਦਿਆਰਥੀ ਯੂਨੀਅਨਾਂ ਵਿਚਾਲੇ ਹੋਏ ਖੂਨੀ ਟਕਰਾਅ ਤੋਂ ਬਾਅਦ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪਹਿਲਾਂ ਵੀ ਚਾਰ ਹੋਰ ਮੁਲਜ਼ਮ (ਅਮਨਦੀਪ ਸਿੰਘ ਮੁਲਤਾਨੀ, ਵਿੱਕੀ ਮਿੱਡੂਖੇੜਾ (ਜਿਸਦੀ ਮੌਤ ਹੋ ਚੁੱਕੀ ਹੈ), ਤਰਸੇਮ ਅਤੇ ਰਣਜੋਤ ਸਿੰਘ) ਬਰੀ ਹੋ ਚੁੱਕੇ ਹਨ ਕਿਉਂਕਿ ਸ਼ਿਕਾਇਤਕਰਤਾ ਅਤੇ ਗਵਾਹ ਆਪਣੇ ਬਿਆਨਾਂ ਤੋਂ ਮੁਕਰ ਗਏ ਸਨ।

Advertisement

ਪੁਲੀਸ ਨੇ ਲਾਰੈਂਸ ਅਤੇ ਉਸ ਦੇ ਸਾਥੀਆਂ ਵਿਰੁੱਧ ਕਤਲ ਦੀ ਕੋਸ਼ਿਸ਼ (ਧਾਰਾ 307) ਅਤੇ ਅਸਲ੍ਹਾ ਐਕਟ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਹ ਘਟਨਾ ਉਸ ਸਮੇਂ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਰਾਜਨੀਤੀ ਵਿੱਚ ਹਿੰਸਾ ਦੀ ਸਭ ਤੋਂ ਚਰਚਿਤ ਵਾਰਦਾਤ ਮੰਨੀ ਗਈ ਸੀ, ਜੋ ਬਾਅਦ ਵਿੱਚ ਗੈਂਗਵਾਰ ਵਿੱਚ ਤਬਦੀਲ ਹੋ ਗਈ। ਫਿਲਹਾਲ ਅਦਾਲਤ ਵਿੱਚ 21 ਗਵਾਹਾਂ ਦੀ ਸੂਚੀ ਪੇਸ਼ ਕੀਤੀ ਗਈ ਹੈ ਅਤੇ ਟਰਾਇਲ ਜਾਰੀ ਹੈ।

Advertisement

Advertisement
×