DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Chandigarh Coaching Centre Safety: ਕੋਚਿੰਗ ਸੈਂਟਰਾਂ ਵਿੱਚ ਸੁਰੱਖਿਆ ਪ੍ਰਬੰਧ ਰੱਬ ਆਸਰੇ

ਕਈ ਸੈਂਟਰਾਂ ਵਿਚ ਮਿਲੇ ਮਿਆਦ ਪੁੱਗੇ ਅੱਗ ਬੁਝਾੳੂ ਯੰਤਰ; ਬੇਸਮੈਂਟ ਵਿੱਚ ਚੱਲ ਰਹੀਆਂ ਸਨ ਕਲਾਸਾਂ; ਫਾਇਰ ਸੇਫਟੀ ਸਰਟੀਫਿਕੇਟਾਂ ਦੀ ਅਣਹੋਂਦ

  • fb
  • twitter
  • whatsapp
  • whatsapp
Advertisement

ਲਖਨਊ ਦੇ ਅਲੀਗੰਜ ਖੇਤਰ ਵਿੱਚ ਕੋਚਿੰਗ ਸੈਂਟਰ ਵਿੱਚ ਅੱਗ ਦੀ ਘਟਨਾ ਨੇ ਸਭ ਦਾ ਧਿਆਨ ਖਿੱਚਿਆ ਹੈ। ਚੰਡੀਗੜ੍ਹ ਦੇ ਵੱਡੀ ਗਿਣਤੀ ਕੋਚਿੰਗ ਸੈਂਟਰਾਂ ਵਿਚ ਵੀ ਸੁਰੱਖਿਆ ਪ੍ਰਬੰਧ ਰੱਬ ਆਸਰੇ ਹਨ। ਯੂਟੀ ਦੇ ਸਿੱਖਿਆ ਵਿਭਾਗ ਨੇ ਅੱਜ ਨੋਟਿਸ ਜਾਰੀ ਕਰ ਕੇ ਕੋਚਿੰਗ ਸੈਂਟਰਾਂ ਵਿਚ ਸੁਰੱਖਿਆ ਪ੍ਰਬੰਧ ਮੁਕੰਮਲ ਕਰਨ ਦੀ ਹਦਾਇਤ ਕੀਤੀ ਹੈ। ਦੂਜੇ ਪਾਸੇ ਪ੍ਰਸ਼ਾਸਨ ਤੇ ਨਗਰ ਨਿਗਮ ਦੀਆਂ ਟੀਮਾਂ ਵਲੋਂ ਅੱਜ ਸੈਕਟਰ-34 ਵਿਚ ਕੋਚਿੰਗ ਸੈਂਟਰਾਂ ਦੀ ਜਾਂਚ ਕੀਤੀ ਗਈ ਜਿਸ ਦੌਰਾਨ ਸੁਰੱਖਿਆ ਪ੍ਰਬੰਧ ਰੱਬ ਆਸਰੇ ਨਜ਼ਰ ਆਏ। ਇਸ ਦੌਰਾਨ ਕਈ ਕੋਚਿੰਗ ਸੈਂਟਰਾਂ ਵਿਚ ਵੱਡੀਆਂ ਖਾਮੀਆਂ ਦੇਖਣ ਨੂੰ ਮਿਲੀਆਂ। ਇਸ ਤੋਂ ਇਲਾਵਾ ਸੈਕਟਰ 24, 33, 36 ਵਿਚ ਵੀ ਵਿਦਿਆਰਥੀਆਂ ਦੀ ਸੁਰੱਖਿਆ ਦਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ ਤੇ ਸਿਰਫ ਵਪਾਰਕ ਹਿੱਤਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ।

ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਕਈ ਕੋਚਿੰਗ ਸੈਂਟਰਾਂ ਵਲੋਂ ਬੇਸਮੈਂਟ ਵਿਚ ਜਮਾਤਾਂ ਲਾਈਆਂ ਜਾਂਦੀਆਂ ਹਨ ਤੇ ਕਈ ਸੈਂਟਰ ਤੀਜੀ ਜਾਂ ਚੌਥੀ ਮੰਜ਼ਿਲ ’ਤੇ ਹਨ। ਇਨ੍ਹਾਂ ਕੋਚਿੰਗ ਸੈਂਟਰਾਂ ਕੋਲ ਨਿਕਾਸ ਦੇ ਦੋ ਰਸਤੇ ਹੀ ਨਹੀਂ ਹਨ ਤੇ ਬੇਸਮੈਂਟ ਵਿਚੋਂ ਨਿਕਾਸ ਲਈ ਸਿਰਫ ਤੰਗ ਰਸਤਾ ਹੀ ਹੈ। ਅੱਜ ਦੀ ਜਾਂਚ ਦੌਰਾਨ ਕਈ ਕੋਚਿੰਗ ਸੈਂਟਰਾਂ ਵਿੱਚ ਖਿੜਕੀਆਂ ਨੂੰ ਲੋਹੇ ਦੀਆਂ ਜਾਲੀਆਂ ਨਾਲ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਸੀ। ਇਸ ਦੌਰਾਨ ਹੈਲਿਕਸ ਇੰਸਟੀਚਿਊਟ, ਐਲਨ ਕਰੀਅਰ ਇੰਸਟੀਚਿਊਟ, ਸ੍ਰੀ ਚੈਤਨਿਆ ਅਕੈਡਮੀ, ਅਲੈਕਸ ਇੰਸਟੀਚਿਊਟ, ਹੈੱਡ ਮਾਸਟਰਜ਼ ਅਕੈਡਮੀ, ਨਾਰਾਇਣਾ ਕੋਚਿੰਗ ਸੈਂਟਰ ਅਤੇ ਪੀਡਬਲਿਊ ਵਿਦਿਆਪੀਠ ਆਦਿ ਦੀ ਜਾਂਚ ਕੀਤੀ ਗਈ।

Advertisement

ਅਧਿਕਾਰੀਆਂ ਨੇ ਦੱਸਿਆ ਕਿ ਇੱਕ ਕੋਚਿੰਗ ਸੈਂਟਰ ਵਿੱਚ ਮੁੱਖ ਦਰਵਾਜ਼ੇ ’ਤੇ ਫਾਇਰ ਅਲਾਰਮ ਸਿਸਟਮ ਬੰਦ ਮਿਲਿਆ ਜਦਕਿ ਕਈ ਸੈਂਟਰਾਂ ਦੇ ਅੱਗ ਬੁਝਾਊ ਯੰਤਰ ਦੀ ਸਰਵਿਸ ਮੁਕੰਮਲ ਨਹੀਂ ਸੀ। ਇਨ੍ਹਾਂ ਯੰਤਰਾਂ ਦੀ ਹਰ ਸਾਲ ਸਰਵਿਸ ਕਰਵਾਉਣੀ ਲਾਜ਼ਮੀ ਹੈ ਤੇ ਸਰਵਿਸ ਤੋਂ ਬਾਅਦ ਇਸ ’ਤੇ ਮਿਆਦ ਦੀ ਤਰੀਕ ਵੀ ਲਿਖਣੀ ਜ਼ਰੂਰੀ ਹੈ।

Advertisement

Advertisement
×